ਹਰ ਮਹੀਨੇ ਮੁਫ਼ਤ ’ਚ ਦੇਖੋ ਨੈੱਟਫਲਿਕਸ, ਐਮਾਜ਼ੋਨ ਪ੍ਰਾਈਮ ਤੇ ਡਿਜ਼ਨੀ ਪਲੱਸ ਹੌਟਸਟਾਰ, ਜਾਣੋ ਕਿਵੇਂ

Saturday, Dec 18, 2021 - 12:37 PM (IST)

ਹਰ ਮਹੀਨੇ ਮੁਫ਼ਤ ’ਚ ਦੇਖੋ ਨੈੱਟਫਲਿਕਸ, ਐਮਾਜ਼ੋਨ ਪ੍ਰਾਈਮ ਤੇ ਡਿਜ਼ਨੀ ਪਲੱਸ ਹੌਟਸਟਾਰ, ਜਾਣੋ ਕਿਵੇਂ

ਮੁੰਬਈ (ਬਿਊਰੋ)– ਅੱਜਕਲ ਲੋਕਾਂ ’ਚ ਓ. ਟੀ. ਟੀ. ਪਲੇਟਫਾਰਮ ਦੇਖਣ ਦਾ ਕ੍ਰੇਜ਼ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਲਈ ਹਰ ਮਹੀਨੇ ਪੈਸਿਆਂ ਦਾ ਭੁਗਤਾਨ ਕਰਦੇ ਹਨ। ਹਾਲਾਂਕਿ ਪਲੇਟਫਾਰਮ ਇੰਨੇ ਸਾਰੇ ਹਨ ਕਿ ਕਿਸੇ ਇਕ ਨੂੰ ਚੁਣਨਾ ਮੁਸ਼ਕਿਲ ਹੈ। ਅਜਿਹੇ ’ਚ ਗਾਹਕਾਂ ਨੂੰ ਨੈੱਟਫਲਿਕਸ, ਐਮਾਜ਼ੋਨ ਪ੍ਰਾਈਮ ਤੇ ਡਿਜ਼ਨੀ ਪਲੱਸ ਹੌਟਸਟਾਰ ਤਿੰਨਾਂ ਲਈ ਅਦਾਇਗੀ ਕਰਨੀ ਪੈਂਦੀ ਹੈ। ਜੇ ਤੁਸੀਂ ਵੀ ਇਨ੍ਹਾਂ ਤਿੰਨਾਂ ਐਪਸ ਦਾ ਇਸਤੇਮਾਲ ਕਰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਇਕ ਤਰੀਕਾ ਦੱਸਣ ਜਾ ਰਹੇ ਹਾਂ, ਜਿਸ ਨਾਲ ਮੁਫ਼ਤ ’ਚ ਤੁਸੀਂ ਆਪਣੀਆਂ ਮਨਪਸੰਦ ਫਿਲਮਾਂ, ਸ਼ੋਅਜ਼ ਤੇ ਵੈੱਬ ਸੀਰੀਜ਼ ਦੇਖ ਸਕੋਗੇ।

ਰਿਲਾਇੰਸ ਜੀਓ ਪੋਸਟਪੇਡ ਪਲਾਨ ਦੇ ਗਾਹਕ ਇਸ ਮੁਫ਼ਤ ਸੇਵਾ ਦਾ ਲਾਭ ਲੈ ਸਕਦੇ ਹਨ। ਇਸ ਦੇ ਲਈ ਉਨ੍ਹਾਂ ਨੂੰ ਹਰ ਮਹੀਨੇ ਸਿਰਫ 399 ਰੁਪਏ ਦੇਣੇ ਹੋਣਗੇ। ਇਸ ਪਲਾਨ ’ਚ ਯੂਜ਼ਰ ਨੂੰ Netflix, Amazon Prime ਤੇ Disney+Hotstar ਮੁਫ਼ਤ ’ਚ ਦੇਖਣ ਨੂੰ ਮਿਲੇਗਾ।

ਇਹ ਖ਼ਬਰ ਵੀ ਪੜ੍ਹੋ : ‘ਅਵਤਾਰ 2’ ਦੇ ਦਰਸ਼ਕਾਂ ਲਈ ਖ਼ੁਸ਼ਖ਼ਬਰੀ, 1900 ਕਰੋੜ ਦੇ ਬਜਟ ’ਚ ਬਣੀ ਫ਼ਿਲਮ ਇਸ ਦਿਨ ਹੋਵੇਗੀ ਰਿਲੀਜ਼

ਜੀਓ ਦੇ 399 ਰੁਪਏ ਦੇ ਪੋਸਟਪੇਡ ਪਲਾਨ ’ਚ 75 ਜੀ.ਬੀ. ਡਾਟਾ, 100 ਐੱਸ ਐੱਮ. ਐੱਸ. ਪ੍ਰਤੀ ਦਿਨ, ਨੈੱਟਫਲਿਕਸ, ਐਮਾਜ਼ੋਨ ਪ੍ਰਾਈਮ ਤੇ ਡਿਜ਼ਨੀ ਪਲੱਸ ਹੌਟਸਟਾਰ ਦੇ ਫਾਇਦੇ ਹਨ। ਜੇਕਰ ਗਾਹਕ ਇਸ ਪਲਾਨ ਦੀ ਵਰਤੋਂ ਸਾਲ ਭਰ ਕਰਦਾ ਹੈ ਤਾਂ ਉਹ ਪੂਰੇ ਸਾਲ ਲਈ ਮੁਫ਼ਤ ’ਚ OTT ਦਾ ਆਨੰਦ ਲੈ ਸਕਦਾ ਹੈ। ਉਸ ਨੂੰ ਵੱਖਰੇ ਸਬਸਕ੍ਰਿਪਸ਼ਨ ਖਰੀਦਣ ਦੀ ਲੋੜ ਨਹੀਂ ਹੈ।

ਜੀਓ ਦੇ 399 ਰੁਪਏ ਵਾਲੇ ਪਲਾਨ ਤੋਂ ਇਲਾਵਾ OTT ਪਲੇਟਫਾਰਮ ਦੀ ਸਬਸਕ੍ਰਿਪਸ਼ਨ 599, 799, 999 ਤੇ 1499 ਰੁਪਏ ਦੇ ਪੋਸਟਪੇਡ ਪਲਾਨ ’ਚ ਵੀ ਉਪਲੱਬਧ ਹੈ। ਗਾਹਕ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਪਲਾਨ ਚੁਣ ਸਕਦੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News