ਨਿਆਸਾ ਦੇਵਗਨ ਨੇ ਐਮਸਟਰਡਮ ’ਚ ਵਰੁਣ ਧਵਨ-ਜਾਹਨਵੀ ਕਪੂਰ ਨਾਲ ਕੀਤੀ ਮਸਤੀ (ਦੇਖੋ ਤਸਵੀਰਾਂ)

07/09/2022 1:16:36 PM

ਮੁੰਬਈ: ਕਾਜੋਲ ਅਤੇ ਅਜੇ ਦੇਵਗਨ ਦੀ ਧੀ ਨਿਆਸਾ ਦੇਵਗਨ ਇਨ੍ਹੀਂ ਦਿਨੀਂ ਵਿਦੇਸ਼ ’ਚ ਮਸਤੀ ਕਰ ਰਹੀ ਹੈ। ਲੰਡਨ ’ਚ ਦੋਸਤਾਂ ਨਾਲ ਪਾਰਟੀ ਕਰਨ ਅਤੇ ਮਸਤੀ ਕਰਨ ਤੋਂ ਬਾਅਦ ਨਿਆਸਾ ਹੁਣ ਐਮਸਟਰਡਮ ਪਹੁੰਚ ਗਈ ਹੈ। ਆਪਣੀ ਯਾਤਰਾ ਦੌਰਾਨ ਉਹ ਜਾਹਨਵੀ ਕਪੂਰ ਅਤੇ ਵਰੁਣ ਧਵਨ ਨੂੰ ਮਿਲੀ। ਅਜਿਹੇ ’ਚ ਨਿਆਸਾ ਨੇ ਦੋਹਾਂ ਕਲਾਕਾਰਾਂ ਨਾਲ ਸਮਾਂ ਬਿਤਾਇਆ।

ਇਹ ਵੀ ਪੜ੍ਹੋ : ਕੰਗਨਾ ਰਣੌਤ ਪਹੁੰਚੀ ਹਾਈਕੋਰਟ: ਮਾਣਹਾਨੀ ਦੀ ਸ਼ਿਕਾਇਤ ਨੂੰ ਰੱਦ ਕਰਨ ਲਈ ਦਾਖ਼ਲ ਕੀਤੀ ਪਟੀਸ਼ਨ

ਸਟਾਰ ਕਿਡ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ’ਚ ਤੁਸੀਂ ਨਿਆਸਾ ਨੂੰ ਜਾਹਨਵੀ ਕਪੂਰ ਘੁੰਮਦੇ ਅਤੇ ਮਸਤੀ  ਕਰਦੇ ਦੇਖ ਸਕਦੇ ਹੋ। ਦੋਵਾਂ ਨੇ ਇਕੱਠੇ ਕਈ ਤਸਵੀਰਾਂ ਸੋਸ਼ਲ ਮੀਡੀਆ ਦੇ ਸਾਹਮਣੇ ਆਈਆਂ ਹਨ। ਇਸ  ਤੋਂ ਇਲਾਵਾ ਨਿਆਸਾ ਦੇਵਗਨ ਵੀ ਵਰੁਣ ਧਵਨ ਅਤੇ ਉਨ੍ਹਾਂ ਦੀ ਪਤਨੀ ਨਤਾਸ਼ਾ ਦਲਾਲ ਨਾਲ ਮਸਤੀ ਕਰਦੇ ਨਜ਼ਰ ਆਈ ਹੈ। ਵਰੁਣ ਧਵਨ ਅਤੇ ਜਾਹਨਵੀ ਕਪੂਰ ਐਮਸਟਰਡਮ ’ਚ ਆਪਣੀ ਨਵੀਂ ਫ਼ਿਲਮ ‘ਬਾਵਾਲ’ ਦੀ ਸ਼ੂਟਿੰਗ ਕਰ ਰਹੇ ਹਨ। ਅਜਿਹੇ ’ਚ ਜਦੋਂ ਨਿਆਸਾ ਅਤੇ ਉਸ ਦੇ ਦੋਸਤ ਸ਼ਹਿਰ ਪਹੁੰਚੇ ਤਾਂ ਦੋਹਾਂ ਕਲਾਕਾਰਾਂ ਨੇ ਸ਼ੂਟਿੰਗ ਤੋਂ ਸਮਾਂ ਕੱਢ ਕੇ ਉਨ੍ਹਾਂ ਨਾਲ ਮਸਤੀ ਕੀਤੀ।

