ਅੱਖਾਂ ''ਚ ਇਹ ਸੁਫ਼ਨੇ ਸਜਾ ਕੇ ਭਾਰਤ ਆਈ ਨੋਰਾ ਫਤੇਹੀ, ਹੁਣ ਜਲਦ ਪੂਰਾ ਹੋਣ ਦੀ ਉਮੀਦ

Friday, Apr 09, 2021 - 05:53 PM (IST)

ਅੱਖਾਂ ''ਚ ਇਹ ਸੁਫ਼ਨੇ ਸਜਾ ਕੇ ਭਾਰਤ ਆਈ ਨੋਰਾ ਫਤੇਹੀ, ਹੁਣ ਜਲਦ ਪੂਰਾ ਹੋਣ ਦੀ ਉਮੀਦ

ਮੁੰਬਈ (ਬਿਊਰੋ) - ਇਹ ਕਿਹਾ ਜਾਂਦਾ ਹੈ ਕਿ ਬਾਲੀਵੁੱਡ ਸੁਫ਼ਨਿਆਂ ਦਾ ਸ਼ਹਿਰ ਹੈ, ਜਿੱਥੇ ਹਰ ਸਾਲ ਸੈਂਕੜੇ ਨੌਜਵਾਨ ਕੁਝ ਬਣਨ ਅਤੇ ਨਾਂ ਕਮਾਉਣ ਦਾ ਸੁਫ਼ਨਾ ਲੈ ਕੇ ਆਉਂਦੇ ਹਨ। ਨੋਰਾ ਫਤੇਹੀ ਨੇ ਆਪਣੀਆਂ ਅੱਖਾਂ 'ਚ ਇੱਕ ਅਜਿਹਾ ਸੁਫ਼ਨਾ ਵੇਖਿਆ ਸੀ। ਉਸ ਨੇ ਇਸ ਨੂੰ ਸੱਚ ਬਣਾਉਣ ਲਈ ਭਾਰਤ ਦੇ ਸਿਨੇਮਾ ਉਦਯੋਗ ਨੂੰ ਚੁਣਿਆ ਸੀ। ਨੋਰਾ ਫਤੇਹੀ ਕਈ ਸਾਲ ਪਹਿਲਾਂ ਭਾਰਤ ਆਈ ਸੀ। ਉਸ ਨੇ ਕਈਂ ਸਾਲਾਂ ਤੋਂ ਸਖ਼ਤ ਮਿਹਨਤ ਕੀਤੀ, ਅੱਧ 'ਚ ਅਟਕੀ ਪਰ ਹਿੰਮਤ ਨਹੀਂ ਹਾਰੀ ਤੇ ਅੱਜ ਉਹ ਇੰਡਸਟਰੀ 'ਚ ਇੱਕ ਖ਼ਾਸ ਮੁਕਾਮ 'ਤੇ ਹੈ।

 
 
 
 
 
 
 
 
 
 
 
 
 
 
 
 

A post shared by Nora Fatehi (@norafatehi)

ਅੱਜ ਉਹ ਇੰਡਸਟਰੀ ਦੇ ਟਾਪ ਡਾਂਸਰਾਂ 'ਚ ਸ਼ਾਮਲ ਹੈ। ਨੋਰਾ ਫਤੇਹੀ ਇਹ ਅਹੁਦਾ ਹਾਸਲ ਕਰਕੇ ਬਹੁਤ ਖੁਸ਼ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਨੋਰਾ ਦਾ ਸੁਫ਼ਨਾ ਅਜੇ ਵੀ ਪੂਰਾ ਨਹੀਂ ਹੋਇਆ ਹੈ। ਅਕਸਰ ਲੋਕ ