ਕਾਮੇਡੀ-ਰੋਮਾਂਸ ਦੇ ਨਾਲ ‘ਓਏ ਮੱਖਣਾ’ ’ਚ ਦੇਖਣ ਨੂੰ ਮਿਲੇਗੀ ਚਾਚੇ-ਭਤੀਜੇ ਦੀ ਮਿੱਠੀ ਨੋਕ-ਝੋਕ

Monday, Oct 31, 2022 - 05:55 PM (IST)

ਕਾਮੇਡੀ-ਰੋਮਾਂਸ ਦੇ ਨਾਲ ‘ਓਏ ਮੱਖਣਾ’ ’ਚ ਦੇਖਣ ਨੂੰ ਮਿਲੇਗੀ ਚਾਚੇ-ਭਤੀਜੇ ਦੀ ਮਿੱਠੀ ਨੋਕ-ਝੋਕ

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਓਏ ਮੱਖਣਾ’ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਫ਼ਿਲਮ ’ਚ ਜਿਥੇ ਲਵ ਸਟੋਰੀ ਦੇ ਨਾਲ-ਨਾਲ ਕਾਮੇਡੀ ਦੇਖਣ ਨੂੰ ਮਿਲੇਗੀ, ਉਥੇ ਹੀ ਚਾਚੇ-ਭਤੀਜੇ ਦੀ ਖ਼ੂਬਸੂਰਤ ਨੋਕ-ਝੋਕ ਵੀ ਦਰਸ਼ਕਾਂ ਦੇ ਦਿਲ ਜਿੱਤੇਗੀ।

ਫ਼ਿਲਮ ’ਚ ਗੁੱਗੂ ਗਿੱਲ ਤੇ ਐਮੀ ਵਿਰਕ ਚਾਚੇ-ਭਤੀਜੇ ਦੇ ਕਿਰਦਾਰ ’ਚ ਹਨ। ਇਨ੍ਹਾਂ ਦੋਵਾਂ ਨੂੰ ਇਕੱਠਿਆਂ ਸਕ੍ਰੀਨ ’ਤੇ ਦੇਖਣਾ ਕਿਸੇ ਟ੍ਰੀਟ ਤੋਂ ਘੱਟ ਨਹੀਂ ਲੱਗ ਰਿਹਾ। ਪ੍ਰਸ਼ੰਸਕ ਟਰੇਲਰ ਦੇਖ ਕੇ ਪਹਿਲਾਂ ਹੀ ਇਹ ਅੰਦਾਜ਼ਾ ਲਗਾ ਚੁੱਕੇ ਹਨ ਕਿ ਐਮੀ ਤੇ ਗੁੱਗੂ ਗਿੱਲ ਦੀ ਕੈਮਿਸਟਰੀ ਫ਼ਿਲਮ ’ਚ ਖਿੱਚ ਦਾ ਕੇਂਦਰ ਬਣੇਗੀ।

ਇਹ ਖ਼ਬਰ ਵੀ ਪੜ੍ਹੋ : ‘ਆਦਿਪੁਰਸ਼’ ਨੂੰ ਲੈ ਕੇ ਵੱਡੀ ਖ਼ਬਰ, ਫ਼ਿਲਮ ਦੀ ਰਿਲੀਜ਼ ਡੇਟ ਹੋਈ ਮੁਲਤਵੀ! ਕੀ ਫਲਾਪ ਹੋਣ ਦਾ ਤਾਂ ਨਹੀਂ ਡਾਰ?

ਫ਼ਿਲਮ ’ਚ ਐਮੀ ਵਿਰਕ ਤੇ ਗੁੱਗੂ ਗਿੱਲ ਤੋਂ ਇਲਾਵਾ ਤਾਨੀਆ ਵੀ ਮੁੱਖ ਭੂਮਿਕਾ ਨਿਭਾਅ ਰਹੀ ਹੈ। ਇਨ੍ਹਾਂ ਤੋਂ ਇਲਾਵਾ ਸਿੱਧੀਕਾ ਸ਼ਰਮਾ, ਸੁਖਵਿੰਦਰ ਚਾਹਲ, ਹਰਦੀਪ ਗਿੱਲ, ਤਰਸੇਮ ਪੌਲ, ਦੀਦਾਰ ਗਿੱਲ, ਸਤਵੰਤ ਕੌਰ, ਰੋਜ਼ ਜੇ. ਕੌਰ, ਮੰਜੂ ਮਾਹਲ ਤੇ ਪਰਮਿੰਦਰ ਗਿੱਲ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ।

‘ਓਏ ਮੱਖਣਾ’ ਫ਼ਿਲਮ ਦੀ ਕਹਾਣੀ ਰਾਕੇਸ਼ ਧਵਨ ਨੇ ਲਿਖੀ ਹੈ ਤੇ ਇਸ ਨੂੰ ਡਾਇਰੈਕਟ ਸਿਮਰਜੀਤ ਸਿੰਘ ਨੇ ਕੀਤਾ ਹੈ। ਦੁਨੀਆ ਭਰ ’ਚ ਇਹ ਫ਼ਿਲਮ 4 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News