ਫ਼ਿਲਮ ''OMG 2'' ਦਾ ਨਵਾਂ ਪੋਸਟਰ ਆਇਆ ਸਾਹਮਣੇ, ਮਹਾਦੇਵ ਦੇ ਰੂਪ ''ਚ ਦਿਸੇ ਅਕਸ਼ੈ ਕੁਮਾਰ

Monday, Jul 03, 2023 - 02:36 PM (IST)

ਫ਼ਿਲਮ ''OMG 2'' ਦਾ ਨਵਾਂ ਪੋਸਟਰ ਆਇਆ ਸਾਹਮਣੇ, ਮਹਾਦੇਵ ਦੇ ਰੂਪ ''ਚ ਦਿਸੇ ਅਕਸ਼ੈ ਕੁਮਾਰ

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਪਿਛਲੇ ਕਈ ਦਿਨਾਂ ਤੋਂ 'OMG 2' ਨੂੰ ਲੈ ਕੇ ਸੁਰਖੀਆਂ 'ਚ ਹਨ। ਜਦੋਂ ਤੋਂ ਇਸ ਫ਼ਿਲਮ ਦਾ ਐਲਾਨ ਕੀਤਾ ਗਿਆ ਹੈ, ਉਦੋਂ ਤੋਂ ਪ੍ਰਸ਼ੰਸਕ ਉਸ ਨੂੰ ਵੱਖਰੇ ਕਿਰਦਾਰ 'ਚ ਦੇਖਣ ਲਈ ਉਤਸੁਕ ਹਨ। 

ਦੱਸ ਦਈਏ ਕਿ ਅਕਸ਼ੈ ਕੁਮਾਰ ਦੀ ਇਹ ਆਉਣ ਵਾਲੀ ਫ਼ਿਲਮ ਅਗਸਤ 'ਚ ਰਿਲੀਜ਼ ਹੋ ਰਹੀ ਹੈ। ਫ਼ਿਲਮ ਦੀ ਰਿਲੀਜ਼ਿੰਗ 'ਚ ਸਿਰਫ ਇਕ ਮਹੀਨਾ ਬਾਕੀ ਹੈ। ਅਜਿਹੇ 'ਚ ਮੇਕਰਸ ਨੇ 'OMG 2' ਦਾ ਟੀਜ਼ਰ ਕੁਝ ਹੀ ਦਿਨਾਂ 'ਚ ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ।

ਇਸ ਦੇ ਨਾਲ ਹੀ 'OMG 2' ਤੋਂ ਅਕਸ਼ੈ ਕੁਮਾਰ ਦਾ ਨਵਾਂ ਲੁੱਕ ਸਾਹਮਣੇ ਆਇਆ ਹੈ, ਜਿਸ 'ਚ ਉਹ ਮਹਾਦੇਵ ਵਾਂਗ ਨਜ਼ਰ ਆ ਰਹੇ ਹਨ। ਅਕਸ਼ੈ ਕੁਮਾਰ ਦੇ ਇਸ ਲੁੱਕ ਨੂੰ ਵੇਖ ਕੇ ਫੈਨਜ਼ ਹੁਣ ਫ਼ਿਲਮ ਪ੍ਰਤੀ ਹੋਰ ਉਤਸ਼ਾਹਿਤ ਹੋ ਗਏ ਹਨ।

PunjabKesari

PunjabKesari

 


ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News