ਰਣਦੀਪ ਹੁੱਡਾ ਨੇ ਸੋਨ ਤਮਗਾ ਜੇਤੂ ਨੀਰਜ ਚੋਪੜਾ ਨਾਲ ਕੀਤੀ ਮੁਲਾਕਾਤ, ਹਰਿਆਣਵੀ ''ਚ ਕਿਹਾ, ''ਕਸੂਤਾ ਮਾਨਸ''

08/26/2021 2:22:48 PM

ਮੁੰਬਈ (ਬਿਊਰੋ) : ਨੀਰਜ ਚੋਪੜਾ ਨੇ ਟੋਕੀਓ ਓਲੰਪਿਕਸ ਵਿੱਚ ਦੇਸ਼ ਦਾ ਮਾਣ ਵਧਾਇਆ ਹੈ। ਜੈਵਲਿਨ ਥ੍ਰੋ ਵਿਚ ਸੋਨ ਤਗਮਾ ਜਿੱਤਣ ਵਾਲਾ ਉਹ ਇਕਲੌਤਾ ਖਿਡਾਰੀ ਹੈ। ਦੇਸ਼ ਦਾ ਮਾਣ ਬਣਨ ਵਾਲੇ ਨੀਰਜ ਚੋਪੜਾ ਦਾ ਭਾਰਤ ਪਹੁੰਚਣ 'ਤੇ ਬਹੁਤ ਸਤਿਕਾਰ ਕੀਤਾ ਗਿਆ। ਕਈ ਇੰਟਰਵਿਊ ਵਿਚ ਇਹ ਖ਼ੁਲਾਸਾ ਹੋਇਆ ਕਿ ਉਹ ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਨੂੰ ਬਹੁਤ ਪਸੰਦ ਕਰਦਾ ਹੈ। ਨੀਰਜ ਚੋਪੜਾ ਨੇ ਰਣਦੀਪ ਹੁੱਡਾ ਦੀਆਂ ਸਾਰੀਆਂ ਫ਼ਿਲਮਾਂ ਵੀ ਦੇਖੀਆਂ ਹਨ। ਇਹੀ ਕਾਰਨ ਹੈ ਕਿ ਨੀਰਜ ਚੋਪੜਾ ਤੇ ਰਣਦੀਪ ਹੁੱਡਾ ਦੀ ਖ਼ਾਸ ਮੁਲਾਕਾਤ 'ਚ ਦੋਵੇਂ ਬਹੁਤ ਖੁਸ਼ ਨਜ਼ਰ ਆਏ। ਰਣਦੀਪ ਹੁੱਡਾ ਨੇ ਆਪਣੇ ਇੰਸਟਾਗ੍ਰਾਮ 'ਤੇ ਨੀਰਜ ਚੋਪੜਾ ਨਾਲ ਇੱਕ ਖ਼ੂਬਸੂਰਤ ਤਸਵੀਰ ਸਾਂਝੀ ਕੀਤੀ। ਇਸ ਦਾ ਕੈਪਸ਼ਨ ਹਰਿਆਣਵੀ 'ਚ ਲਿਖਿਆ ਹੈ, ਜੋ ਸੁਰਖੀਆਂ ਬਣਾ ਰਿਹਾ ਹੈ।

PunjabKesari

ਰਣਦੀਪ ਨੇ ਨੀਰਜ ਚੋਪੜਾ ਨੂੰ ਕਿਹਾ 'ਕਸੂਤਾ ਮਾਨਸ'
ਰਣਦੀਪ ਹੁੱਡਾ ਨੇ ਇਸ ਮੁਲਾਕਾਤ ਦੀ ਇੱਕ ਖ਼ੂਬਸੂਰਤ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਰਣਦੀਪ ਨੇ ਲਿਖਿਆ, ''ਕਸੁਤਾ ਮਾਨਸ। ਨਯੁ ਹੀ ਧੁੰਮਾ ਸਾ ਠਾਣਦਾ ਰਹੈ।'' ਇਸ ਤੋਂ ਇਲਾਵਾ ਰਣਦੀਪ ਨੇ ਕਿਹਾ ਕਿ ਉਚਾਈ 'ਤੇ ਪਹੁੰਚਣ ਤੋਂ ਬਾਅਦ ਮਨੁੱਖ ਕਿਹਾ ਜਾਂਦਾ ਹੈ? ਇਹ ਸਵਾਲ ਬਹੁਤ ਘੱਟ ਲੋਕਾਂ ਨੂੰ ਪੁੱਛਿਆ ਜਾਂਦਾ ਹੈ ਤੇ ਬਹੁਤ ਘੱਟ ਲੋਕਾਂ ਕੋਲ ਇਸ ਦਾ ਜਵਾਬ ਹੁੰਦਾ ਹੈ ਪਰ ਨੀਰਜ ਚੋਪੜਾ ਨੂੰ ਮਿਲਣ ਤੋਂ ਬਾਅਦ ਅਜਿਹਾ ਲਗਦਾ ਹੈ ਕਿ ਤੁਸੀਂ ਅਜਿਹਾ ਕਰਦੇ ਹੋ।

PunjabKesari
ਨੀਰਜ ਚੋਪੜਾ ਰਣਦੀਪ ਹੁੱਡਾ ਦੇ ਫੈਨ
ਨੀਰਜ ਚੋਪੜਾ ਨੇ ਨਿਸ਼ਚਤ ਰੂਪ ਤੋਂ ਆਪਣੀ ਹਰ ਇੰਟਰਵਿਊ 'ਚ ਰਣਦੀਪ ਹੁੱਡਾ ਦਾ ਜ਼ਿਕਰ ਕੀਤਾ। ਉਸ ਨੂੰ ਹੁੱਡਾ ਦੇ ਬੋਲਣ ਦਾ ਢੰਗ ਤੇ ਉਸ ਦੀਆਂ ਫ਼ਿਲਮਾਂ ਸਭ ਕੁਝ ਪਸੰਦ ਹੈ। ਇਸ ਦੇ ਨਾਲ ਹੀ ਜਦੋਂ ਨੀਰਜ ਚੋਪੜਾ ਨੂੰ ਇੱਕ ਇੰਟਰਵਿਊ 'ਚ ਪੁੱਛਿਆ ਗਿਆ ਕਿ ਉਨ੍ਹਾਂ ਦੀ ਬਾਇਓਪਿਕ 'ਚ ਕਿਹੜਾ ਨਾਇਕ ਮੁੱਖ ਭੂਮਿਕਾ ਨਿਭਾ ਸਕਦਾ ਹੈ ਤਾਂ ਨੀਰਜ ਨੇ ਰਣਦੀਪ ਹੁੱਡਾ ਦਾ ਨਾਂ ਲਿਆ ਸੀ।

PunjabKesari

ਨੋਟ - ਨੀਰਜ ਚੋਪੜਾ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News