ਐਮੀ ਵਿਰਕ ਤੇ ਗੁੱਗੂ ਗਿੱਲ ਦੀ ਨਵੀਂ ਰੋਮ-ਕੋਮ ‘ਓਏ ਮੱਖਣਾ’ ਦੀ ਪਹਿਲੀ ਝਲਕ ਰਿਲੀਜ਼

Wednesday, Oct 19, 2022 - 10:47 AM (IST)

ਐਮੀ ਵਿਰਕ ਤੇ ਗੁੱਗੂ ਗਿੱਲ ਦੀ ਨਵੀਂ ਰੋਮ-ਕੋਮ ‘ਓਏ ਮੱਖਣਾ’ ਦੀ ਪਹਿਲੀ ਝਲਕ ਰਿਲੀਜ਼

ਚੰਡੀਗੜ੍ਹ (ਬਿਊਰੋ)– ਆਖਿਰਕਾਰ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਰੋਮ-ਕੋਮ ਫ਼ਿਲਮ ‘ਓਏ ਮੱਖਣਾ’ ਦਾ ਫਰਸਟ ਲੁੱਕ ਪੋਸਟਰ ਰਿਲੀਜ਼ ਹੋ ਗਿਆ ਹੈ। ਪੋਸਟਰ ’ਚ ਅਸੀਂ ਐਮੀ ਵਿਰਕ ਤੇ ਗੁੱਗੂ ਗਿੱਲ ਨੂੰ ਬਹੁਤ ਹੀ ਵੱਖਰੇ ਅੰਦਾਜ਼ ’ਚ ਦੇਖ ਸਕਦੇ ਹਾਂ। ਅਸੀਂ ਬਹੁਤ ਸਾਰੇ ਰੰਗ ਤੇ ਵਿਆਹ ਦਾ ਸੈੱਟਅੱਪ ਦੇਖ ਸਕਦੇ ਹਾਂ।

ਹਾਲ ਹੀ ’ਚ ਨੇਹਾ ਕੱਕੜ ਵਲੋਂ ਗਾਇਆ ਗਿਆ ਫ਼ਿਲਮ ਦਾ ਪਹਿਲਾ ਟਰੈਕ ‘ਚੜ੍ਹ ਗਈ ਚੜ੍ਹ ਗਈ’ ਸਾਰੇ ਚਾਰਟ ਬਸਟਰਾਂ ਦੀ ਅਗਵਾਈ ਕਰ ਰਿਹਾ ਹੈ। ਹੁਣ ਪੋਸਟਰ ਲਾਂਚ ਹੋਣ ਤੋਂ ਬਾਅਦ ਦਰਸ਼ਕ ਐਮੀ ਵਿਰਕ ਤੇ ਗੁੱਗੂ ਗਿੱਲ ਵਿਚਕਾਰ ਕਹਾਣੀ ਤੇ ਰਿਸ਼ਤੇ ਦੇ ਤੱਤ ਦਾ ਅੰਦਾਜ਼ਾ ਲਗਾ ਰਹੇ ਹਨ। ਪੋਸਟਰ ਕਾਫ਼ੀ ਦਿਲਚਸਪ ਤੇ ਫਨੀ ਦਿਖਦਾ ਹੈ ਪਰ ਸਸਪੈਂਸ ਤੇ ਡਰਾਮੇ ਨਾਲ ਭਰਪੂਰ ਹੈ।

ਇਹ ਖ਼ਬਰ ਵੀ ਪੜ੍ਹੋ : ਸਰਗੁਣ ਮਹਿਤਾ ਲਈ ਰਵੀ ਦੂਬੇ ਨੇ ਦਿਖਾਇਆ ਪਿਆਰ, ਸਾਂਝੀ ਕੀਤੀ ਖ਼ੂਬਸੂਰਤ ਵੀਡੀਓ

