ਪ੍ਰਿਟੀ ਜ਼ਿੰਟਾ ਦੀ ਡੀਪਫੇਕ ਵੀਡੀਓ ਤੇ ਤਸਵੀਰਾਂ ਹਟਾਉਣ ਦੇ ਹੁਕਮ

Thursday, Jul 09, 2026 - 09:48 AM (IST)

ਪ੍ਰਿਟੀ ਜ਼ਿੰਟਾ ਦੀ ਡੀਪਫੇਕ ਵੀਡੀਓ ਤੇ ਤਸਵੀਰਾਂ ਹਟਾਉਣ ਦੇ ਹੁਕਮ

ਮੁੰਬਈ (ਏਜੰਸੀ)- ਬੰਬੇ ਹਾਈ ਕੋਰਟ ਨੇ ਅਦਾਕਾਰਾ ਪ੍ਰਿਟੀ ਜ਼ਿੰਟਾ ਨਾਲ ਸਬੰਧਤ ਸਾਰੇ ਡੀਪਫੇਕ ਵੀਡੀਓ, ਛੇੜਛਾੜ ਕਰ ਕੇ ਤਿਅਾਰ ਕੀਤੀਆਂ ਤਸਵੀਰਾਂ, ਫਰਜ਼ੀ ਵੀਡੀਓ ਤੇ ਹੋਰ ਅਣਅਧਿਕਾਰਤ ਅਾਨਲਾਈਨ ਸਮੱਗਰੀ ਨੂੰ ਬੁੱਧਵਾਰ ਇਹ ਕਹਿੰਦੇ ਹੋਏ ਹਟਾਉਣ ਦੇ ਹੁਕਮ ਦਿੱਤੇ ਕਿ ਅਜਿਹੀ ਸਮੱਗਰੀ ਦੀ ਦੁਰਵਰਤੋਂ ਕਿਸੇ ਵਿਅਕਤੀ ਦੇ ਮੌਲਿਕ ਅਧਿਕਾਰਾਂ ਨੂੰ ਪ੍ਰਭਾਵਿਤ ਕਰਦੀ ਹੈ।

ਜ਼ਿੰਟਾ ਨੂੰ ਰਾਹਤ ਦਿੰਦੇ ਹੋਏ ਜਸਟਿਸ ਮਾਧਵ ਜਮਦਾਰ ਦੇ ਸਿੰਗਲ ਬੈਂਚ ਨੇ ਸੂਚਨਾ ਤਕਨਾਲੋਜੀ (ਆਈ.ਟੀ.) ਨਿਯਮਾਂ ਅਧੀਨ ਅਾਨਲਾਈਨ ਪਲੇਟਫਾਰਮਾਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਦੀ ਯਾਦ ਦਿਵਾਈ। ਅਦਾਲਤ ਨੇ ਅਜਿਹੀ ਸਮੱਗਰੀ ਨੂੰ ਸੈਂਸਰ ਕਰਨ ’ਚ ਵਿਚੋਲਿਆਂ ਦੀ ਭੂਮਿਕਾ ’ਤੇ ਵੀ ਇਹ ਨੋਟ ਕਰਦੇ ਹੋਏ ਸਵਾਲ ਉਠਾਇਆ ਕਿ ਉਨ੍ਹਾਂ ਦੇ ਪਲੇਟਫਾਰਮਾਂ ਦੀ ਵਰਤੋਂ ਵੀ ਅਜਿਹੀ ਦੁਰਵਰਤੋਂ ਲਈ ਕੀਤੀ ਜਾ ਰਹੀ ਹੈ।

ਅਦਾਲਤ ਨੇ ਕਿਹਾ ਕਿ ਜੇ ਵਿਚੋਲੇ ਸਮੇਂ ਸਿਰ ਕਾਰਵਾਈ ਕਰਨੀ ਸ਼ੁਰੂ ਕਰ ਦੇਣ ਤਾਂ ਅਜਿਹੇ ਅਪਰਾਧ ਕਰਨ ਵਾਲੇ ਲੋਕ ਆਪਣੇ ਆਪ ਰੁੱਕ ਜਾਣਗੇ। ਨਹੀਂ ਤਾਂ ਤੁਸੀਂ ਵੀ ਇਸ ਦੇਸ਼ ਦੇ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ’ਚ ਸ਼ਾਮਲ ਹੋਵੋਗੇ।


author

cherry

Content Editor

Related News