ਪੀ.ਐੱਮ. ਮੋਦੀ ਦੀ ਚਿੱਠੀ ਪਾ ਕੇ ਖੁਸ਼ ਹੋਏ ਅਨੁਪਮ ਖੇਰ, ਜਾਣੋ ਕੀ ਲਿਖਿਆ ਹੈ ਇਸ ’ਚ
Saturday, Feb 27, 2021 - 11:52 AM (IST)
ਮੁੰਬਈ: ਬਾਲੀਵੁੱਡ ਅਦਾਕਾਰ ਅਨੁਪਮ ਖੇਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਕ ਚਿੱਠੀ ਪ੍ਰਾਪਤ ਕਰਕੇ ਸਨਮਾਨਿਤ ਮਹਿਸੂਸ ਕਰ ਰਹੇ ਹਨ ਜੋ ਕਿ ਉਨ੍ਹਾਂ ਨੇ ਆਪਣੀ ਨਵੀਨਤਮ ਪੁਸਤਕ ‘ਯੋਰ ਬੈਸਟ ਡੇਅ ਇਜ ਟੂਡੇ’ ਦੇ ਸਿਲਸਿਲੇ ’ਚ ਪ੍ਰਾਪਤ ਹੋਈ ਹੈ। ਅਨੁਪਮ ਖੇਰ ਨੇ ਇੰਸਟਾਗ੍ਰਾਮ ’ਤੇ ਪੋਸਟ ਕਰਕੇ ਲਿਖਿਆ ਕਿ ਮਾਨਯੋਗ ਪ੍ਰਧਾਨ ਮੰਤਰੀ ਮੋਦੀ ਜੀ ਦਾ ਮੇਰੀ ਕਿਤਾਬ ‘ਯੋਰ ਬੈਸਟ ਡੇਅ ਇਜ ਟੂਡੇ’ ਦੇ ਬਾਰੇ ਖ਼ੂਬਸੂਰਤ ਉਦਾਰ ਅਤੇ ਗਰਮਜੋਸ਼ੀ ਭਰੀ ਚਿੱਠੀ ਲਈ ਧੰਨਵਾਦ। ਇਹ ਅਸਲ ’ਚ ਮੇਰੇ ਦਿਲ ਨੂੰ ਛੂਹ ਗਈ।
ਅਨੁਪਮ ਖੇਰ ਅੱਗੇ ਲਿਖਦੇ ਹਨ ਕਿ ਮੈਂ ਸਨਮਾਨਿਤ ਮਹਿਸੂਸ ਕਰਦਾ ਹਾਂ ਕਿ ਤੁਸੀਂ ਅਸਲ ’ਚ ਮੇਰੀ ਕਿਤਾਬ ਲਈ ਸਮਾਂ ਕੱਢਿਆ। ਸਾਡੇ ਪੀ.ਐੱਮ ਦੇ ਰੂਪ ’ਚ ਤੁਹਾਡੇ ’ਤੇ ਮੈਨੂੰ ਵਿਸ਼ਵਾਸ ਹੈ ਕਿ ਭਾਰਤ ਬਹੁਤ ਜਲਦ ਦੁਨੀਆ ਦਾ ਜਗਤਗੁਰੂ ਹੋਵੇਗਾ! ਉਮੀਦ ਕਰਦਾ ਹਾਂ ਕਿ ਤੁਸੀਂ ਸਾਲਾਂ ਤੱਕ ਸਾਡੀ ਅਗਵਾਈ ਕਰਦੇ ਰਹੋ। ਮੇਰੀ ਮਾਂ, ਤੁਹਾਡੀ ਸਭ ਤੋਂ ਵੱਡੀ ਪ੍ਰਸ਼ੰਸਕ ਤੁਹਾਨੂੰ ਆਸ਼ੀਰਵਾਦ ਭੇਜਦੀ ਹੈ। ਧੰਨਵਾਦ ਤੁਹਾਡਾ ਇਕ ਵਾਰ ਫਿਰ ਤੋਂ ਸਰ! ਤੁਹਾਡੀ ਚਿੱਠੀ ਮੇਰਾ ਖਜ਼ਾਨਾ ਹੈ।
ਅਦਾਕਾਰ ਨੇ ਪ੍ਰਧਾਨ ਮੰਤਰੀ ਵੱਲੋਂ ਹਸਤਾਖ਼ਰ ਚਿੱਠੀ ਨੂੰ ਸਾਂਝਾ ਕੀਤਾ। ਅਨੁਪਮ ਦੀ ਕਿਤਾਬ ਪੜਣ ਤੋਂ ਬਾਅਦ ਇਹ ਚਿੱਠੀ ਪ੍ਰਧਾਨ ਮੰਤਰੀ ਨੇ ਭੇਜੀ ਹੈ। ਚਿੱਠੀ ’ਚ ਲਿਖਿਆ ਹੈ ਕਿ ਅਨੁਪਮ ਖੇਰ ਜੀ, ਮੈਨੂੰ ਤੁਹਾਡੀ ਕਿਤਾਬ ‘ਯੋਰ ਬੈਸਟ ਡੇਅ ਇਜ਼ ਟੂਡੇ’ ਪ੍ਰਾਪਤ ਕਰਨ ’ਚ ਖੁਸ਼ੀ ਹੋਈ ਹੈ। ਇਸ ਪੁਸਤਕ ਨੂੰ ਪਿਛਲੇ ਸਾਲ ਦੇ ਹਾਲੀਆ ਘਟਨਾਕ੍ਰਮਾਂ ਨੂੰ ਦੇਖਦੇ ਹੋਏ ਲਿਖਿਆ ਗਿਆ ਹੈ।
ਉਨ੍ਹਾਂ ਨੇ ਲਿਖਿਆ ਕਿ ਕੋਵਿਡ-19 ਮਹਾਮਾਰੀ ਦੌਰਾਨ ਤੁਹਾਡੇ ਵਿਚਾਰਾਂ ਅਤੇ ਅਨੁਭਵਾਂ ਦੇ ਇਸ ਸੰਕਲਨ ਲਈ ਬਹੁਤ ਵਧਾਈ। ਮੈਂ ਤੁਹਾਡੀ ਕਿਤਾਬ ਦੀ ਸਫ਼ਲਤਾ ਦੀ ਕਾਮਨਾ ਕਰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਪਾਠਕਾਂ ਨੂੰ ਇਸ ਨੂੰ ਪੜ੍ਹਣ ਦਾ ਆਨੰਦ ਆਵੇਗਾ।
ਉਨ੍ਹਾਂ ਨੇ ਕਿਹਾ ਕਿ ਕ੍ਰਿਪਾ ਆਪਣੀ ਮਾਂ ਸ਼੍ਰੀਮਤੀ ਦੁਲਾਰੀ ਜੀ ਨੂੰ ਮੇਰਾ ਨਮਸਕਾਰ ਅਤੇ ਸਨਮਾਨ ਦੇਣਾ। ਉਨ੍ਹਾਂ ਨੇ ਚਿੱਠੀ ’ਚ ਕਿਹਾ ਕਿ ਖੇਰ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਚੰਗੀ ਸਿਹਤ ਅਤੇ ਕਲਿਆਣ ਲਈ ਸ਼ੁੱਭਕਾਮਾਨਾਵਾਂ।