ਫਿਲਮ 'ਚ ਕੰਡੋਮ ਵੇਚਣ 'ਤੇ ਬੁਰੀ ਤਰ੍ਹਾਂ ਟਰੋਲ ਹੋਈ ਨੁਸਰਤ, ਟ੍ਰੋਲਰਸ ਦੇ ਭੱਦੇ ਕੁਮੈਂਟ ਕੀਤੇ ਜਨਹਿਤ 'ਚ ਜਾਰੀ

05/06/2022 3:23:24 PM

ਮੁੰਬਈ- ਅਦਾਕਾਰਾ ਨੁਸਰਤ ਭਰੂਚਾ ਇਨੀਂ ਦਿਨੀਂ ਆਪਣੀ ਆਉਣ ਵਾਲੀ 'ਜਨਹਿਤ ਮੇਂ ਜਾਰੀ' ਨੂੰ ਲੈ ਕੇ ਚਰਚਾ 'ਚ ਬਣੀ ਹੋਈ ਹੈ। ਫਿਲਮ ਦੇ ਪੋਸਟਰ ਅਤੇ ਟੀਜ਼ਰ ਵੀ ਰਿਲੀਜ਼ ਹੋ ਚੁੱਕੀ ਹੈ। ਇਸ ਤੋਂ ਬਾਅਦ ਤੋਂ ਨੁਸਰਤ ਨੂੰ ਟ੍ਰੋਲਿੰਗ ਅਤੇ ਗਲਤ ਕੁਮੈਂਟਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲ ਹੀ 'ਚ ਨੁਸਰਤ ਨੇ ਇਕ ਵੀਡੀਓ ਸਾਂਝੀ ਕਰ ਟ੍ਰੋਲਰਸ ਦੇ ਭੱਦੇ ਕੁਮੈਂਟਸ ਜਨਹਿਤ ਮੇਂ ਜਾਰੀ ਕੀਤੇ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। 

PunjabKesari
ਨੁਸਰਤ ਨੇ ਵੀਡੀਓ ਸਾਂਝੀ ਕਰਕੇ ਕੈਪਸ਼ਨ 'ਚ ਲਿਖਿਆ 'ਜਨਹਿਤ ਮੇਂ ਜਾਰੀ'। ਇੰਸਟਗ੍ਰਾਮ  'ਤੇ ਸ਼ੇਅਰ ਕੀਤੇ ਗਏ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਨੁਸਰਤ ਕਹਿ ਰਹੀ ਹੈ ਕਿ-'ਮੈਂ ਆਪਣੇ ਇੰਸਟਾਗ੍ਰਾਮ 'ਤੇ 2 ਪੋਸਟਾਂ ਪਾਈਆਂ ਜਿਸ 'ਚ ਮੈਂ ਇਕ ਵੁਮਨੀਆ, ਕੰਡੋਮ ਵਰਤੋਂ ਕਰਨ ਦਾ ਖੁੱਲ੍ਹੇਆਮ ਪ੍ਰਚਾਰ ਕਰਦੀ ਹਾਂ, ਪਰ ਲੋਕਾਂ ਨੇ ਆਪਣੇ ਵੱਖਰੇ ਮਾਇਨੇ ਬਣਾ ਲਏ। ਉਂਝ ਅਸੀਂ ਆਮ ਤੌਰ 'ਤੇ ਬੈਸਟ ਕੁਮੈਂਟਸ ਸ਼ੇਅਰ ਕਰਦੇ ਹਾਂ ਪਰ ਮੇਰੇ ਨਾਲ ਤਾਂ ਕੁਝ ਵੱਖਰਾ ਹੀ ਹੋ ਰਿਹਾ ਹੈ ਤਾਂ ਮੈਂ ਸੋਚਿਆ ਕਿ ਮੈਂ ਵਰਸਟ ਕੁਮੈਂਟਸ ਹੀ ਜਨਹਿਤ 'ਚ ਜਾਰੀ ਕਰਦੀ ਹਾਂ।

PunjabKesari
ਵੀਡੀਓ 'ਚ ਅਦਾਕਾਰਾ ਨੂੰ ਯੂਜ਼ਰਸ ਤੋਂ ਮਿਲੇ ਕਈ ਭੱਦੇ ਕੁਮੈਂਟ ਦੇਖਣ ਨੂੰ ਮਿਲੇ। ਆਖੀਰ 'ਚ ਅਦਾਕਾਰਾ ਨੇ ਕਿਹਾ-ਸਿਰਫ ਇਹੀਂ ਸੋਚ ਤਾਂ ਬਦਲਣੀ ਹੈ, ਇਹ ਤਾਂ ਮੈਂ ਕਹਿ ਰਹੀ ਹਾਂ। ਕੋਈ ਗੱਲ ਨਹੀਂ ਤੁਸੀਂ ਉਂਗਲੀ ਉਠਾਓ, ਮੈਂ ਆਪਣੀ ਆਵਾਜ਼ ਉਠਾਉਂਦੀ ਹਾਂ।


ਦੱਸ ਦੇਈਏ ਕਿ ਨੁਸਰਤ ਭਰੂਚਾ ਦੀ ਫਿਲਮ 'ਜਨਹਿਤ ਮੇਂ ਜਾਰੀ'10 ਜੂਨ ਨੂੰ ਪਰਦੇ 'ਤੇ ਰਿਲੀਜ਼ ਹੋ ਰਹੀ ਹੈ। ਫਿਲਮ 'ਚ ਅਦਾਕਾਰਾ ਇਕ ਸੇਲਸਗਰਲ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ, ਜੋ ਲੋਕਾਂ 'ਚ ਕੰਡੋਮ ਬੇਚ ਕੇ ਜਾਗਰੂਕਤਾ ਫੈਲਾਉਣ ਦਾ ਕੰਮ ਕਰਦੀ ਹੈ।


Aarti dhillon

Content Editor

Related News