ਵਿਵਾਦਾਂ ਤੋਂ ਬਾਅਦ ਰਿਲੀਜ਼ ਹੋਇਆ ਅਕਸ਼ੇ ਕੁਮਾਰ ਦੀ ਫ਼ਿਲਮ ‘ਓ. ਐੱਮ. ਜੀ. 2’ ਦਾ ਟਰੇਲਰ (ਵੀਡੀਓ)
Thursday, Aug 03, 2023 - 11:51 AM (IST)
ਐਂਟਰਟੇਨਮੈਂਟ ਡੈਸਕ– ਬਾਲੀਵੁੱਡ ਫ਼ਿਲਮ ‘ਓ. ਐੱਮ. ਜੀ. 2’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਸੈਂਸਰ ਬੋਰਡ ਵਲੋਂ ਇਸ ਫ਼ਿਲਮ ਨੂੰ ਏ ਸਰਟੀਫਿਕੇਟ ਦਿੱਤਾ ਗਿਆ ਹੈ, ਜਿਸ ’ਚ ਸੈਂਸਰ ਬੋਰਡ ਨੇ ਲਗਭਗ 25 ਬਦਲਾਅ ਕਰਨ ਲਈ ਫ਼ਿਲਮ ਦੀ ਟੀਮ ਨੂੰ ਕਿਹਾ ਹੈ ਤੇ ਨਾਲ ਹੀ ਅਕਸ਼ੇ ਕੁਮਾਰ ਨੂੰ ਭਗਵਾਨ ਸ਼ਿਵ ਦੇ ਅਵਤਾਰ ’ਚ ਨਹੀਂ, ਸਗੋਂ ਉਨ੍ਹਾਂ ਦੇ ਸ਼ਿਵਗਨ ਵਜੋਂ ਦਿਖਾਇਆ ਜਾਵੇਗਾ।
ਟਰੇਲਰ ਤੋਂ ਇਹ ਵੀ ਸਾਫ ਹੋ ਜਾਂਦਾ ਹੈ ਕਿ ਸੈਂਸਰ ਬੋਰਡ ਦੀਆਂ ਗੱਲਾਂ ’ਤੇ ਫ਼ਿਲਮ ਦੀ ਟੀਮ ਵਲੋਂ ਅਮਲ ਕੀਤਾ ਗਿਆ ਹੈ। ਟਰੇਲਰ ਦੀ ਕਹਾਣੀ ਪੰਕਜ ਤ੍ਰਿਪਾਠੀ ਦੇ ਪੁੱਤਰ ਦੇ ਕਿਰਦਾਰ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸ ਦੀ ਇਕ ਇਤਰਾਜ਼ਯੋਗ ਵੀਡੀਓ ਵਾਇਰਲ ਹੋ ਜਾਂਦੀ ਹੈ, ਇਸ ਦੇ ਚਲਦਿਆਂ ਪੰਕਜ ਤ੍ਰਿਪਾਠੀ ਸਕੂਲ ’ਤੇ ਕੇਸ ਕਰਦੇ ਹਨ।
ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਸਿਨੇਮਾ ਦੇ ਇਤਿਹਾਸ ’ਚ ਪਹਿਲੀ ਵਾਰ ‘ਮਸਤਾਨੇ’ ਫ਼ਿਲਮ ਦਾ ਟਰੇਲਰ ਸਿੱਧਾ ਸਿਨੇਮਾਘਰਾਂ ’ਚ ਹੋ ਰਿਹਾ ਰਿਲੀਜ਼
ਦੱਸ ਦੇਈਏ ਕਿ ਫ਼ਿਲਮ ’ਚ ਸੈਕਸ ਐਜੂਕੇਸ਼ਨ ਵਰਗੇ ਮੁੱਦੇ ਨੂੰ ਚੁੱਕਿਆ ਗਿਆ ਹੈ। ਇਸ ਮੁੱਦੇ ਨੂੰ ਪੰਕਜ ਤ੍ਰਿਪਾਠੀ ਦੇ ਪੁੱਤਰ ਦੇ ਕਿਰਦਾਰ ਰਾਹੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਫ਼ਿਲਮ ’ਚ ਅਕਸ਼ੇ ਕੁਮਾਰ ਤੇ ਪੰਕਜ ਤ੍ਰਿਪਾਠੀ ਤੋਂ ਇਲਾਵਾ ਯਾਮੀ ਗੌਤਮ ਵੀ ਮੁੱਖ ਭੂਮਿਕਾ ਨਿਭਾਅ ਰਹੀ ਹੈ। ਪਹਿਲੀ ਫ਼ਿਲਮ ਵਾਂਗ ਇਸ ਫ਼ਿਲਮ ’ਚ ਵੀ ਕੋਰਟ ਰੂਮ ਡਰਾਮਾ ਦੇਖਣ ਨੂੰ ਮਿਲੇਗਾ, ਜਿਸ ’ਚ ਥੋੜ੍ਹਾ-ਬਹੁਤ ਕਾਮੇਡੀ ਦਾ ਤੜਕਾ ਵੀ ਲਗਾਇਆ ਗਿਆ ਹੈ।
ਫ਼ਿਲਮ ਨੂੰ ਅਮਿਤ ਰਾਏ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ। ਦੁਨੀਆ ਭਰ ’ਚ ਇਹ ਫ਼ਿਲਮ 11 ਅਗਸਤ ਨੂੰ ਸੰਨੀ ਦਿਓਲ ਦੀ ਫ਼ਿਲਮ ‘ਗਦਰ 2’ ਨਾਲ ਰਿਲੀਜ਼ ਹੋਣ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।