ED ਦਾ ਦਾਅਵਾ, ਜੈਕਲੀਨ ਤੇ ਨੋਰਾ ਫਤੇਹੀ ਨੇ ਸੁਕੇਸ਼ ਕੋਲੋਂ ਲਏ ਮਹਿੰਗੇ ਤੋਹਫ਼ੇ ਤੇ ਲਗਜ਼ਰੀ ਕਾਰਾਂ

Wednesday, Dec 15, 2021 - 02:21 PM (IST)

ED ਦਾ ਦਾਅਵਾ, ਜੈਕਲੀਨ ਤੇ ਨੋਰਾ ਫਤੇਹੀ ਨੇ ਸੁਕੇਸ਼ ਕੋਲੋਂ ਲਏ ਮਹਿੰਗੇ ਤੋਹਫ਼ੇ ਤੇ ਲਗਜ਼ਰੀ ਕਾਰਾਂ

ਨਵੀਂ ਦਿੱਲੀ (ਬਿਊਰੋ) - ਬਾਲੀਵੁੱਡ ਅਦਾਕਾਰਾ ਜੈਕਲਿਨ ਫਰਨਾਂਡਿਜ਼ ਤੇ ਨੋਰਾ ਫਤੇਹੀ ਨੂੰ ਕਥਿਤ ਠੱਗ ਸੁਕੇਸ਼ ਚੰਦਰਸ਼ੇਖਰ ਤੇ ਉਸ ਦੀ ਪਤਨੀ ਅਤੇ ਅਦਾਕਾਰਾ ਲੀਨਾ ਮਾਰੀਆ ਪਾਲ ਤੋਂ ਮਹਿੰਗੀਆਂ ਕਾਰਾਂ, ਫੋਨ ਅਤੇ ਹੋਰ ਮਹਿੰਗੇ ਤੋਹਫ਼ੇ ਮਿਲੇ ਹਨ। ਈ. ਡੀ. ਨੇ ਇਥੇ 200 ਕਰੋੜ ਰੁਪਏ ਦੇ ਹਵਾਲਾ ਰਾਸ਼ੀ ਮਾਮਲੇ 'ਚ ਦਿੱਲੀ ਅਦਾਲਤ 'ਚ ਦਾਖ਼ਲ ਦੋਸ਼ ਪੱਤਰ 'ਚ ਇਹ ਜਾਣਕਾਰੀ ਦਿੱਤੀ। ਦੋਸ਼ ਪੱਤਰ 'ਚ ਦਾਅਵਾ ਕੀਤਾ ਗਿਆ ਹੈ ਕਿ ਜੈਕਲਿਨ ਨੇ ਹਾਲ ਹੀ 'ਚ ਕੀਤੀ ਗਈ ਪੁੱਛਗਿੱਛ ਦੌਰਾਨ ਕੀਤਾ ਸੀ ਕਿ ਉਸ ਨੂੰ ਗੁੱਚੀ ਅਤੇ ਸ਼ਨੈਲ ਦੇ ਬੈਗ, ਹੀਰਿਆਂ ਦੇ 2 ਜੋੜੇ ਝੁਮਕੇ ਅਤੇ ਬੇਸ਼ਕੀਮਤੀ ਪੱਥਰਾਂ ਦਾ ਇਕ ਬ੍ਰੈਸਲੇਟ ਤੇ ਕੁਝ ਹੋਰ ਤੋਹਫ਼ੇ ਮਿਲੇ ਸਨ। ਇਸ ਤੋਂ ਇਲਾਵਾ ਜੈਕਲੀਨ ਨੂੰ ਸੁਕੇਸ਼ ਨੇ 15 ਲੱਖ ਰੁਪਏ ਵੀ ਕੈਸ਼ 'ਚ ਭੇਜੇ ਸਨ।

ਇਹ ਖ਼ਬਰ ਵੀ ਪੜ੍ਹੋ : ਉਰਫੀ ਜਾਵੇਦ ਨੇ ਨੈੱਟ ਵਾਲੀ ਡਰੈੱਸ ਪਹਿਨ ਕੇ ਕੀਤਾ ਅਜਿਹਾ ਗੰਦਾ ਇਸ਼ਾਰਾ, ਲੋਕਾਂ ਨੇ ਕਰ ਦਿੱਤੀ ਟਰੋਲ

