ਦੀਪਿਕਾ ਪਾਦੁਕੋਣ ਨੇ ਆਸਕਰਸ ’ਚ ਬਲੈਕ ਲੁੱਕ ਨਾਲ ਜਿੱਤਿਆ ਲੋਕਾਂ ਦਾ ਦਿਲ, ਤਸਵੀਰਾਂ ਵਾਇਰਲ

Monday, Mar 13, 2023 - 10:58 AM (IST)

ਦੀਪਿਕਾ ਪਾਦੁਕੋਣ ਨੇ ਆਸਕਰਸ ’ਚ ਬਲੈਕ ਲੁੱਕ ਨਾਲ ਜਿੱਤਿਆ ਲੋਕਾਂ ਦਾ ਦਿਲ, ਤਸਵੀਰਾਂ ਵਾਇਰਲ

ਲਾਸ ਏਂਜਲਸ (ਭਾਸ਼ਾ) -  ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੌਣ ਇਕ ਵਾਰ ਫਿਰ ਵਿਸ਼ਵ ਪੱਧਰ 'ਤੇ ਭਾਰਤ ਦਾ ਸਿਰ ਮਾਣ ਨਾਲ ਉੱਚਾ ਕਰ ਰਹੀ ਹੈ। ਦੀਪਿਕਾ '95ਵੇਂ ਅਕੈਡਮੀ ਐਵਾਰਡਜ਼' 'ਚ ਬਤੌਰ ਪ੍ਰੀਜੈਂਟਰ ਨਜ਼ਰ ਆਈ। ਦੀਪਿਕਾ ਪਾਦੂਕੋਣ ਨੇ ਅੱਜ ਸਵੇਰੇ ਯਾਨੀਕਿ ਸੋਮਵਾਰ ਆਸਕਰ 2023 ਤੋਂ ਆਪਣੀ ਪਹਿਲੀ ਲੁੱਕ ਸਾਂਝੀ ਕੀਤੀ ਹੈ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਦੀਪਿਕਾ ਨੇ ਕੈਪਸ਼ਨ 'ਚ ਲਿਖਿਆ, 'Oscars95'।

PunjabKesari

ਹਾਲ ਹੀ 'ਚ ਦੀਪਿਕਾ ਨੇ ਇੰਸਟਾਗ੍ਰਾਮ 'ਤੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਸ ਨੇ ਕਾਲੇ ਰੰਗ ਦਾ ਸ਼ੋਲਡਰ ਲੈੱਸ ਗਾਊਨ ਪਾਇਆ ਹੈ, ਜਿਸ 'ਚ ਉਹ ਕਾਫ਼ੀ ਖ਼ੂਬਸੂਰਤ ਲੱਗ ਰਹੀ ਹੈ।

PunjabKesari

ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। 

PunjabKesari

ਦੱਸ ਦਈਏ ਕਿ ਇਹ ਪਹਿਲੀ ਵਾਰ ਹੈ ਜਦੋਂ ਦੀਪਿਕਾ ਪਾਦੂਕੋਣ ਆਸਕਰ ਦੇ ਰੈੱਡ ਕਾਰਪੇਟ 'ਤੇ ਵਾਕ ਕਰ ਰਹੀ ਹੈ ਅਤੇ ਪ੍ਰੀਜੈਂਟਰ ਦੀ ਭੂਮਿਕਾ ਨਿਭਾ ਰਹੀ ਹੈ। ਦੀਪਿਕਾ ਨੇ ਸਮਾਰੋਹ 'ਚ ਭਾਰਤੀ ਗਾਇਕਾਂ ਦੀ ਪੇਸ਼ਕਾਰੀ ਦਾ ਐਲਾਨ ਕੀਤਾ ਸੀ।

PunjabKesari

ਦੀਪਿਕਾ ਪਾਦੂਕੋਣ ਇੱਥੇ ਇੱਕ ਸ਼ਾਨਦਾਰ ਕਾਲੇ ਲੂਈ ਵਿਟਨ ਗਾਊਨ 'ਚ ਨਜ਼ਰ ਆਈ, ਜਿਸ ਨਾਲ ਉਨ੍ਹਾਂ ਨੇ ਇੱਕ ਸ਼ਾਨਦਾਰ ਹਾਰ ਪਾਇਆ ਹੋਇਆ ਸੀ।

PunjabKesari

ਲਾਂਚ ਦੀ ਘੋਸ਼ਣਾ ਕਰਦੇ ਹੋਏ ਦੀਪਿਕਾ ਨੇ ਕਿਹਾ, "ਕੀ ਤੁਸੀਂ ਜਾਣਦੇ ਹੋ ਕਿ 'ਨਾਟੂ' ਕੀ ਹੈ, ਜੇਕਰ ਨਹੀਂ, ਤਾਂ ਹੁਣ ਤੁਹਾਨੂੰ ਪਤਾ ਲੱਗ ਜਾਵੇਗਾ। ਪੇਸ਼ ਹੈ 'ਆਰ. ਆਰ. ਆਰ.' ਤੋਂ 'ਨਾਟੂ ਨਾਟੂ'।'' 

PunjabKesari

ਦੱਸਣਯੋਗ ਹੈ ਕਿ ਭਾਰਤੀ ਫ਼ਿਲਮ 'ਆਰ. ਆਰ. ਆਰ.' ਦੇ ਗੀਤ 'ਨਾਟੂ ਨਾਟੂ' ਨੇ ਅਕੈਡਮੀ ਐਵਾਰਡਜ਼ 'ਚ ਸਰਵੋਤਮ ਮੂਲ ਗੀਤ ਦੀ ਸ਼੍ਰੇਣੀ 'ਚ ਆਸਕਰ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ।

PunjabKesari

ਇਸ ਕੈਟਾਗਰੀ 'ਚ ਗੀਤ 'ਨਾਟੂ ਨਾਟੂ' ਨੇ ਫ਼ਿਲਮ 'ਟੈੱਲ ਇਟ ਲਾਈਕ ਏ ਵੂਮੈਨ' ਦੇ ਗੀਤ 'ਅਪਲਾਜ', 'ਟੌਪ ਗਨ: ਮਾਵੇਰਿਕ' ਦੇ ਗੀਤ 'ਹੋਲਡ ਮਾਈ ਹੈਂਡ', 'ਬਲੈਕ ਪੈਂਥਰ : ਵਾਕਾਂਡਾ ਫਾਰਐਵਰ' ਦੇ 'ਲਿਫਟ ਮੀ ਅੱਪ' ਅਤੇ 'ਐਵਰੀਥਿੰਗ ਐਵਰੀਵੇਅਰ ਆਲ ਐਟ ਵਨਸ' ਦੇ 'ਦਿਸ ਇਜ਼ ਏ ਲਾਈਫ' ਨੂੰ ਮਾਤ ਦਿੱਤੀ।

PunjabKesari

PunjabKesari

PunjabKesari


ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News