ਐੱਨ.ਟੀ.ਆਰ. ਜੂਨੀਅਰ ਨੇ ਦਿੱਤੀਆਂ ਨੇਮਾਰ, ਟੋਵੇਜ ਤੇ ਰੋਨਾਲਡੋ ਨੂੰ ਜਨਮ ਦਿਨ ਦੀਆਂ ਵਧਾਈਆਂ
Friday, Feb 07, 2025 - 05:30 PM (IST)
ਮੁੰਬਈ- ਮੈਨ ਆਫ ਮਾਸ ਐੱਨ.ਟੀ.ਆਰ. ਜੂਨੀਅਰ ਪੂਰੀ ਦੁਨਿਆ ਵਿਚ ਹਲਚਲ ਮਚਾਉਣਾ ਜਾਰੀ ਰੱਖਦੇ ਹਨ ਅਤੇ ਇਸ ਵਾਰ ਇਹ ਸਭ ਤੋਂ ਵੱਖ ਤਰੀਕੇ ਨਾਲ ਹੋਇਆ ਹੈ। ਮੈਨ ਆਫ ਮਾਸ, ਜਿਨ੍ਹਾਂ ਨੇ ਆਰ.ਆਰ.ਆਰ. ਦੀ ਸ਼ਾਨਦਾਰ ਸਫਲਤਾ ਦੇ ਨਾਲ ਭਾਰਤ ਨੂੰ ਸੰਸਾਰਿਕ ਨਕਸ਼ਾ ’ਤੇ ਲਿਆ ਖੜ੍ਹਾ ਕੀਤਾ ਸੀ, ਨੇ ਹੁਣੇ ਜਿਹੇ ਖੁਦ ਨੂੰ ਫੀਫਾ ਵਿਸ਼ਵ ਕੱਪ ਨਾਲ ਇਕ ਅਨੋਖੇ ਕਰਾਸਓਵਰ ਦੇ ਕੇਂਦਰ ਵਿਚ ਦੇਖਿਆ।
ਇਹ ਵੀ ਪੜ੍ਹੋ- ਪੰਜਾਬ ਦਾ ਅਜਿਹਾ ਪਿੰਡ ਜਿੱਥੇ ਨੇ 85 ਤੋਂ ਜ਼ਿਆਦਾ ਯੂਟਿਊਬਰ, ਕਾਮੇਡੀਅਨ ਨੇ ਕੀਤਾ ਖੁਲਾਸਾ
ਫੀਫਾ ਦੇ ਆਧਿਕਾਰਿਕ ਇੰਸਟਾਗਰਾਮ ਹੈਂਡਲ ਨੇ ਇਕ ਮਜ਼ੇਦਾਰ ਐਨੀਮੇਟਿਡ ਪੋਸਟਰ ਸ਼ੇਅਰ ਕੀਤਾ, ਜਿਸ ਵਿਚ ਤਿੰਨ ਫੁਟਬਾਲ ਆਈਕਨ ਐੱਨ.ਟੀ.ਆਰ. ਜੂਨਿਅਰ ਦੇ ਨਾਟੂ ਨਾਟੂ ਦੇ ਆਈਕਾਨਿਕ ਹੁਕ ਸਟੈਪ ਨੂੰ ਕਰਦੇ ਹੋਏ ਦਿਖਾਈ ਦੇ ਰਹੇ ਹਨ।ਕੈਪਸ਼ਨ ਵਿਚ ਲਿਖਿਆ ਸੀ : ‘‘ਜਦੋਂ ਤੁਹਾਡਾ ਜਨਮ ਦਿਨ ਹੋਵੇ ਤਾਂ ਮੂਡ ਕਿਵੇਂ ਦਾ ਹੁੰਦਾ ਹੈ। ਐੱਨ.ਟੀ.ਆਰ. ਜੂਨੀਅਰ ਨੇ ਖੁਦ ਹੀ ਮਜ਼ਾਕੀਆ ਅੰਦਾਜ਼ ਵਿਚ ਜਵਾਬ ਦਿੱਤਾ : ਹਾ-ਹਾ. . . ਹੈਪੀ ਬਰਥ ਡੇਅ ਨੇਮਾਰ, ਟੇਵੇਜ, ਰੋਨਾਲਡੋ!
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8