OMG : ਸੰਜੇ-ਸਲਮਾਨ ਦੀ ਦੋਸਤੀ ਟੁੱਟਣ ਦਾ ਕਾਰਨ ਹੈ ਇਹ ਅਦਾਕਾਰ !

03/07/2016 9:45:24 AM

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਸੰਜੇ ਦੱਤ ਅਤੇ ਅਦਾਕਾਰ ਸਲਮਾਨ ਖਾਨ ਦੀ ਦੋਸਤੀ ਦੀ ਦਰਾਰ ਬਾਰੇ ਇਕ ਹੈਰਾਨ ਕਰ ਦੇਣ ਵਾਲੀ ਗੱਲ ਸਾਹਮਣੇ ਆਈ ਹੈ। ਇਨ੍ਹਾਂ ਦੋਹਾਂ ਦੀ ਦੋਸਤੀ ਪੂਰੇ ਬਾਲੀਵੁੱਡ ''ਚ ਮਸ਼ਹੂਰ ਹੈ। ਹਮੇਸ਼ਾ ਮਾੜੇ ਸਮੇਂ ''ਚ ਦੋਵਾਂ ਨੇ ਇਕ-ਦੂਜੇ ਦਾ ਹੌਸਲਾ ਵਧਾਇਆ ਹੈ ਪਰ ਇਹ ਖਬਰ ਸਾਰਿਆਂ ਨੂੰ ਹੈਰਾਨ ਕਰਨ ਵਾਲੀ ਹੈ ਕਿ ਸੰਜੇ ਦੱਤ ਦੇ ਰਿਹਾਅ ਹੋਣ ਤੋਂ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਸਲਮਾਨ ਸੰਜੂ ਦੀ ਰਿਹਾਈ ''ਤੇ ਇਕ ਪਾਰਟੀ ਦੇਵੇਗਾ ਪਰ ਪਤਾ ਲੱਗਾ ਹੈ ਕਿ ਸਲਮਾਨ ਨੇ ਪਾਰਟੀ ਤਾਂ ਦੂਰ ਅਜੇ ਤੱਕ ਸੰਜੂ ਨੂੰ ਮਿਲਣ ਦਾ ਵੀ ਪ੍ਰੋਗਰਾਮ ਨਹੀਂ ਬਣਾਇਆ ਹੈ ਤੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਖੁਦ ਸੰਜੇ ਦੱਤ ਨੇ। ਜ਼ਿਕਰਯੋਗ ਹੈ ਕਿ ਹਾਲ ਹੀ ''ਚ ਦੋਵੇਂ ਇਕ ਵਿਆਹ ਦੀ ਰਿਸੈਪਸ਼ਨ ''ਚ ਸ਼ਾਮਲ ਹੋਏ ਸਨ ਪਰ ਉਥੇ ਵੀ ਸਲਮਾਨ ਸੰਜੇ ਨੂੰ ਨਹੀਂ ਮਿਲੇ। ਹੁਣ ਇਹ ਸਵਾਲ ਉਠ ਰਿਹਾ ਹੈ ਕਿ ਕੀ ਸਲਮਾਨ ਸੰਜੇ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ। 
ਜਾਣਕਾਰੀ ਅਨੁਸਾਰ ਇਨ੍ਹਾਂ ਬਾਰੇ ਕਿ ਗੱਲ ਸਾਹਮਣੇ ਆਈ ਹੈ ਕਿ ਅਦਾਕਾਰ ਸੰਜੇ ਤੇ ਸਲਮਾਨ ਦੀ ਦੋਸਤੀ ਟੁੱਟਣ ਦਾ ਕਾਰਨ ਅਦਾਕਾਰ ਰਣਬੀਰ ਕਪੂਰ ਹੈ। ਅਸਲ ''ਚ ਸੰਜੇ ਦੱਤ ਦੀ ਜ਼ਿੰਦਗੀ ''ਤੇ ਫਿਲਮ ਬਣ ਰਹੀ ਹੈ, ਜਿਸ ਲਈ ਉਨ੍ਹਾਂ ਰਣਬੀਰ ਕਪੂਰ ਨੂੰ ਚੁਣਿਆ ਹੈ ਤੇ ਇਸੇ ਕਾਰਨ ਸਲਮਾਨ ਨਾਰਾਜ਼ ਹੈ। ਇਸ ਦਾ ਕਾਰਨ ਵੀ ਸਾਫ ਹੈ, ਕੈਟਰੀਨਾ ਕੈਫ ਦੇ ਕਾਰਨ ਸਲਮਾਨ ਖਾਨ ਰਣਬੀਰ ਕਪੂਰ ਨੂੰ ਨਾਪਸੰਦ ਕਰਦੇ ਹਨ। ਹਾਲਾਂਕਿ ਹੁਣ ਰਣਬੀਰ ਤੇ ਕੈਟਰੀਨਾ ਦਾ ਬ੍ਰੇਕਅੱਪ ਹੋ ਚੁੱਕਾ ਹੈ ਤੇ ਕੈਟਰੀਨਾ ਮੁੜ ਤੋਂ ਸਲਮਾਨ ਦੇ ਨੇੜੇ ਆ ਰਹੀ ਹੈ।


Related News