‘ਬਿਗ ਬੌਸ’ ਹਿੰਦੀ ਸੀਜ਼ਨ-20 ਦਾ ਅਧਿਕਾਰਕ ਟ੍ਰੇਲਰ ਜਾਰੀ
Thursday, Aug 13, 2026 - 09:42 AM (IST)
ਮੁੰਬਈ - ਜੀਓ ਹੌਟਸਟਾਰ ਤੇ ਕਲਰਜ਼ ਨੇ ਬੁੱਧਵਾਰ ਨੂੰ ‘ਬਿਗ ਬੌਸ’ ਹਿੰਦੀ ਸੀਜ਼ਨ-20 ਦਾ ਟ੍ਰੇਲਰ ਜਾਰੀ ਕੀਤਾ, ਜਿਸ ’ਚ ਸਲਮਾਨ ਖ਼ਾਨ ਨੇ ‘ਐਕਸਟਰਾ ਜੀਵਨਦਾਨ’ ਨਾਂ ਦੇ ਇਕ ਅਜਿਹੇ ਅਣਦੇਖੇ ਟਵਿਸਟ ਦਾ ਖ਼ੁਲਾਸਾ ਕੀਤਾ। ਟ੍ਰੇਲਰ ਦੀ ਸ਼ੁਰੂਆਤ ਦੋ ਯੋਧਿਆਂ ਵਿਚਕਾਰ ਇਕ ਜ਼ਬਰਦਸਤ ਜੰਗ ਨਾਲ ਹੁੰਦੀ ਹੈ। ਉਦੋਂ ਹੀ ਸਲਮਾਨ ਖ਼ਾਨ ਦੀ ਦਮਦਾਰ ਐਂਟਰੀ ਹੁੰਦੀ ਹੈ ਤੇ ਉਹ ਇਸ ਮੁਕਾਬਲੇ ਨੂੰ ਅਚਾਨਕ ਰੋਕ ਦਿੰਦੇ ਹਨ।
ਉਹ ਕਹਿੰਦੇ ਹਨ, ‘‘ਬਿਗ ਬੌਸ ’ਚ ਮਿਲੇਗਾ, ਮੇਰੀ ਜਾਨ... ਐਕਸਟਰਾ ਜੀਵਨਦਾਨ’’ ਅਤੇ ਫਿਰ ਆਪਣੇ ਖ਼ਾਸ ਅੰਦਾਜ਼ ’ਚ ‘ਤਥਾਸਤੂ’ ਬੋਲਦੇ ਹੋਏ ਸਲਮਾਨ ਇਸ ਸੀਜ਼ਨ ਦੇ ਸਭ ਤੋਂ ਵੱਡੇ ਟਵਿਸਟ ਤੋਂ ਪਰਦਾ ਚੁੱਕਦੇ ਹਨ। ਜੀਓ ਹੌਟਸਟਾਰ ’ਚ ਹਿੰਦੀ ਤੇ ਇੰਗਲਿਸ਼ ਐਂਟਰਟੇਨਮੈਂਟ ਬਿਜ਼ਨਸ ਦੇ ਹੈੱਡ ਆਲੋਕ ਜੈਨ ਨੇ ਕਿਹਾ ਕਿ ਕਿਸੇ ਵੀ ਐਂਟਰਟੇਨਮੈਂਟ ਫ੍ਰੈਂਚਾਇਜ਼ੀ ਲਈ 20 ਸੀਜ਼ਨ ਪੂਰੇ ਕਰਨਾ ਇਤਿਹਾਸਕ ਪ੍ਰਾਪਤੀ ਹੈ ਤੇ ਬਿਗ ਬੌਸ ਹਿੰਦੀ ਲਈ ਇਹ ਉਸ ਸਫ਼ਰ ਦਾ ਜਸ਼ਨ ਹੈ।
