ਨੁਸਰਤ ਜਹਾਂ ਨੇ ਸਾਂਝੀ ਕੀਤੀ ਖ਼ੁਦ ਦੀ ਬੋਲਡ ਵੀਡੀਓ, ਲੋਕ ਬੋਲੇ ''ਹੁਣ ਇੰਨਾ ਗਲੈਮਰ ਨਹੀਂ ਵੇਖਿਆ ਜਾਂਦਾ''

Tuesday, Jun 08, 2021 - 01:38 PM (IST)

ਨੁਸਰਤ ਜਹਾਂ ਨੇ ਸਾਂਝੀ ਕੀਤੀ ਖ਼ੁਦ ਦੀ ਬੋਲਡ ਵੀਡੀਓ, ਲੋਕ ਬੋਲੇ ''ਹੁਣ ਇੰਨਾ ਗਲੈਮਰ ਨਹੀਂ ਵੇਖਿਆ ਜਾਂਦਾ''

ਨਵੀਂ ਦਿੱਲੀ : ਟੀ. ਐੱਮ. ਸੀ. ਦੀ ਚਰਚਿਤ ਸੰਸਦ ਮੈਂਬਰ ਦੇ ਬੰਗਾਲੀ ਅਦਾਕਾਰਾ ਨੁਸਰਤ ਜਹਾਂ ਹਮੇਸ਼ਾ ਕਿਸੀ ਨਾ ਕਿਸੀ ਕਾਰਨ ਚਰਚਾ ਵਿਚ ਬਣੀ ਰਹਿੰਦੀ ਹੈ। ਉਹ ਇਕ ਅਜਿਹੀ ਸਖ਼ਸ਼ੀਅਤ ਹੈ, ਜਿਨ੍ਹਾਂ ਨੇ ਖ਼ੁਦ ਨੂੰ ਨਾ ਸਿਰਫ਼ ਐਕਟਿੰਗ ਸਗੋ ਸਿਆਸਤ ਵਿਚ ਵੀ ਸਾਬਿਤ ਕੀਤਾ ਹੈ।

PunjabKesari

ਨੁਸਰਤ ਦੇ ਕੰਮ ਦੇ ਚਰਚੇ ਨਾ ਸਿਰਫ਼ ਫ਼ਿਲਮ ਇੰਡਸਟਰੀ ਸਗੋ ਸਿਆਸੀ ਖ਼ੇਤਰ ਵਿਚ ਵੀ ਖ਼ੂਬ ਹੁੰਦੇ ਹਨ। ਨੁਸਰਤ ਕਈ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਬਾਵਜੂਦ ਆਪਣੇ ਪ੍ਰਸ਼ੰਸਕਾਂ ਨੂੰ ਨਾਰਾਜ਼ ਨਹੀਂ ਕਰਦੀ ਅਤੇ ਉਨ੍ਹਾਂ ਨਾਲ ਲਗਾਤਾਰ ਜੁੜੀ ਰਹਿੰਦੀ ਹੈ।

PunjabKesari

ਨੁਸਰਤ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਨਾਲ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦਿੰਦੀ ਹੈ। ਇਸੇ ਦੌਰਾਨ ਹੁਣ ਨੁਸਰਤ ਜਹਾਂ ਦਾ ਇਕ ਨਵਾਂ ਵੀਡੀਓ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਧਮਾਲ ਮਚਾ ਰਿਹਾ ਹੈ। ਇਸ ਵੀਡੀਓ ਵਿਚ ਉਹ ਬੇਖ਼ੌਫ ਆਪਣੀ ਆਦਾਵਾਂ ਦਾ ਜਲਵਾ ਬਿਖੇਰਦੀ ਨਜ਼ਰ ਆ ਰਹੀ ਹੈ। 

PunjabKesari

ਇਥੇ ਦੇਖੋ ਨੁਸਰਤ ਜਹਾਂ ਦਾ ਵੀਡੀਓ -

 
 
 
 
 
 
 
 
 
 
 
 
 
 
 
 

A post shared by Nusrat (@nusratchirps)

 

ਨੁਸਰਤ ਜਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣਾ ਇਕ ਨਵਾਂ ਵੀਡੀਓ ਪੋਸਟ ਕੀਤਾ ਹੈ। ਇਸ ਵੀਡੀਓ 'ਚ ਉਹ ਆਪਣੇ ਹੁਸਨ ਦੇ ਜਲਵਿਆਂ ਨਾਲ ਹੋਸ਼ ਉਡਾਉਂਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਵਿਚ ਤੁਸੀਂ ਉਨ੍ਹਾਂ ਦੇ ਹੌਟ ਪੋਜ਼ ਨੂੰ ਖ਼ੁਦ ਹੀ ਦੇਖ ਸਕਦੇ ਹੋ। ਅਦਾਕਾਰਾ ਨੇ ਆਪਣੀ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਕਾਫ਼ੀ ਸਟਰਾਂਗ ਕੈਪਸ਼ਨ ਲਿਖੀ ਹੈ।

PunjabKesari

ਉਹ ਲਿਖਦੀ ਹੈ, 'ਮਜ਼ਬੂਤ ਬਣੋ - ਨਿਡਰ ਬਣੋ - ਸੁੰਦਰ ਬਣੋ...।'  ਨੁਸਰਤ ਜਹਾਂ ਦੇ ਇਸ ਵੀਡੀਓ ਨੂੰ ਹੁਣ ਤਕ 1 ਲੱਖ ਵਾਰ ਤੋਂ ਵੱਧ ਦੇਖਿਆ ਜਾ ਚੁੱਕਾ ਹੈ। ਉਥੇ ਹੀ ਇਸ 'ਤੇ ਪ੍ਰਸ਼ੰਸਕ ਲਗਾਤਾਰ ਕੁਮੈਂਟ ਕਰਕੇ ਉਨ੍ਹਾਂ ਦੀ ਤਰੀਫ਼ ਕਰ ਰਹੇ ਹਨ।

PunjabKesari


author

sunita

Content Editor

Related News