PunjabKesari

ਲੁੱਕ ਦੀ ਗੱਲ ਕਰੀਏ ਤਾਂ ਨਿਆਸਾ ਪਿੰਕ ਕਲਰ ਦੇ ਟੌਪ ਅਤੇ ਡੈਨਿਮ ਸ਼ਾਰਟਸ ’ਚ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ। ਇਸ ਦੇ ਨਾਲ ਜਾਹਨਵੀ ਲਾਲ ਰੰਗ ਦੀ ਡਰੈੱਸ ’ਚ ਨਜ਼ਰ ਆ ਰਹੀ ਹੈ। ਦੋਵੇਂ ਜ਼ਬਰਦਸਤ ਪੋਜ਼ ’ਚ ਨਜ਼ਰ ਆ ਰਹੀਆਂ ਹਨ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਇਕ ਹੋਰ ਤਸਵੀਰ ਵਾਈਰਲ ਹੋ ਰਹੀ ਹੈ ਜਿਸ ’ਚ ਵਰੁਣ ਧਵਨ, ਉਨ੍ਹਾਂ ਦੀ ਪਤਨੀ ਨਤਾਸ਼ਾ ਦਲਾਲ, ਜਾਹਨਵੀ ਕਪੂਰ ਅਤੇ ਨਿਆਸਾ ਦੇਵਗਨ ਨਾਲ ਪੋਜ਼ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ। ਸਾਰੇ ਕਿਸ਼ਤੀ ’ਚ ਬੈਠੇ ਦਿਖਾਈ ਦੇ ਹਨ, ਉਨ੍ਹਾਂ ਦੇ ਪਿੱਛੇ ਪਾਣੀ ਦੇਖਿਆ ਜਾ ਸਕਦਾ ਹੈ।

PunjabKesari

ਇਹ ਵੀ ਪੜ੍ਹੋ : ਸ਼ਹਿਨਾਜ਼ ਨੇ ਮੁੰਬਈ ਦੀ ਸੜਕ ’ਤੇ ਦਿਖਾਇਆ ਗਲੈਮਰਸ ਅਵਤਾਰ, ਲੰਗੜਾ ਕੇ ਤੁਰਦੀ ਆਈ ਨਜ਼ਰ (ਦੇਖੋ ਵੀਡੀਓ)

ਦੱਸ ਦੇਈਏ ਕਿ ਨਿਆਸਾ ਕਾਫ਼ੀ ਸਮੇਂ ਤੋਂ ਲੰਡਨ ਰਹਿ ਰਹੀ  ਹੈ। ਇਸ ਹਫ਼ਤੇ ਦੇ ਸ਼ੁਰੂ ’ਚ ਉਸ ਨੂੰ ਸਪੇਨ ’ਚ ਆਪਣੇ ਦੋਸਤਾਂ ਨਾਲ ਦੇਖਿਆ ਗਿਆ ਸੀ। ਲੰਡਨ ’ਚ ਨਿਆਸਾ ਨੇ ਜਾਹਨਵੀ ਕਪੂਰ ਅਤੇ ਅਰਜੁਨ ਰਾਮਪਾਲ ਦੀ ਧੀ ਮਾਹਿਕਾ ਰਾਮਪਾਲ ਨਾਲ ਮੁਲਾਕਾਤ ਕੀਤੀ।


Anuradha

Content Editor

Related News