ਤੁਨਿਸ਼ਾ ਖ਼ਾਨ ਆਤਮ ਹੱਤਿਆ ਮਾਮਲੇ ’ਚ ਸ਼ੀਜ਼ਾਨ ਖ਼ਾਨ ਦੀ ਪੁਲਸ ਹਿਰਾਸਤ ’ਚ ਇਕ ਦਿਨ ਦਾ ਵਾਧਾ

Saturday, Dec 31, 2022 - 11:37 AM (IST)

ਤੁਨਿਸ਼ਾ ਖ਼ਾਨ ਆਤਮ ਹੱਤਿਆ ਮਾਮਲੇ ’ਚ ਸ਼ੀਜ਼ਾਨ ਖ਼ਾਨ ਦੀ ਪੁਲਸ ਹਿਰਾਸਤ ’ਚ ਇਕ ਦਿਨ ਦਾ ਵਾਧਾ

ਪਾਲਘਰ (ਮਹਾਰਾਸ਼ਟਰ), (ਭਾਸ਼ਾ)– ਅਦਾਕਾਰਾ ਤੁਨਿਸ਼ਾ ਸ਼ਰਮਾ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਅਦਾਕਾਰ ਸ਼ੀਜ਼ਾਨ ਖ਼ਾਨ ਦੀ ਪੁਲਸ ਹਿਰਾਸਤ ’ਚ ਇਥੋਂ ਦੀ ਮੈਜਿਸਟ੍ਰੇਟ ਦੀ ਅਦਾਲਤ ਨੇ ਸ਼ੁੱਕਰਵਾਰ ਨੂੰ ਇਕ ਦਿਨ ਦਾ ਹੋਰ ਵਾਧਾ ਕਰ ਦਿੱਤਾ।

ਖ਼ਾਨ ਨੂੰ ਪਹਿਲਾਂ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਪਾਲਘਰ ਜ਼ਿਲੇ ਦੀ ਵਸਈ ਅਦਾਲਤ ’ਚ ਪੇਸ਼ ਕੀਤਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਗਾਇਕ ਗੈਰੀ ਸੰਧੂ ਦੇ ਘਰ ਚੋਰੀ, ਸਿੰਗਰ ਨੇ ਚੋਰਾਂ ਨੂੰ ਰੱਜ ਕੇ ਪਾਈਆਂ ਲਾਹਣਤਾਂ

ਪੁਲਸ ਨੇ ਅਦਾਲਤ ਨੂੰ ਕਿਹਾ ਕਿ ਤੁਨਿਸ਼ਾ ਦੀ ਮਾਂ ਵਲੋਂ ਲਗਾਏ ਗਏ ਨਵੇਂ ਦੋਸ਼ਾਂ ਦੀ ਜਾਂਚ ਲਈ ਹੋਰ ਸਮਾਂ ਚਾਹੀਦਾ ਹੈ। ਮਾਂ ਨੇ ਇਲਜ਼ਾਮ ਲਾਇਆ ਕਿ ਖ਼ਾਨ ਨੇ ਇਕ ਟੀ. ਵੀ. ਸ਼ੋਅ ਦੇ ਸੈੱਟ ’ਤੇ ਤੁਨਿਸ਼ਾ ਨੂੰ ਥੱਪੜ ਮਾਰਿਆ ਸੀ।

21 ਸਾਲਾ ਤੁਨਿਸ਼ਾ 25 ਦਸੰਬਰ ਨੂੰ ਵਸਈ ਨੇੜੇ ਸ਼ੋਅ ਦੇ ਸੈੱਟ ’ਤੇ ਵਾਸ਼ਰੂਮ ’ਚ ਫਾਹੇ ਨਾਲ ਲਟਕਦੀ ਮਿਲੀ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News