Orry ਨੇ Deepika Padukone ਦੇ ਬੇਬੀ ਬੰਪ ''ਤੇ ਹੱਥ ਰੱਖਦੇ ਦੀ ਤਸਵੀਰ ਕੀਤੀ ਪੋਸਟ, ਹੋਈ ਵਾਇਰਲ

Wednesday, Jul 10, 2024 - 03:41 PM (IST)

Orry ਨੇ Deepika Padukone ਦੇ ਬੇਬੀ ਬੰਪ ''ਤੇ ਹੱਥ ਰੱਖਦੇ ਦੀ ਤਸਵੀਰ ਕੀਤੀ ਪੋਸਟ, ਹੋਈ ਵਾਇਰਲ

ਮੁੰਬਈ- ਦੀਪਿਕਾ ਪਾਦੂਕੋਣ ਦੀ ਪ੍ਰੈਗਨੈਂਸੀ 'ਤੇ ਕਈ ਸਵਾਲ ਉੱਠ ਰਹੇ ਹਨ। ਜਦੋਂ ਉਹ ਗਰਭਵਤੀ ਨਹੀਂ ਸੀ ਤਾਂ ਹਰ ਕੋਈ ਉਸ ਨੂੰ ਗਰਭਵਤੀ ਦੱਸਦਾ ਸੀ ਪਰ ਜਦੋਂ ਇਹ ਅਦਾਕਾਰਾ ਅਸਲ 'ਚ ਗਰਭਵਤੀ ਹੋਈ ਤਾਂ ਟ੍ਰੋਲਰ ਉਸ ਦੀ ਪ੍ਰੈਗਨੈਂਸੀ ਨੂੰ ਫਰਜ਼ੀ ਦੱਸ ਰਹੇ ਸਨ। ਇਸ ਦੌਰਾਨ ਦੀਪਿਕਾ ਆਪਣੇ ਬੇਬੀ ਬੰਪ ਨੂੰ ਬੇਬਾਕੀ ਨਾਲ ਫਲਾਂਟ ਕਰ ਰਹੀ ਹੈ। ਹਾਲ ਹੀ 'ਚ ਉਹ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਸੰਗੀਤ ਸਮਾਰੋਹ 'ਚ ਜਾਮਨੀ ਰੰਗ ਦੀ ਸਾੜੀ 'ਚ ਪਹੁੰਚੀ ਸੀ। ਇਸ ਦੌਰਾਨ ਅਭਿਨੇਤਰੀ ਦੀ ਲੁੱਕ ਨੇ ਨਾ ਸਿਰਫ ਲਾਈਮਲਾਈਟ 'ਤੇ ਕਬਜ਼ਾ ਕੀਤਾ ਸਗੋਂ ਉਸ ਦੇ ਬੇਬੀ ਬੰਪ ਨੇ ਵੀ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ।

ਇਹ ਵੀ ਪੜ੍ਹੋ- ਦੀਪਿਕਾ ਪਾਦੂਕੋਣ ਨੂੰ ਕੁਦਰਤ ਨੇੜੇ ਟਾਇਮ ਬਿਤਾਉਣਾ ਲੱਗਦਾ ਹੈ ਚੰਗਾ, ਤਸਵੀਰ ਸ਼ੇਅਰ ਕਰਕੇ ਦਿੱਤੀ ਜਾਣਕਾਰੀ

ਇਸ ਦੌਰਾਨ, ਉਸ ਸੰਗੀਤ ਸਮਾਰੋਹ ਦੀ ਇੱਕ ਅਣਦੇਖੀ ਫੋਟੋ ਸਾਹਮਣੇ ਆਈ ਹੈ। ਓਰੀ ਨੇ ਹੁਣ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਮਾਂ ਬਣਨ ਵਾਲੀ ਦੀਪਿਕਾ ਨਾਲ ਜ਼ਬਰਦਸਤ ਪੋਜ਼ ਦਿੱਤੇ ਹਨ। ਇਸ ਖਾਸ ਤਸਵੀਰ 'ਚ ਰਣਵੀਰ ਸਿੰਘ ਵੀ ਨਜ਼ਰ ਆ ਰਹੇ ਹਨ। ਇਸ ਤਸਵੀਰ ਨੇ ਹੁਣ ਸੋਸ਼ਲ ਮੀਡੀਆ ਯੂਜ਼ਰਸ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਦਰਅਸਲ, ਇਹ ਫੋਟੋ ਕਾਫੀ ਦਿਲਚਸਪ ਹੈ। ਹਰ ਕੋਈ ਜਾਣਦਾ ਹੈ ਕਿ ਓਰੀ ਸੈਲੇਬਸ ਨਾਲ ਕਿਵੇਂ ਪੋਜ਼ ਦਿੰਦੇ ਹਨ।

