ਹਰ ਦਿਨ ਵੈਲੇਨਟਾਈਨ ਡੇਅ ਹੋਵੇ- ਨੋਰਾ
Wednesday, Feb 10, 2016 - 05:58 PM (IST)

ਮੁੰਬਈ- ਹਾਲ ਹੀ ''ਚ ਬਿਗ ਬੌਸ ਫੇਮ ਨੋਰਾ ਫਤਿਹੀ ਨੇ ਇਕ ਇੰਟਰਵਿਊ ''ਚ ਕਿਹਾ ਹੈ ਕਿ ਉਹ ਸਿਰਫ ਇਕ ਦਿਨ ਦੇ ਵੈਲੇਨਟਾਈਨ ਡੇਅ ''ਚ ਵਿਸ਼ਵਾਸ ਨਹੀਂ ਰੱਖਦੀ ਹੈ। ਨੋਰਾ ਅਨੁਸਾਰ ਹਰ ਦਿਨ ਵੈਲੇਨਟਾਈਨ ਹੋਣਾ ਚਾਹੀਦਾ ਹੈ ਅਤੇ ਇਸ ਖਾਸ ਦਿਨ ਨੂੰ ਉਹ ਆਪਣੇ ਦੋਸਤ ਨਾਲ ਬਿਤਾਵੇਗੀ।
''ਬਾਹੁਬਲੀ'' ''ਚ ਹਿੱਟ ਆਈਟਮ ਗੀਤ ਕਰ ਚੁੱਕੀ ਨੋਰਾ ਸਟਾਰ ਪਲੱਸ ਦੇ ਵੈਲੇਨਟਾਈਨ ਪ੍ਰੋਗਰਾਮ ''ਚ ਰਵੀਨਾ ਟੰਡਨ ਦੇ ਹਿੱਟ ਗੀਤ ''ਟਿਪ ਟਿਪ ਬਰਸਾ ਪਾਣੀ'' ''ਤੇ ਡਾਂਸ ਕਰੇਗੀ। ਇਸ ''ਚ ਨੋਰਾ ਵੱਖ ਅੰਦਾਜ਼ ''ਚ ਦੇਖਣ ਨੂੰ ਮਿਲੇਗੀ। ਮਸ਼ਹੂਰ ਡਾਂਸਰ ਸਨਮ ਇਸ ਗੀਤ ''ਚ ਨੋਰਾ ਨਾਲ ਹੋਣਗੇ।
ਜ਼ਿਕਰਯੋਗ ਹੈ ਕਿ ਨੋਰਾ ਫਤਿਹੀ ਕੈਨੇਡੀਅਨ ਡਾਂਸਰ, ਮਾਡਲ ਅਤੇ ਅਦਾਕਾਰਾ ਹੈ। ਨੋਰਾ ਨੇ ਬਾਲੀਵੁੱਡ ਫ਼ਿਲਮ ਇੰਡਸਟਰੀ ''ਚ ''ਰੋਅਰ'' ਫ਼ਿਲਮ ਨਾਲ ਡੈਬਿਊ ਕੀਤਾ ਸੀ। ਨੋਰਾ ਬਿਗ ਬੌਸ 9 ਦੀ ਉਮੀਦਵਾਰ ਵੀ ਰਹਿ ਚੁੱਕੀ ਹੈ ਅਤੇ 84ਵੇਂ ਦਿਨ ਘਰ ਤੋਂ ਕੱਢੀ ਗਈ ਸੀ।