ਇਕ ਮਹੀਨੇ ਦਾ ਹੋਇਆ ਨੁਸਰਤ ਜਹਾਂ ਦਾ ਪੁੱਤਰ ਯੀਸ਼ਾਨ, ਅਦਾਕਾਰਾ ਨੇ ਇੰਝ ਕੀਤਾ ਸੈਲੀਬ੍ਰੇਟ
Wednesday, Sep 29, 2021 - 10:41 AM (IST)
ਮੁੰਬਈ- ਅਦਾਕਾਰਾ ਨੁਸਰਤ ਜਹਾਂ ਨੇ 26 ਅਗਸਤ 2021 ਨੂੰ ਪੁੱਤਰ ਯੀਸ਼ਾਨ ਨੂੰ ਜਨਮ ਦਿੱਤਾ ਸੀ। ਅਦਾਕਾਰਾ ਦਾ ਪੁੱਤਰ 1 ਮਹੀਨੇ ਦਾ ਹੋ ਗਿਆ ਹੈ। ਯੀਸ਼ਾਨ ਦੇ ਇਕ ਮਹੀਨੇ ਦਾ ਹੋਣ 'ਤੇ ਅਦਾਕਾਰਾ ਨੇ ਇਸ ਨੂੰ ਧੂਮਧਾਮ ਨਾਲ ਮਨਾਇਆ ਹੈ। ਅਦਾਕਾਰਾ ਨੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ।
ਨੁਸਰਤ ਨੇ ਇੰਸਟਾ ਸਟੋਰੀ 'ਚ ਸਕਾਈ ਬਲਿਊ ਕੇਕ ਦੀ ਤਸਵੀਰ ਸ਼ੇਅਰ ਕੀਤੀ ਹੈ। ਕੇਕ 'ਤੇ ਬਦੱਲ ਬਣੇ ਹੋਏ ਹਨ ਅਤੇ ਬਹੁਤ ਕਿਊਟ ਟੈਡੀ ਬੇਅਰ ਲੇਟਿਆ ਹੋਇਆ ਨਜ਼ਰ ਆ ਰਿਹਾ ਹੈ। ਇਸ ਤੋਂ ਇਲਾਵਾ ਰਾਇਲ ਬਲਿਊ,ਵ੍ਹਾਈਟ ਅਤੇ ਗੋਲਡਨ ਰੰਗ ਦੀ ਬਾਲਸ ਬਣੀ ਹੋਈ ਦਿਖਾਈ ਦੇ ਰਹੀ ਹੈ।
ਇਸ ਕੇਕ 'ਤੇ ਯੀਸ਼ਾਨ ਦਾ ਨਾਂ ਲਿਖਿਆ ਹੈ। ਨਾਲ ਹੀ ਹੈਪੀ ਪਹਿਲਾਂ ਫਰਸਟ ਮਨਥ ਵੀ ਲਿਖਿਆ ਹੋਇਆ ਹੈ। ਪ੍ਰਸ਼ੰਸਕ ਇਸ ਤਸਵੀਰ ਨੂੰ ਖੂਬ ਪਸੰਦ ਕਰ ਰਹੇ ਹਨ।
ਦੱਸ ਦੇਈਏ ਕਿ ਨੁਸਰਤ ਕਾਫੀ ਸਮੇਂ ਤੋਂ ਅਦਾਕਾਰਾ ਯਸ਼ ਦਾਸ ਗੁਪਤਾ ਦੇ ਨਾਲ ਰਿਲੇਸ਼ਨਸ਼ਿਪ 'ਚ ਹੈ ਅਤੇ ਉਸ ਦੇ ਨਾਲ ਰਹਿ ਰਹੀ ਹੈ। ਡਿਲਿਵਰੀ ਦੌਰਾਨ ਵੀ ਯਸ਼ ਹੀ ਨੁਸਰਤ ਨੂੰ ਹਸਪਤਾਲ ਲੈ ਕੇ ਪਹੁੰਚੇ ਸਨ ਅਤੇ ਬਾਅਦ 'ਚ ਬੱਚੇ ਅਤੇ ਨੁਸਰਤ ਨੂੰ ਘਰ ਲੈ ਕੇ ਵਾਪਸ ਆਏ ਸਨ ਅਤੇ ਉਨ੍ਹਾਂ ਦਾ ਪੂਰਾ ਖਿਆਲ ਰੱਖਿਆ। ਨੁਸਰਤ ਨੇ ਪਹਿਲੇ ਯੀਸ਼ਾਨ ਦੇ ਪਿਤਾ ਦਾ ਨਾਂ ਦੱਸਣ ਤੋਂ ਮਨ੍ਹਾ ਕਰ ਦਿੱਤਾ ਸੀ। ਇਸ ਤੋਂ ਬਾਅਦ ਕੋਲਕਾਤਾ ਨਗਰ ਨਿਗਮ 'ਚ ਦਰਜ ਡਾਕੂਮੈਂਟਸ 'ਚ ਨੁਸਰਤ ਦੇ ਬੱਚੇ ਦੇ ਪਿਤਾ ਦਾ ਨਾਂ ਦੇਬਾਸ਼ੀਸ਼ ਦਾਸਗੁਪਤਾ ਲਿਖਵਾਇਆ ਹੈ। ਇਸ ਖੁਲਾਸੇ ਤੋਂ ਬਾਅਦ ਕੰਫਰਮ ਹੋ ਗਿਆ ਕੀ ਯਸ਼ ਦਾਸਗੁਪਤਾ ਦੀ ਨੁਸਰਤ ਦੇ ਪੁੱਤਰ ਦੇ ਪਿਤਾ ਹਨ। ਦੇਬਾਸ਼ੀਸ਼ ਯਸ਼ ਦਾਸਗੁਪਤਾ ਦਾ ਆਫੀਸ਼ੀਅਲ ਨਾਂ ਹੈ। ਸਾਲ 2020 'ਚ ਨੁਸਰਤ ਨੇ ਯਸ਼ ਦੇ ਨਾਲ ਫਿਲਮ 'SOS Kolkata' 'ਚ ਕੰਮ ਕੀਤਾ ਸੀ। ਇਸ ਫਿਲਮ ਦੀ ਸ਼ੂਟਿੰਗ ਲੰਡਨ 'ਚ ਹੋਈ ਸੀ। ਉਸ ਦੌਰਾਨ ਨੁਸਰਤ ਅਤੇ ਯਸ਼ ਦੇ ਵਿਚਾਲੇ ਅਫੇਅਰ ਸ਼ੁਰੂ ਹੋਇਆ ਸੀ।