ਐਡ ਲਈ 7.5 ਕਰੋੜ ਦੀ ਫ਼ੀਸ ਘੱਟ ਕਰਨ ਦੀ ਗੱਲ ’ਤੇ ਸਲਮਾਨ ਦੇ ਮੈਨੇਜਰ ਨੇ ਕਿਹਾ- ‘ਭਿੰਡੀ ਖ਼ਰੀਦਣ ਆਏ ਹੋ...’
Sunday, Jul 17, 2022 - 12:29 PM (IST)
ਮੁੰਬਈ: ਬਾਲੀਵੁੱਡ ਸਿਤਾਰਿਆਂ ਦੀ ਫ਼ੈਨ ਫ਼ਾਲੋਇੰਗ ਕਾਫ਼ੀ ਹੈ। ਜਿਸ ਕਾਰਨ ਹਰ ਕੋਈ ਬਾਲੀਵੁੱਡ ਸਿਤਾਰਿਆਂ ਤੋਂ ਇਸ਼ਤਿਹਾਰ ਕਰਵਾਉਣਾ ਚਾਹੁੰਦਾ ਹੈ। ਅਜਿਹੇ ’ਚ ਸੈਲੇਬਸ ਕੁਝ ਸੈਕਿੰਡ ਦੇ ਐਡ ਤੋਂ ਕਰੋੜਾਂ ਰੁਪਏ ਕਮਾ ਲੈਂਦੇ ਹਨ। ਇਸ ਲਿਸਟ ’ਚ ਕਈ ਸਿਤਾਰੇ ਸ਼ਾਮਲ ਹਨ। ਬਾਲੀਵੁੱਡ ਦੇ ਭਾਈਜਾਨ ਯਾਨੀ ਅਦਾਕਾਰ ਸਲਮਾਨ ਖ਼ਾਨ ਵੀ ਕਈ ਐਡ ਕਰਦੇ ਹਨ। ਪਾਨ ਮਸਾਲਾ ਤੋਂ ਲੈ ਕੇ ਪੈਪਸੀ ਤੱਕ ਸਲਮਾਨ ਕਈ ਵਿਗਿਆਪਨ ਕਰਕੇ ਕਰੋੜਾਂ ਰੁਪਏ ਕਮਾ ਲੈਂਦੇ ਹਨ।
ਹਾਲ ਹੀ ’ਚ ਸ਼ੋਅ ਸ਼ਾਰਕ ਟੈਂਕ ਦੇ ਜੱਜ ਅਤੇ ਬਿਜ਼ਨੈੱਸਮੈਨ ਅਸ਼ਨੀਰ ਗਰੋਵਰ ਨੇ ਸਲਮਾਨ ਖ਼ਾਨ ਨਾਲ ਐਡ ਕਰਨ ਨੂੰ ਲੈ ਕੇ ਵਾਪਰੀ ਮਜ਼ਾਕੀਆ ਘਟਨਾ ਬਾਰੇ ਦੱਸਿਆ।ਅਸ਼ਨੀਰ ਗਰੋਵਰ ਚਾਹੁੰਦੇ ਸਨ ਕਿ ਅਦਾਕਾਰ ਨੂੰ ਉਨ੍ਹਾਂ ਦੀ ਕੰਪਨੀ ਦਾ ਬ੍ਰਾਂਡ ਅੰਬੈਸਡਰ ਬਣਾਇਆ ਜਾਵੇ ਪਰ ਇਸ਼ਤਿਹਾਰ ਦਾ ਬਜਟ ਘੱਟ ਹੋਣ ਕਾਰਨ ਉਹ ਸਲਮਾਨ ਖ਼ਾਨ ਦੇ ਮੈਨੇਜਰ ਨੂੰ ਆਪਣੀ ਫ਼ੀਸ ਘੱਟ ਕਰਨ ਲਈ ਕਹਿ ਰਿਹਾ ਸੀ। ਇਸ ’ਤੇ ਭਾਈਜਾਨ ਦੇ ਮੈਨੇਜਰ ਨੇ ਅਸ਼ਨੀਰ ਗਰੋਵਰ ਨੂੰ ਪੁੱਛਿਆ ਸੀ ਕਿ ਭਾਈ ਭਿੰਡੀ ਖ਼ਰੀਦਣ ਆਏ ਹੋ, ਜਿਸ ਲਈ ਸੌਦਾ ਹੋ ਰਿਹਾ ਹੈ।
