ਤੇਜ਼ ਮੀਂਹ ’ਚ Nora Fatehi ਦੇ ਗਾਰਡ ਨੇ ਫੜੀ ਸਾੜ੍ਹੀ, ਇਹ ਦੇਖ ਭੜਕੇ ਯੂਜ਼ਰਸ (ਦੇਖੋ ਵੀਡੀਓ)

07/05/2022 3:01:12 PM

ਬਾਲੀਵੁੱਡ ਡੈਸਕ: ਨੋਰਾ ਫ਼ਤੇਹੀ ਬਾਲੀਵੁੱਡ ਦੀ ਅਦਾਕਾਰਾ ’ਚੋਂ ਹੈ ਜਿਨ੍ਹਾਂ ਦੇ ਪ੍ਰਸ਼ੰਸਕਾਂ ਦੀ ਦੀਵਾਨਗੀ ਕਦੇ ਖ਼ਤਮ ਨਹੀਂ ਹੋ ਸਕਦੀ। ਨੋਰਾ ਦੇ ਕਾਤਲ ਡਾਂਸ ਮੂਵਜ਼ ਤੋਂ ਇਲਾਵਾ ਪ੍ਰਸ਼ੰਸਕ ਉਸ ਦੀ ਖੂਬਸੂਰਤੀ ਦੇ ਵੀ ਦੀਵਾਨੇ ਹਨ। ਹਾਲ ਹੀ ’ਚ ਇਕ  ਵੀਡੀਓ ਵਾਇਰਲ ਹੋਈ ਹੈ ਜਿਸ ’ਚ ਪ੍ਰਸ਼ੰਸਕਾਂ ਦੀ ਪਸੰਦੀਦਾ ਨੋਰਾ ਨੂੰ ਟ੍ਰੋਲ ਹੋਣਾ ਪਿਆ।

PunjabKesari

ਨੋਰਾ ਫ਼ਤੇਹੀ ਡਾਂਸ ਰਿਐਲਿਟੀ ਸ਼ੋਅ ਡਾਂਸ ਦਿਵਾਨੇ ਜੂਨੀਅਰ ਨੂੰ ਜੱਜ ਕਰ ਰਹੀ ਹੈ। ਅਜਿਹੇ ’ਚ ਉਹ ਸ਼ੋਅ ਦੇ ਸੈੱਟ ’ਤੇ ਪਹੁੰਚੀ ਤਾਂ ਉਸ ਸਮੇਂ ਜ਼ੋਰਦਾਰ ਮੀਂਹ ਪੈ ਰਿਹਾ ਸੀ। ਮੀਂਹ ਕਾਰਨ ਨੋਰਾ ਨੂੰ ਕਾਰ ਤੋਂ ਹੇਠਾਂ ਉਤਰਦੇ ਸਮੇਂ ਕਾਫ਼ੀ ਮੁਸ਼ਕਲ ਆਈ। ਉਹ ਆਪਣੀ ਸਾੜ੍ਹੀ ਨੂੰ ਮੀਂਹ ਦੇ ਪਾਣੀ ’ਚ ਭਿੱਜਣ ਤੋਂ ਬਚਾਉਂਦੀ ਨਜ਼ਰ ਆਈ ਅਤੇ ਇਸ ਦੇ ਲਈ ਉਸਨੇ ਆਪਣੇ ਸੁਰੱਖਿਆ ਗਾਰਡ ਦੀ ਮਦਦ ਲਈ, ਪਰ ਨੋਰਾ ਦੀ ਇਸ ਵੀਡੀਓ ਨੂੰ ਲੋਕਾਂ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ।

 

ਇਹ ਵੀ ਪੜ੍ਹੋ : ਕੈਨੇਡਾ ’ਚ ਕਪਿਲ ਦਾ ਸ਼ੋਅ ਦੇਖਣ ਪਹੁੰਚੇ ਮੰਤਰੀ Victor Fedeli, ਕਾਮੇਡੀਅਨ ਨਾਲ ਕੀਤੀ ਮੁਲਾਕਾਤ

ਯੂਜ਼ਰਸ ਨੂੰ ਨੋਰਾ ਵੱਲੋਂ ਗਾਰਡ ਤੋਂ ਇਸ ਤਰ੍ਹਾਂ ਸਾੜ੍ਹੀ ਫ਼ੜਵਾਉਣਾ ਪਸੰਦ ਨਹੀਂ ਆਇਆ। ਯੂਜ਼ਰਸ ਨੇ ਕੁਮੈਂਟ ਰਾਹੀ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਹਨ। ਇਕ ਯੂਜ਼ਰ ਨੇ ਲਿਖਿਆ ਕਿ ‘ਇਹ ਕਿਥੋਂ ਦੀ ਮਹਾਰਾਣੀ ਹੈ।’ ਦੂਸਰੇ ਯੂਜ਼ਰ ਨੇ ਲਿਖਿਆ ਕਿ ‘ਕੱਪੜੇ ਆਪ ਪਾਓ ਸੰਭਾਲਣ ਦੂਸਰੇ।’

PunjabKesari

 

ਇਹ ਵੀ ਪੜ੍ਹੋ : ਅਮਰੀਕਾ ’ਚ ਗਾਇਕ ਸ਼ੰਕਰ ਮਹਾਦੇਵਨ ਦੇ ਕੰਸਰਟ ’ਚ ਰਣਵੀਰ-ਦੀਪਿਕਾ ਨੇ ਕੀਤਾ ਜ਼ਬਰਦਸਤ ਡਾਂਸ, ਦੋਖੋ ਤਸਵੀਰਾਂ

ਇਸ ਤਰ੍ਹਾਂ ਹੋਰ ਵੀ ਕਈ ਯੂਜ਼ਰਸ ਨੇ ਇਸ ’ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਇਸ ਵੀਡੀਓ ’ਚ ਕੁਮੈਂਟ ਰਾਹੀ ਨੋਰਾ ਫ਼ਤੇਹੀ ਨੂੰ ਯੂਜ਼ਰਸ ਨੇ ਕਾਫ਼ੀ ਟ੍ਰੋਲ ਕੀਤਾ ਹੈ।


Anuradha

Content Editor

Related News