ਇਹ ਵੀ ਪੜ੍ਹੋ- ਵਿਸ਼ਾਲ ਪਾਂਡੇ ਦੇ ਕੁਮੈਂਟ ਤੋਂ ਬਾਅਦ ਕ੍ਰਿਤਿਕਾ ਮਲਿਕ ਨੇ ਬੰਦ ਕੀਤੇ Low neck line ਵਾਲੇ ਕੱਪੜੇ ਪਾਉਣਾ

ਉਨ੍ਹਾਂ ਨੇ ਗਰਭਵਤੀ ਦੀਪਿਕਾ ਨਾਲ ਕਾਫੀ ਖਾਸ ਪੋਜ਼ ਦਿੱਤੇ। ਸਾਹਮਣੇ ਆਈ ਫੋਟੋ 'ਚ ਦੇਖਿਆ ਜਾ ਸਕਦਾ ਹੈ ਕਿ ਓਰੀ-ਦੀਪਿਕਾ ਪਾਦੂਕੋਣ ਨਾਲ ਖੜ੍ਹੇ ਹਨ। ਉਹ ਨਾ ਸਿਰਫ ਅਦਾਕਾਰਾ ਦੇ ਕਾਫੀ ਕਰੀਬ ਨਜ਼ਰ ਆ ਰਹੇ ਹਨ, ਸਗੋਂ ਦੀਪਿਕਾ ਦੇ ਬੇਬੀ ਬੰਪ 'ਤੇ ਉਨ੍ਹਾਂ ਦਾ ਇਕ ਹੱਥ ਨਜ਼ਰ ਆ ਰਿਹਾ ਹੈ। ਲੱਗਦਾ ਹੈ ਕਿ ਇਸ ਦੁਨੀਆ 'ਚ ਆਉਣ ਤੋਂ ਪਹਿਲਾਂ ਹੀ ਬੱਚੇ ਦੇ ਨਾਲ ਆਪਣਾ ਸਿਗਨੇਚਰ ਪੋਜ਼ ਦੇਣ ਦਾ ਇਹ ਉਸ ਦਾ ਤਰੀਕਾ ਹੈ। ਇਸ ਦੇ ਨਾਲ ਹੀ ਤਸਵੀਰ 'ਚ ਰਣਵੀਰ ਸਿੰਘ ਦੀ ਸਥਿਤੀ ਵੀ ਕਾਫੀ ਦਿਲਚਸਪ ਹੈ। ਅਭਿਨੇਤਾ ਦੇ ਚਿਹਰੇ 'ਤੇ ਮੁਸਕਰਾਹਟ ਹੈ ਅਤੇ ਉਸ ਦਾ ਇਕ ਹੱਥ ਓਰੀ ਦੇ ਮੋਢੇ 'ਤੇ ਹੈ ਅਤੇ ਦੂਜਾ ਉਸ ਦੀ ਗਰਦਨ 'ਤੇ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ- ਅਨੰਤ- ਰਾਧਿਕਾ ਦੀ ਹਲਦੀ ਫੰਕਸ਼ਨ 'ਚ ਸਲਮਾਨ ਖ਼ਾਨ ਨੇ ਕੀਤੀ ਸ਼ਿਰਕਤ

ਵਰਕ ਫਰੰਟ ਦੀ ਗੱਲ ਕਰੀਏ ਤਾਂ ਦੀਪਿਕਾ ਪਾਦੂਕੋਣ 27 ਜੂਨ ਨੂੰ ਰਿਲੀਜ਼ ਹੋਈ ਫਿਲਮ 'ਕਲਕੀ 2898 ਏ.ਡੀ.' 'ਚ ਨਜ਼ਰ ਆ ਚੁੱਕੀ ਹੈ।ਫ਼ਿਲਮ 'ਚ ਪ੍ਰਭਾਸ, ਅਮਿਤਾਭ ਬੱਚਨ, ਕਮਲ ਹਾਸਨ ਅਤੇ ਦਿਸ਼ਾ ਪਟਾਨੀ ਸਮੇਤ ਕਈ ਕਲਾਕਾਰ ਅਹਿਮ ਭੂਮਿਕਾਵਾਂ 'ਚ ਹਨ। ਦੂਜੇ ਪਾਸੇ ਰਣਵੀਰ ਸਿੰਘ ਆਉਣ ਵਾਲੇ ਦਿਨਾਂ 'ਚ ਫਿਲਮ 'ਡਾਨ 3' 'ਚ ਨਜ਼ਰ ਆਉਣਗੇ।


author

Priyanka

Content Editor

Related News