''ਦੀਆ ਅੋਰ ਬਾਤੀ ਹਮ'' ਦੇ ਸੂਰਜ ਦੀ ਪੂਰੀ ਹੋਈ ਖਾਹਿਸ਼

Wednesday, Apr 27, 2016 - 12:27 PM (IST)

ਮੁੰਬਈ— ਟੀ.ਵੀ. ਸੀਰੀਅਲ ''ਦੀਆ ਅੋਰ ਬਾਤੀ ਹਮ'' ਦੇ ਸੂਰਜ ਓਰਫ ਅਨਸ ਰਾਸ਼ਿਦ ਉਨ੍ਹਾਂ ਨੂੰ ਕਿਸੇ ਦੇ ਨਾਲ ਬੇੱਹਦ ਪਿਆਰ ਹੋ ਗਿਆ ਹੈ ਅਤੇ ਹੁਣ ਉਨ੍ਹਾਂ ਨੂੰ  ਉਸ ਦੇ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣਾ ਬੇੱਹਦ ਪੰਸਦ ਹੈ। ਪਰ ਉਹ ਕੋਈ ਲੜਕੀ ਨਹੀਂ ਉਨ੍ਹਾਂ ਨੂੰ ਜਿਸ ਦੇ ਨਾਲ ਪਿਆਰ ਹੋਇਆ ਹੈ।
ਜਾਣਕਾਰੀ ਅਨੁਸਾਰ ਜਿਸ ਦੇ ਨਾਲ ਉਹ ਇੰਨਾ ਪਿਆਰ ਕਰਨ ਲੱਗੇ ਹਨ ਅਸਲ ''ਚ ਉਨ੍ਹਾਂ ਦੀ ਪਿਆਰੀ  ਮੋਟਰ ਸਾਇਕਲ ਹੈ ਜਿਸ ਦਾ ਨਾਂ ਹਾਰਲੇ ਡੇਵਿਡਸਨ ਹੈ। ਉਨ੍ਹਾਂ ਨੂੰ ਆਪਣੀ ਮੋਟਰ ਸਾਇਕਲ ਦੇ ਨਾਲ ਬੇੱਹਦ ਪਿਆਰ ਹੈ। ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜੀ ਚੀਜ਼ ਨੂੰ ਸ਼ਿਦੱਤ ਨਾਲ ਮੰਗੋ ਤਾਂ ਪੂਰੀ ਕਾਇਨਾਤ ਉਸ ਨੂੰ ਤੁਹਾਡੇ ਨਾਲ ਮਿਲਾਉਣ ''ਚ ਜੁੱਟ ਜਾਂਦੀ ਹੈ। ਕੁਝ ਇਸ ਤਰ੍ਹਾਂ ਹੀ ਅਨਸ ਨੇ ਵੀ ਆਪਣੇ ਪਿਆਰ ਨੂੰ ਵੀ ਪੂਰੀ ਸ਼ਿਦਤ ਤੋਂ ਮੰਗਿਆ ਹੈ ਅਤੇ ਉਸ ਨੂੰ ਪਾਉਣ ਦੀ ਪੂਰੀ ਕੋਸ਼ਿਸ ਕੀਤੀ ਹੈ।
ਜ਼ਿਕਰਯੋਗ ਹੈ ਕਿ 15 ਸਾਲ ਦੇ ਲੰਬੇ ਇੰਤਜਾਰ ਤੋਂ ਬਾਅਦ ਆਪਣੇ ਪਿਆਰ ਨੂੰ ਘਰ ਲਿਆਉਣ ''ਚ ਕਾਮਯਾਬ ਰਹੇ। ਇਸ ਘੜੀ ਦਾ ਇੰਤਜਾਰ ਉਨ੍ਹਾਂ ਨੂੰ ਕਈ ਸਾਲਾ ਤੋਂ ਸੀ।


Related News