ਸੁਕੇਸ਼ ਧੋਖਾਧੜੀ ਮਾਮਲੇ ’ਚ ਪੁੱਛਗਿੱਛ ਲਈ EOW ਦਫ਼ਤਰ ਪਹੁੰਚੀ ਨੋਰਾ ਫਤੇਹੀ, ਮਾਸਕ ਲਗਾ ਕੇ ਲੁਕਾਇਆ ਚਿਹਰਾ

Thursday, Sep 15, 2022 - 05:08 PM (IST)

ਬਾਲੀਵੁੱਡ ਡੈਸਕ- ਸੁਕੇਸ਼ ਚੰਦਰਸ਼ੇਖਰ ਧੋਖਾਧੜੀ ਮਾਮਲੇ ’ਚ ਅਦਾਕਾਰਾ ਜੈਸਲੀਨ ਫਰਨਾਂਡੀਜ਼ ਬੁੱਧਵਾਰ ਨੂੰ ਪੁੱਛਗਿੱਛ ਲਈ EOW ਦਫ਼ਤਰ ਪਹੁੰਚੀ ਸੀ, ਜਿੱਥੇ ਦਿੱਲੀ ਪੁਲਸ ਨੇ ਉਸ ਤੋਂ ਕਈ ਸਵਾਲ ਪੁੱਛੇ। ਇਸ ਦੇ ਨਾਲ ਹੀ ਇਸ ਮਾਮਲੇ ’ਚ ਫ਼ਸੀ ਅਦਾਕਾਰਾ ਨੋਰਾ ਫਤੇਹੀ ਵੀ ਆਪਣਾ ਬਿਆਨ ਦਰਜ ਕਰਵਾਉਣ ਲਈ ਦਿੱਲੀ ਸਥਿਤ EOW ਦਫ਼ਤਰ ਪਹੁੰਚੀ ਹੈ। ਜਿੱਥੇ ਪੁਲਸ ਨੇ ਅਦਾਕਾਰਾ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਜੈਕਲੀਨ-ਨੋਰਾ ਤੋਂ ਬਾਅਦ ED ਦੇ ਰਾਡਾਰ ’ਤੇ 4 ਹੋਰ ਅਦਾਕਾਰਾਂ, ਨਿੱਕੀ ਅਤੇ ਚਾਹਤ ਨੇ ਵੀ ਲਏ ਕੀਮਤੀ ਤੋਹਫ਼ੇ ਅਤੇ ਨਕਦੀ

ਪੁੱਛਗਿੱਛ ਲਈ EOW ਦਫ਼ਤਰ ਪਹੁੰਚੀ ਨੋਰਾ ਫਤੇਹੀ ਦੀ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ’ਚ ਨੋਰਾ ਫਤੇਹੀ ਬਲੈਕ ਲੁੱਕ ’ਚ ਨਜ਼ਰ ਆ ਰਹੀ ਹੈ। ਇਸ ਦੌਰਾਨ ਅਦਾਕਾਰਾ ਦੇ ਚਿਹਰੇ ’ਤੇ ਮਾਸਕ ਲੱਗਾ ਹੈ ਜਿਸ ਕਾਰਨ  ਨੋਰਾ ਦਾ ਚਿਹਰਾ ਬਿਲਕੁਲ ਵੀ ਦਿਖਾਈ ਨਹੀਂ ਦਿੰਦਾ। ਅਦਾਕਾਰਾ ਕਾਰ ’ਚੋਂ ਉਤਰ ਕੇ ਤੇਜ਼ੀ ਨਾਲ ਦਫ਼ਤਰ ਦੇ ਅੰਦਰ ਚਲੀ ਜਾਂਦੀ ਹੈ।

ਦਿੱਲੀ ਪੁਲਸ ਨੇ ਨੋਰਾ ਫਤੇਹੀ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪੁਲਸ ਪਿੰਕੀ ਇਰਾਨੀ ਦੇ ਸਾਹਮਣੇ ਨੋਰਾ ਤੋਂ ਪੁੱਛਗਿੱਛ ਕਰੇਗੀ, ਕਿਉਂਕਿ ਸੁਕੇਸ਼ ਚੰਦਰਸ਼ੇਖਰ ਨੇ ਪਿੰਕੀ ਦੀ ਮਦਦ ਨਾਲ ਨੋਰਾ ਨੂੰ ਮਹਿੰਗੇ ਤੋਹਫ਼ੇ ਦਿੱਤੇ ਸਨ।

ਇਹ ਵੀ ਪੜ੍ਹੋ : ਆਲੀਆ ਭੱਟ ਦੇ ਬੇਬੀ ਸ਼ਾਵਰ ਦਾ ਹੋਵੇਗਾ ਵੱਖਰਾ ਅੰਦਾਜ਼, ਇਸ ਮਹੀਨੇ ਹੋਵੇਗਾ ਫੰਕਸ਼ਨ

ਪੂਰੇ ਮਾਮਲੇ ’ਤੇ ਦਿੱਲੀ ਪੁਲਸ ਦਾ ਕਹਿਣਾ ਹੈ ਕਿ ਨੋਰਾ ਫਤੇਹੀ ਦਾ ਜੈਕਲੀਨ ਫਰਨਾਂਡੀਜ਼ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ ਪਰ ਪਿੰਕੀ ਇਰਾਨੀ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ।


Shivani Bassan

Content Editor

Related News