ਇਹ ਵੀ ਪੜ੍ਹੋ : ਵਿੱਕੀ ਦੀ ਕੈਟਰੀਨਾ ਲਈ ਖ਼ਾਸ ਪੋਸਟ, ਕੈਟਰੀਨਾ ਬੀਚ ’ਤੇ ਸਫ਼ੇਦ ਕਮੀਜ਼ ’ਚ ਆਈ ਨਜ਼ਰ
ਕਾਲਜ ਦੇ ਇਕ ਸਮਾਗਮ ਦੌਰਾਨ ਇਸ ਘਟਨਾ ਦਾ ਜ਼ਿਕਰ ਕਰਦੇ ਹੋਏ ਅਸ਼ਨੀਰ ਗਰੋਵਰ ਨੇ ਕਿਹਾ ਕਿ ‘ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਸਲਮਾਨ ਖ਼ਾਨ ਨੂੰ 2019 ’ਚ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਸੀ। ਉਦੋਂ ਮੈਂ ਇਕ ਛੋਟੀ ਕੰਪਨੀ ਤੋਂ ਸੀ ਇਸ ਲਈ ਮੈਂ ਸੋਚਿਆ ਕਿ ਮੈਂ ਸਲਮਾਨ ਖ਼ਾਨ ਨੂੰ ਬ੍ਰਾਂਡ ਅੰਬੈਸਡਰ ਬਣਾਵਾਂਗਾ।
ਹੁਣ ਸਲਮਾਨ ਦੀ ਟੀਮ ਨਾਲ ਸੰਪਰਕ ਕੀਤਾ ਤਾਂ ਉਸ ਨੇ ਕਿਹਾ ਕਿ 7.5 ਕਰੋੜ ਲੱਗਣਗੇ, ਤਾਂ ਮੈਂ ਹਿਸਾਬ ਲਗਾ ਰਿਹਾ ਸੀ ਕਿ ਕੰਪਨੀ ਦਾ ਸਾਰਾ ਬਜਟ 100 ਕਰੋੜ ਹੈ, 7.5 ਮੈਂ ਦਵਾਂਗਾ ਤਾਂ 1-2 ਕਰੋੜ ਦਾ ਇਸ਼ਤਿਹਾਰ ਬਣੇਗਾ ਫ਼ਿਰ ਵੀ ਟੀ.ਵੀ. ’ਤੇ ਚਲਾਣ ਲਈ 20 ਕਰੋੜ ਹਨ ਅਤੇ 100 ਕਰੋੜ ਮੇਰੀ ਜੇਬ ’ਚ ਹਨ, ਅਗਲਾ ਦੌਰ ਹੋਵੇਗਾ ਜਾ ਨਹੀਂ ਇਹ ਮੈਨੂੰ ਨਹੀਂ ਪਤਾ, ਪਰ ਮੈਂ ਸਲਮਾਨ ਖ਼ਾਨ ਨੂੰ ਕਿਹਾ ਕਿ ਘੱਟ ਕਰ ਦਿਓ, ਤਾਂ ਉਹ 4.5 ਕਰੋੜ ’ਚ ਮੰਨ ਗਏ।’ ਸਲਮਾਨ ਖ਼ਾਨ ਦੀ ਇਕ ਗੱਲ ਦੱਸਦੇ ਹੋਏ ਅਸ਼ਨੀਰ ਗੋਰਵ ਦੀ ਵੀਡੀਓ ਵੀ ਸਾਹਮਣੇ ਆਈ ਹੈ ਜੋ ਤੇਜੀ ਨਾਲ ਵਾਇਰਲ ਹੋ ਰਹੀ ਹੈ। ਪ੍ਰਸ਼ੰਸਕ ਵੀ ਇਸ ਵੀਡੀਓ ਨੂੰ ਬੇਹੱਦ ਪਸੰਦ ਕਰ ਰਹੇ ਹਨ।