ਪੋਸਟਰ ਦੇ ਆਲੇ-ਦੁਆਲੇ ਜੋ ਹਾਈਪ ਬਣਾਈ ਗਈ ਹੈ, ਉਹ ਜਾਂ ਤਾਂ ਟਰੇਲਰ ਜਾਂ ਅਖੀਰ ’ਚ ਫ਼ਿਲਮ ’ਚ ਪ੍ਰਗਟ ਹੋਵੇਗਾ। ਫ਼ਿਲਮ 4 ਨਵੰਬਰ, 2022 ਨੂੰ ਦੁਨੀਆ ਭਰ ’ਚ ਰਿਲੀਜ਼ ਹੋ ਰਹੀ ਹੈ। ਇਕ ਗੱਲ ਪੱਕੀ ਹੈ ਕਿ ਇਹ ਫ਼ਿਲਮ ਮਜ਼ਾਕੀਆ ਹੋਵੇਗੀ ਤੇ ਦਰਸ਼ਕਾਂ ਨੂੰ ਪੂਰੇ ਮਨੋਰੰਜਨ ਪੈਕੇਜ ਲਈ ਪਰਿਵਾਰ ਸਮੇਤ ਸਿਨੇਮਾਘਰਾਂ ’ਚ ਆਉਣ ਲਈ ਆਕਰਸ਼ਿਤ ਕਰੇਗੀ।

ਫ਼ਿਲਮ ‘ਓਏ ਮੱਖਣਾ’ ਐਮੀ ਵਿਰਕ, ਤਾਨੀਆ ਤੇ ਸਿਧਿਕਾ ਸ਼ਰਮਾ ਵਿਚਕਾਰ ਲਵ ਟ੍ਰੈਂਗਲ ਨੂੰ ਦਿਖਾਉਣ ਲਈ ਤਿਆਰ ਹੈ। ਫ਼ਿਲਮ ਪੰਜਾਬ ’ਚ ਸੈੱਟ ਕੀਤੀ ਗਈ ਹੈ, ਜਿਥੇ ਮੱਖਣ (ਐਮੀ) ਆਪਣੇ ਅੰਕਲ (ਗੁੱਗੂ) ਨਾਲ ਰਹਿੰਦਾ ਹੈ ਤੇ ਉਹ ਇਕ ਬਹੁਤ ਹੀ ਵਿਲੱਖਣ ਰਿਸ਼ਤਾ ਸਾਂਝਾ ਕਰਦੇ ਹਨ। ਫ਼ਿਲਮ ਯਕੀਨੀ ਤੌਰ ’ਤੇ ਬਹੁਤ ਸਾਰੇ ਡਰਾਮੇ, ਉਲਝਣ ਤੇ ਕਾਮੇਡੀ ਦਾ ਵਾਅਦਾ ਕਰਦੀ ਹੈ।

ਫ਼ਿਲਮ ਰਾਕੇਸ਼ ਧਵਨ ਵਲੋਂ ਲਿਖੀ ਗਈ ਹੈ, ਜਿਸ ਨੇ ‘ਹੌਸਲਾ ਰੱਖ’ ਤੇ ਹੋਰ ਬਹੁਤ ਸਾਰੀਆਂ ਸੁਪਰਹਿੱਟ ਫ਼ਿਲਮਾਂ ਦਿੱਤੀਆਂ ਹਨ। ਇਸ ਪ੍ਰਾਜੈਕਟ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਵਲੋਂ ਕੀਤਾ ਗਿਆ ਹੈ, ਜਿਸ ਨੇ ‘ਅੰਗਰੇਜ਼’ ਤੇ ‘ਮੁਕਲਾਵਾ’ ਵਰਗੀਆਂ ਬਲਾਕਬਸਟਰ ਫ਼ਿਲਮਾਂ ਦਿੱਤੀਆਂ ਹਨ ਤੇ ਫ਼ਿਲਮ ਦਾ ਨਿਰਮਾਣ ਯੋਡਲੀ ਫ਼ਿਲਮਜ਼ ਵਲੋਂ ਕੀਤਾ ਗਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News