ਏਅਰਪੋਰਟ ''ਤੇ ਰੋਂਦੀ ਦਿਸੀ ਨੋਰਾ ਫਤੇਹੀ, ਵੀਡੀਓ ਹੋਈ ਵਾਇਰਲ
Monday, Jul 07, 2025 - 09:50 AM (IST)

ਮੁੰਬਈ: ਨੋਰਾ ਫਤੇਹੀ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਵੇਖ ਕੇ ਫੈਨਜ਼ ਚਿੰਤਾ ਵਿਚ ਹਨ। ਦਰਅਸਲ ਇਹ ਵੀਡੀਓ ਮੁੰਬਈ ਏਅਰਪੋਰਟ ਦੀ ਹੈ, ਜਿੱਥੇ ਨੋਰਾ ਨੂੰ ਰੋਂਦੀ ਹੋਈ ਸਪਾਟ ਹੋਈ। ਉਨ੍ਹਾਂ ਦੀਆਂ ਅੱਖਾਂ ਨਮ ਸਨ ਅਤੇ ਉਹ ਲਗਾਤਾਰ ਆਪਣੇ ਹੰਝੂ ਪੂੰਝ ਰਹੀ ਸੀ। ਇਸ ਤੋਂ ਥੋੜੀ ਦੇਰ ਪਹਿਲਾਂ ਨੋਰਾ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਭਾਵੁਕ ਸਟੋਰੀ ਸ਼ੇਅਰ ਕੀਤੀ ਸੀ ਜਿਸ ‘ਚ ਲਿਖਿਆ ਸੀ, 'ਇੰਨਾ ਲਿੱਲਾਹੀ ਵਾ ਇੰਨਾ ਇਲਹਾਹੀ ਰਾਜ਼ੀਉਂ।' ਇਹ ਉਹ ਸ਼ਬਦ ਹਨ ਜੋ ਕਿਸੇ ਦੀ ਮੌਤ ਤੋਂ ਬਾਅਦ ਇਸਲਾਮ ਵਿੱਚ ਪੜ੍ਹੇ ਜਾਂਦੇ ਹਨ। ਹਾਲਾਂਕਿ, ਨੋਰਾ ਨੇ ਆਪਣੀ ਪੋਸਟ ਵਿੱਚ ਕਿਸੇ ਵੀ ਵਿਅਕਤੀ ਨਾਲ ਸਬੰਧਤ ਕੋਈ ਜਾਣਕਾਰੀ ਸਿੱਧੇ ਤੌਰ 'ਤੇ ਨਹੀਂ ਦਿੱਤੀ ਹੈ ਪਰ ਇਹ ਸੰਕੇਤ ਮਿਲਦੇ ਹਨ ਕਿ ਉਹ ਕਿਸੇ ਆਪਣੇ ਦੇ ਦਿਹਾਂਤ ਕਾਰਨ ਦੁਖੀ ਹੈ।
ਹਵਾਈ ਅੱਡੇ ਤੋਂ ਸਾਹਮਣੇ ਆਈ ਵੀਡੀਓ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨੋਰਾ ਨੇ ਐਤਵਾਰ ਨੂੰ ਆਪਣੇ ਕਿਸੇ ਕਰੀਬੀ ਨੂੰ ਗੁਆ ਦਿੱਤਾ ਹੈ, ਜਿਸ ਕੋਲ ਪਹੁੰਚਣ ਲਈ ਉਹ ਮੁੰਬਈ ਤੋਂ ਰਵਾਨਾ ਹੋਈ ਹੈ। ਉਥੇ ਇਸ ਦੌਰਾਨ ਜਦੋਂ ਕਾਰ 'ਚੋਂ ਉਤਰਨ ਤੋਂ ਬਾਅਦ ਨੋਰਾ ਏਅਰਪੋਰਟ ਦੇ ਐਂਟਰੀ ਗੇਟ ਵੱਲ ਵਧ ਰਹੀ ਸੀ, ਉਦੋਂ ਇਕ ਫੈਨ ਉਨ੍ਹਾਂ ਦੇ ਨੇੜੇ ਆ ਕੇ ਸੈਲਫੀ ਲੈਣ ਦੀ ਕੋਸ਼ਿਸ਼ ਕੀਤੀ। ਇਹ ਦੇਖਕੇ ਨੋਰਾ ਦੇ ਬਾਡੀਗਾਰਡ ਨੇ ਉਸ ਫੈਨ ਨੂੰ ਧੱਕਾ ਦੇ ਕੇ ਰਸਤੇ ਤੋਂ ਹਟਾਇਆ।