ਆਸਕਰ ਜੇਤੂ ''ਸਟਾਰ ਵਾਰਜ਼'' ਦੀ ਐਡੀਟਰ ਮਾਰਸੀਆ ਲੂਕਾਸ ਦਾ ਦੇਹਾਂਤ

Saturday, May 30, 2026 - 02:46 PM (IST)

ਆਸਕਰ ਜੇਤੂ ''ਸਟਾਰ ਵਾਰਜ਼'' ਦੀ ਐਡੀਟਰ ਮਾਰਸੀਆ ਲੂਕਾਸ ਦਾ ਦੇਹਾਂਤ

ਲਾਸ ਏਂਜਲਸ (ਏਜੰਸੀ) - "ਸਟਾਰ ਵਾਰਜ਼" ਸੀਰੀਜ਼ ਦੀ ਪਹਿਲੀ ਫਿਲਮ ਦੇ ਸੰਪਾਦਨ (ਐਡੀਟਿੰਗ) ਲਈ ਆਸਕਰ ਜਿੱਤਣ ਵਾਲੀ ਮਾਰਸੀਆ ਲੂਕਾਸ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਪਰਿਵਾਰ ਦੇ ਵਕੀਲ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ। ਉਹ 80 ਸਾਲ ਦੀ ਸੀ।

ਵਕੀਲ ਡੀਡਰੇ ਵੌਨ ਰੌਕ ਨੇ ਇਕ ਨਿਊਜ਼ ਏਜੰਸੀ ਨੂੰ ਈਮੇਲ ਵਿੱਚ ਦੱਸਿਆ ਕਿ ਮਾਰਸੀਆ ਲੂਕਾਸ ਦੀ ਮੌਤ ਬੁੱਧਵਾਰ ਨੂੰ ਕੈਲੀਫੋਰਨੀਆ ਦੇ ਰੈਂਚੋ ਮਿਰਾਜ ਵਿੱਚ ਮੈਟਾਸਟੈਟਿਕ ਕੈਂਸਰ ਨਾਲ ਹੋਈ। ਮਾਰਸੀਆ ਲੂਕਾਸ ਨੇ "ਰਿਟਰਨ ਆਫ਼ ਦਿ ਜੇਡੀ," "ਟੀਐੱਚਐੱਕਸ 1138," ਅਤੇ "ਅਮੈਰੀਕਨ ਗ੍ਰੈਫਿਟੀ" ਵਰਗੀਆਂ ਫਿਲਮਾਂ ਦਾ ਵੀ ਸੰਪਾਦਨ ਕੀਤਾ। 1970 ਦੇ ਦਹਾਕੇ ਵਿੱਚ, ਉਹ ਮਹਾਨ ਨਿਰਦੇਸ਼ਕ ਮਾਰਟਿਨ ਸਕੋਰਸੇਸ ਦੀਆਂ ਚਰਚਿਤ ਫਿਲਮਾਂ "ਟੈਕਸੀ ਡਰਾਈਵਰ," "ਐਲਿਸ ਡਜ਼ੈਂਟ ਲਿਵ ਹੇਅਰ ਐਨੀਮੋਰ," ਅਤੇ "ਨਿਊਯਾਰਕ" ਲਈ ਸੰਪਾਦਨ ਟੀਮ ਦਾ ਵੀ ਹਿੱਸਾ ਰਹੀ ਸੀ।


author

cherry

Content Editor

Related News