‘ਗਦਰ 2’ ਦੇ ਨਾਲ ‘ਓ. ਐੱਮ. ਜੀ. 2’ ਨੇ ਵੀ ਆਜ਼ਾਦੀ ਦਿਹਾੜੇ ਮੌਕੇ ਕੀਤੀ ਸ਼ਾਨਦਾਰ ਕਮਾਈ, ਜਾਣੋ ਕਲੈਕਸ਼ਨ
Wednesday, Aug 16, 2023 - 04:01 PM (IST)

ਐਂਟਰਟੇਨਮੈਂਟ ਡੈਸਕ– ਜਿਥੇ ਇਕ ਪਾਸੇ ‘ਗਦਰ 2’ ਕਮਾਈ ਦੇ ਝੰਡੇ ਗੱਡ ਰਹੀ ਹੈ, ਉਥੇ ‘ਓ. ਐੱਮ. ਜੀ. 2’ ਦੀ ਵੀ ਆਏ ਦਿਨ ਕਮਾਈ ’ਚ ਵਾਧਾ ਹੋ ਰਿਹਾ ਹੈ। ‘ਓ. ਐੱਮ. ਜੀ. 2’ ਨੇ ਆਜ਼ਾਦੀ ਦਿਹਾੜੇ ਮੌਕੇ ਹੁਣ ਤਕ ਦੀ ਆਪਣੀ ਸਭ ਤੋਂ ਵੱਧ ਸਿੰਗਲ ਡੇ ਕਲੈਕਸ਼ਨ ਦਰਜ ਕੀਤੀ ਹੈ।
ਫ਼ਿਲਮ ਨੇ ਆਜ਼ਾਦੀ ਦਿਹਾੜੇ ਮੌਕੇ 17.10 ਕਰੋੜ ਰੁਪਏ ਦੀ ਕਮਾਈ ਕੀਤੀ ਹੈ, ਜਿਸ ਨਾਲ ਇਸ ਫ਼ਿਲਮ ਦੀ ਕੁਲ ਕਮਾਈ 72.27 ਕਰੋੜ ਰੁਪਏ ਹੋ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ‘ਮਸਤਾਨੇ’ ਫ਼ਿਲਮ ਲਈ ਤਰਸੇਮ ਜੱਸੜ ਨੇ ਕੀ-ਕੀ ਤਿਆਗਿਆ? ਜਾਣੋ ਵੀਡੀਓ ’ਚ
ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ‘ਓ. ਐੱਮ. ਜੀ. 2’ ਫ਼ਿਲਮ ‘ਗਦਰ 2’ ਨਾਲ ਰਿਲੀਜ਼ ਨਾ ਹੋਈ ਹੁੰਦੀ ਤਾਂ ਇਸ ਦੀ ਕਮਾਈ ’ਚ ਵੱਡਾ ਉਛਾਲ ਦੇਖਣ ਨੂੰ ਮਿਲਣਾ ਸੀ।
ਦੱਸ ਦੇਈਏ ਕਿ ‘ਗਦਰ 2’ ਨੇ ਆਜ਼ਾਦੀ ਦਿਹਾੜੇ ਮੌਕੇ 55.40 ਕਰੋੜ ਰੁਪਏ ਦੀ ਕਮਾਈ ਕੀਤੀ ਹੈ, ਜਿਸ ਨਾਲ ਇਸ ਫ਼ਿਲਮ ਦੀ ਕੁਲ ਕਲੈਕਸ਼ਨ 228.98 ਕਰੋੜ ਰੁਪਏ ਹੋ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।