California Wildfire 'ਚ ਫਸੀ ਨੋਰਾ ਫਤੇਹੀ ਦੀ ਮਸਾਂ ਬਚੀ ਜਾਨ!
Friday, Jan 10, 2025 - 09:41 AM (IST)
ਮੁੰਬਈ- ਕੈਲੀਫੋਰਨੀਆ ਦੇ ਲਾਸ ਏਂਜਲਸ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਨੇ ਹਰ ਪਾਸੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਸ ਦੌਰਾਨ ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਉੱਥੇ ਮੌਜੂਦ ਸੀ। ਅਦਾਕਾਰਾ ਇਸ ਖ਼ਤਰਨਾਕ ਸਥਿਤੀ ਤੋਂ ਬਚ ਗਈ। ਇਸ ਦੇ ਨਾਲ ਹੀ ਉਸ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪੋਸਟ ਕੀਤਾ ਹੈ। ਉਸ ਨੇ ਇਸ ਅਨੁਭਵ ਨੂੰ ਬਹੁਤ ਡਰਾਉਣਾ ਦੱਸਿਆ ਹੈ।
ਅਦਾਕਾਰਾ ਨੂੰ ਹੋਟਲ ਕਰਨਾ ਪਿਆ ਖਾਲੀ
ਨੋਰਾ ਫਤੇਹੀ ਨੇ ਆਪਣੀ ਵੀਡੀਓ 'ਚ ਦੱਸਿਆ ਕਿ ਜਿਸ ਹੋਟਲ 'ਚ ਉਹ ਠਹਿਰੀ ਸੀ, ਉਸ ਨੂੰ ਅੱਗ ਲੱਗਣ ਕਾਰਨ ਖਾਲੀ ਕਰਵਾਇਆ ਜਾ ਰਿਹਾ ਹੈ। ਉਸਨੇ ਵੀਡੀਓ 'ਚ ਕਿਹਾ "ਮੈਂ LA 'ਚ ਹਾਂ ਅਤੇ ਉੱਥੇ ਬਹੁਤ ਵੱਡੇ ਜੰਗਲ ਨੂੰ ਅੱਗ ਲੱਗੀ ਹੋਈ ਹੈ" । ਮੈਂ ਇਹ ਪਹਿਲਾਂ ਕਦੇ ਨਹੀਂ ਦੇਖਿਆ। ਸਾਨੂੰ ਹੋਟਲ ਖਾਲੀ ਕਰਨ ਦੇ ਹੁਕਮ ਮਿਲ ਗਏ ਹਨ ਅਤੇ ਮੈਂ ਆਪਣਾ ਸਮਾਨ ਪੈਕ ਕਰ ਲਿਆ ਹੈ। ਉਮੀਦ ਹੈ ਕਿ ਮੈਂ ਸਮੇਂ ਸਿਰ ਫਲਾਈਟ ਫੜ ਸਕਾਂਗੀ। ਨੋਰਾ ਨੇ ਬਾਅਦ 'ਚ ਇੱਕ ਹੋਰ ਵੀਡੀਓ ਪੋਸਟ ਕੀਤਾ ਜਿਸ 'ਚ ਉਸ ਨੇ ਦੱਸਿਆ ਕਿ ਉਸ ਨੇ ਸਮੇਂ ਸਿਰ ਫਲਾਈਟ ਫੜ ਲਈ ਸੀ। ਉਸ ਨੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਹ ਸੁਰੱਖਿਅਤ ਹੈ ਅਤੇ ਦੂਜਿਆਂ ਦੀ ਸੁਰੱਖਿਆ ਲਈ ਪ੍ਰਾਰਥਨਾ ਕਰ ਰਹੀ ਹੈ।
ਇਹ ਵੀ ਪੜ੍ਹੋ-ਲਾਸ ਏਂਜਲਸ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ, ਕਈ ਸਿਤਾਰੇ ਘਰ ਛੱਡਣ ਨੂੰ ਹੋਏ ਮਜ਼ਬੂਰ
ਹਾਲੀਵੁੱਡ ਸਿਤਾਰਿਆਂ ਦੇ ਘਰ ਹੋ ਗਏ ਤਬਾਹ
ਰਿਪੋਰਟਾਂ ਅਨੁਸਾਰ ਲਾਸ ਏਂਜਲਸ 'ਚ ਇਸ ਅੱਗ ਕਾਰਨ ਕਈ ਘਰ ਤਬਾਹ ਹੋ ਗਏ ਹਨ। ਇਨ੍ਹਾਂ ਘਰਾਂ 'ਚ ਕੁਝ ਹਾਲੀਵੁੱਡ ਸਿਤਾਰਿਆਂ ਦੇ ਘਰ ਵੀ ਸ਼ਾਮਲ ਹਨ। ਅੱਗ ਕਾਰਨ ਲਗਭਗ 130,000 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।
ਲਾਸ ਏਂਜਲਸ ਲਈ ਸੁਰੱਖਿਆ ਦੀ ਕਰ ਰਹੇ ਹਨ ਮੰਗ
ਲਾਸ ਏਂਜਲਸ ਦੇ ਜੰਗਲਾਂ ਦੀ ਅੱਗ ਮੰਗਲਵਾਰ ਨੂੰ ਸ਼ੁਰੂ ਹੋਈ ਸੀ ਅਤੇ ਅਜੇ ਤੱਕ ਕਾਬੂ ਵਿੱਚ ਨਹੀਂ ਆਈ ਹੈ। ਪ੍ਰਿਯੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ 'ਤੇ ਅੱਗ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ, ਜਿਸ ਵਿੱਚ ਅੱਗ ਕਾਰਨ ਹੋਈ ਤਬਾਹੀ ਸਾਫ਼ ਦਿਖਾਈ ਦੇ ਰਹੀ ਸੀ। ਇਹ ਦੇਖਿਆ ਗਿਆ ਕਿ ਸਥਾਨਕ ਪ੍ਰਸ਼ਾਸਨ ਅਤੇ ਬਚਾਅ ਟੀਮ ਅੱਗ ਬੁਝਾਉਣ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਣ ਵਿੱਚ ਰੁੱਝੀ ਹੋਈ ਸੀ।
ਤੁਹਾਨੂੰ ਦੱਸ ਦੇਈਏ ਕਿ ਲਾਸ ਏਂਜਲਸ ਵਿੱਚ ਹੋਈ ਤਬਾਹੀ ਦੀ ਇਹ ਘਟਨਾ ਬਹੁਤ ਡਰਾਉਣੀ ਹੈ ਅਤੇ ਲੋਕ ਉੱਥੇ ਦੇ ਲੋਕਾਂ ਦੀ ਸੁਰੱਖਿਆ ਲਈ ਪ੍ਰਾਰਥਨਾ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।