ਕਪੂਰ ਖ਼ਾਨਦਾਨ ਦੀ ਨੂੰਹ ਬਣਨਾ ਚਾਹੁੰਦੀ ਹੈ ਨੋਰਾ ਫਤੇਹੀ, ਕਰੀਨਾ ਨੇ ਦਿੱਤਾ ਅਜਿਹਾ ਰਿਐਕਸ਼ਨ

1/8/2021 12:26:47 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਪ੍ਰੈਗਨੈਂਸੀ 'ਚ ਵੀ ਆਪਣੇ ਕੰਮ 'ਤੇ ਪੂਰਾ ਫੋਕਸ ਰੱਖ ਰਹੀ ਹੈ। ਉਹ ਦੂਜੀ ਵਾਰ ਮਾਂ ਬਣਨ ਜਾ ਰਹੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦਾ ਇਕ ਪੁੱਤਰ ਹੈ, ਜਿਸ ਦਾ ਨਾਂ ਤੈਮੂਰ ਹੈ। ਦੱਸ ਦਈਏ ਕਿ ਦੇਸ਼ ਦੇ ਸਭ ਤੋਂ ਮਸ਼ਹੂਰ ਸਟਾਰਕਿੱਡ, ਤੈਮੂਰ ਅਲੀ ਖ਼ਾਨ ਲਈ ਵਿਆਹ ਦੀ ਪੇਸ਼ਕਸ਼ ਆਈ ਹੈ। ਇਹ ਆਫ਼ਰ 'ਦਿਲਬਰ ਗਰਲ' ਨੋਰਾ ਫਤੇਹੀ ਨੇ ਮਾਂ ਕਰੀਨਾ ਕਪੂਰ ਖ਼ਾਨ ਨੂੰ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੈਮੂਰ ਵੱਡਾ ਹੋ ਜਾਂਦਾ ਹੈ ਤਾਂ ਉਹ ਉਸ ਨਾਲ ਵਿਆਹ ਕਰਵਾਉਣ ਚਾਹੁੰਦੀ ਹੈ। ਬਾਲੀਵੁੱਡ ਡਾਂਸਰ ਨੋਰਾ ਫਤੇਹੀ ਨੇ ਤੈਮੂਰ ਅਲੀ ਖ਼ਾਨ ਨਾਲ ਵਿਆਹ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਉਸ ਨੇ ਤੈਮੂਰ ਅਲੀ ਖ਼ਾਨ ਦੀ ਮਾਂ ਯਾਨੀ ਕਰੀਨਾ ਕਪੂਰ ਨੂੰ ਚੈਟ ਸ਼ੋਅ 'ਵਟ ਵੂਮੈਨ ਵਾਂਟ' 'ਚ ਦੱਸਿਆ ਕਿ ਉਹ ਤੈਮੂਰ ਨਾਲ ਵਿਆਹ ਕਰਨਾ ਚਾਵੇਗੀ, ਜਦੋਂ ਉਹ ਵੱਡਾ ਹੋਇਆ। ਇਸ ਦੇ ਨਾਲ ਹੀ ਕਰੀਨਾ ਕਪੂਰ ਖ਼ਾਨ ਨੇ ਕਿਹਾ ਕਿ ਮੈਂ ਅਤੇ ਮੇਰਾ ਪਤੀ ਸੈਫ ਅਲੀ ਖ਼ਾਨ ਤੁਹਾਡੇ ਡਾਂਸ ਨੂੰ ਬਹੁਤ ਪਸੰਦ ਕਰਦੇ ਹਾਂ।

PunjabKesari
ਨੋਰਾ ਫਤੇਹੀ ਨੇ ਇਸ ਲਈ ਧੰਨਵਾਦ ਪ੍ਰਗਟ ਕਰਦਿਆਂ ਕਿਹਾ, ''ਮੈਨੂੰ ਉਮੀਦ ਹੈ ਕਿ ਤੈਮੂਰ ਅਲੀ ਖ਼ਾਨ ਜਲਦੀ ਵੱਡਾ ਹੋ ਜਾਵੇਗਾ, ਫ਼ਿਰ ਅਸੀਂ ਵਿਆਹ ਬਾਰੇ ਸੋਚ ਸਕਦੇ ਹਾਂ।' ਨੋਰਾ ਫਤੇਹੀ ਦੀ ਇਹ ਗੱਲ ਸੁਣ ਕੇ ਕਰੀਨਾ ਕਪੂਰ ਖ਼ਾਨ ਕਾਫ਼ੀ ਹੈਰਾਨ ਵੀ ਹੋਈ ਸੀ। ਹਾਲਾਂਕਿ ਇਸ ਤੋਂ ਬਾਅਦ ਕਰੀਨਾ ਹੱਸਣ ਲੱਗ ਜਾਂਦੀ ਹੈ। ਕਰੀਨਾ ਕਪੂਰ ਖ਼ਾਨ ਨੇ ਨੋਰਾ ਫਤੇਹੀ ਨੂੰ ਦੱਸਿਆ, "ਖੈਰ, ਉਹ ਹੁਣ ਚਾਰ ਸਾਲਾਂ ਦਾ ਹੈ। ਉਸ ਨੂੰ ਵੱਡਾ ਹੋਣ 'ਚ ਕਾਫ਼ੀ ਸਮਾਂ ਲੱਗੇਗਾ।" ਇਸ ਤੋਂ ਬਾਅਦ ਨੋਰਾ ਹੱਸਣ ਲੱਗੀ ਅਤੇ ਕਹਿੰਦੀ, "ਠੀਕ ਹੈ, ਮੈਂ ਇੰਤਜ਼ਾਰ ਕਰਾਂਗੀ।"

PunjabKesari
ਦੱਸਣਯੋਗ ਹੈ ਕਿ ਨੋਰਾ ਫਤੇਹੀ ਨੇ ਫ਼ਿਲਮ 'ਸੱਤਿਆਮੇਵ ਜੈਯਤੇ' 'ਚ 'ਦਿਲਬਰ' ਗਾਣੇ ਤੋਂ ਹਰਮਨਪਿਆਰੀ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ 'ਕਮਰੀਆ' ਤੇ 'ਓ ਸਾਕੀ-ਸਾਕੀ' ਜਿਹੇ ਕਈ ਸੁਪਰਹਿੱਟ ਗਾਣੇ ਦਿੱਤੇ। ਨੋਰਾ ਫਤੇਹੀ ਹੁਣ ਫ਼ਿਲਮ 'ਭੁਜ : ਦਾ ਪ੍ਰਾਈਡ ਆਫ ਇੰਡੀਆ' 'ਚ ਨਜ਼ਰ ਆਵੇਗੀ।

PunjabKesari

 

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor sunita