ਦਿੱਲੀ ਹਾਈਕੋਰਟ ਨੇ ਸ਼ਾਹਰੁਖ ਖ਼ਾਨ ਦੀ ‘ਪਠਾਨ’ ਫ਼ਿਲਮ ਦੀ ਓ. ਟੀ. ਟੀ. ਰਿਲੀਜ਼ ਨੂੰ ਲੈ ਕੇ ਦਿੱਤੇ ਨਵੇਂ ਹੁਕਮ

Tuesday, Jan 17, 2023 - 10:48 AM (IST)

ਦਿੱਲੀ ਹਾਈਕੋਰਟ ਨੇ ਸ਼ਾਹਰੁਖ ਖ਼ਾਨ ਦੀ ‘ਪਠਾਨ’ ਫ਼ਿਲਮ ਦੀ ਓ. ਟੀ. ਟੀ. ਰਿਲੀਜ਼ ਨੂੰ ਲੈ ਕੇ ਦਿੱਤੇ ਨਵੇਂ ਹੁਕਮ

ਮੁੰਬਈ (ਬਿਊਰੋ)– ਸੁਪਰਸਟਾਰ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ਨੂੰ ਲੈ ਕੇ ਦਿੱਲੀ ਹਾਈਕੋਰਟ ਨੇ ਨਵਾਂ ਹੁਕਮ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ‘ਪਠਾਨ’ ਲਈ ਨਿਰਮਾਤਾ ਯਸ਼ਰਾਜ ਫ਼ਿਲਮਜ਼ ਨੂੰ ਫ਼ਿਲਮ ਦੀ ਓ. ਟੀ. ਟੀ. ਰਿਲੀਜ਼ ਲਈ ਕਈ ਨਵੇਂ ਬਦਲਾਅ ਕਰਨੇ ਪੈਣਗੇ। ਅਦਾਲਤ ਨੇ ਇਸ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਇਹ ਤਬਦੀਲੀਆਂ ‘ਪਠਾਨ’ ’ਚ ਹੋਣਗੀਆਂ
ਦਿੱਲੀ ਹਾਈਕੋਰਟ ਨੇ ਫ਼ਿਲਮ ਦੇ ਨਿਰਮਾਤਾ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ‘ਪਠਾਨ’ ਦੀ ਓ. ਟੀ. ਟੀ. ਰਿਲੀਜ਼ ਲਈ ਹਿੰਦੀ ਭਾਸ਼ਾ ਦੀ ਦੇਵਨਾਗਰੀ ਲਿਪੀ ’ਚ ਆਡੀਓ ਵਰਣਨ, ਨਜ਼ਦੀਕੀ ਕੈਪਸ਼ਨਿੰਗ ਤੇ ਉਪ-ਸਿਰਲੇਖ ਤਿਆਰ ਕਰਨ ਤਾਂ ਜੋ ਫ਼ਿਲਮ ਨੂੰ ਨੇਤਰਹੀਣ ਲੋਕ ਦੇਖ ਸਕਣ। ਅਜਿਹਾ ਕਰਨ ਤੋਂ ਬਾਅਦ ਅਦਾਲਤ ਨੇ ਨਿਰਮਾਤਾਵਾਂ ਨੂੰ ਫ਼ਿਲਮ ਨੂੰ ਸੀ. ਬੀ. ਐੱਫ. ਸੀ. ਯਾਨੀ ਸੈਂਟਰਲ ਬੋਰਡ ਆਫ ਫ਼ਿਲਮ ਸਰਟੀਫਿਕੇਸ਼ਨ ਨੂੰ ਰੀ-ਸਰਟੀਫਿਕੇਸ਼ਨ ਲਈ ਜਮ੍ਹਾ ਕਰਨ ਲਈ ਵੀ ਕਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਗਾਇਕ ਦਲੇਰ ਮਹਿੰਦੀ ਨੂੰ ਹਾਈਕੋਰਟ ਵੱਲੋਂ ਝਟਕਾ, ਜਾਣੋ ਕੀ ਹੈ ਮਾਮਲਾ

ਦਿੱਲੀ ਹਾਈਕੋਰਟ ਨੇ ਯਸ਼ਰਾਜ ਫ਼ਿਲਮਸ ਨੂੰ ਇਕ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ। ਹਾਲਾਂਕਿ ਇਹ ਦਿਸ਼ਾ-ਨਿਰਦੇਸ਼ ‘ਪਠਾਨ’ ਦੀ ਸਿਨੇਮਾਘਰਾਂ ’ਚ ਰਿਲੀਜ਼ ਲਈ ਨਹੀਂ ਹੈ। ਇਹ ਸਿਰਫ਼ ਓ. ਟੀ. ਟੀ. ਰਿਲੀਜ਼ ਲਈ ਹੈ। ਦਿੱਲੀ ਹਾਈਕੋਰਟ ਨੇ ਪ੍ਰੋਡਕਸ਼ਨ ਹਾਊਸ ਨੂੰ ਫ਼ਿਲਮ ’ਚ ਕੁਝ ਨਵੇਂ ਤੱਤ ਜੋੜਨ ਲਈ ਵੀ ਕਿਹਾ ਹੈ। ਦਿੱਲੀ ਹਾਈਕੋਰਟ ਵਲੋਂ ਦਿੱਤੇ ਨੋਟਿਸ ਤੋਂ ਬਾਅਦ ‘ਪਠਾਨ’ ਦੇ ਨਿਰਮਾਤਾਵਾਂ ਨੂੰ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ।

ਸ਼ਾਹਰੁਖ ਖ਼ਾਨ ਸਟਾਰਰ ਫ਼ਿਲਮ ‘ਪਠਾਨ’ ਨੂੰ ਵੀ ਓ. ਟੀ. ਟੀ. ਰਿਲੀਜ਼ ਤੋਂ ਪਹਿਲਾਂ ਮੁੜ ਸਰਟੀਫਿਕੇਟ ਲਈ ਸੈਂਸਰ ਬੋਰਡ ਨੂੰ ਭੇਜਣ ਤੋਂ ਪਹਿਲਾਂ ਜ਼ਰੂਰੀ ਕਾਰਵਾਈ ਕਰਨੀ ਪਵੇਗੀ। ‘ਪਠਾਨ’ ਜਦੋਂ ਤੋਂ ਇਸ ਦਾ ਟੀਜ਼ਰ ਨਿਰਮਾਤਾਵਾਂ ਵਲੋਂ ਰਿਲੀਜ਼ ਕੀਤਾ ਗਿਆ ਹੈ, ਉਦੋਂ ਤੋਂ ਹੀ ਸੁਰਖ਼ੀਆਂ ’ਚ ਹੈ। ਇਸ ਤੋਂ ਬਾਅਦ ਫ਼ਿਲਮ ਦੇ ਗੀਤ ‘ਬੇਸ਼ਰਮ ਰੰਗ’ ਨੇ ਹਰ ਪਾਸੇ ਹੰਗਾਮਾ ਮਚਾ ਦਿੱਤਾ।

ਮੰਨਿਆ ਜਾ ਰਿਹਾ ਹੈ ਕਿ ਫ਼ਿਲਮ ‘ਪਠਾਨ’ ਨੂੰ ਰਿਲੀਜ਼ ਤੋਂ ਪਹਿਲਾਂ ਤੇ ਬਾਅਦ ’ਚ ਹੋਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਂਝ ਸ਼ਾਹਰੁਖ ਖ਼ਾਨ ਦੀ ਇਹ ਫ਼ਿਲਮ 25 ਜਨਵਰੀ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News