ਦੱਸ ਦਈਏ ਕਿ ਈ. ਡੀ. ਨੇ ਹਾਲ ਹੀ 'ਚ ਜੈਕਲੀਨ ਤੇ ਨੋਰਾ ਫਤੇਹੀ ਕੋਲੋਂ ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਸ਼ਵਿੰਦਰ ਸਿੰਘ ਦੀ ਪਤਨੀ ਅਦਿਤੀ ਸਿੰਘ ਵਲੋਂ ਦਰਜ ਮਾਮਲੇ ਦੀ ਜਾਂਚ 'ਚ ਪੁੱਛਗਿੱਛ ਕੀਤੀ ਸੀ, ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਸ਼ਿਵ ਨੇ ਸਰਕਾਰੀ ਅਧਿਕਾਰੀ ਹੋਣ ਦਾ ਦਾਅਵਾ ਕਰਦੇ ਹੋਏ ਉਨ੍ਹਾਂ ਨਾਲ 200 ਕਰੋੜ ਰੁਪਏ ਦੀ ਠੱਗੀ ਕੀਤੀ ਸੀ। ਸ਼ਿਵ ਨੇ ਕਥਿਤ ਤੌਰ 'ਤੇ ਕਿਹਾ ਸੀ ਕਿ ਉਹ ਸ਼ਵਿੰਦਰ ਸਿੰਘ ਦੀ ਜ਼ਮਾਨਤ ਕਰਾ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ : ਸੁਰਵੀਨ ਚਾਵਲਾ ਨੇ ਖੋਲ੍ਹਿਆ ਫ਼ਿਲਮ ਇੰਡਸਟਰੀ ਦਾ ਕਾਲਾ ਚਿੱਠਾ, ਕਿਹਾ- ਔਰਤਾਂ ਨਾਲ ਹੁੰਦੈ ਇਹ ਸਭ

ਮੀਡੀਆ ਰਿਪੋਰਟਾਂ ਮੁਤਾਬਕ ਜਿੱਥੇ ਏਜੰਸੀ ਨੇ ਮਨੀ ਲਾਂਡਰਿੰਗ ਮਾਮਲੇ 'ਚ ਜੈਕਲੀਨ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਸੀ। ਉਸੇ ਸਮੇਂ ਉਸ ਨੂੰ ਮੁੰਬਈ ਹਵਾਈ ਅੱਡੇ 'ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਰੋਕ ਲਿਆ ਸੀ ਕਿਉਂਕਿ ਉਹ ਇਕ ਸ਼ੋਅ ਲਈ ਦੁਬਈ ਜਾ ਰਹੀ ਸੀ। ED ਨੇ ਜੈਕਲੀਨ ਫਰਨਾਂਡੀਜ਼ ਖ਼ਿਲਾਫ਼ 200 ਕਰੋੜ ਰੁਪਏ ਦੀ ਫਿਰੌਤੀ ਦੇ ਮਾਮਲੇ 'ਚ ਸੁਕੇਸ਼ ਨਾਲ ਸਬੰਧ ਰੱਖਣ ਲਈ ਲੁੱਕਆਊਟ ਨੋਟਿਸ ਜਾਰੀ ਕੀਤਾ ਸੀ। ਇਸ ਦੌਰਾਨ ਈਡੀ ਨੇ ਜੈਕਲੀਨ ਲਈ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਸੀ, ਜਿਸ ਮੁਤਾਬਕ ਉਹ ਮੁੰਬਈ ਛੱਡ ਕੇ ਕਿਤੇ ਵੀ ਨਹੀਂ ਜਾ ਸਕਦੀ ਸੀ। 

ਇਹ ਖ਼ਬਰ ਵੀ ਪੜ੍ਹੋ : ਸਲਮਾਨ-ਰਣਬੀਰ ਸਮੇਤ ਇਨ੍ਹਾਂ ਸਿਤਾਰਿਆਂ ਨੇ ਕੈਟਰੀਨਾ-ਵਿੱਕੀ ਨੂੰ ਦਿੱਤੇ ਕਰੋੜਾਂ ਦੇ ਤੋਹਫ਼ੇ

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News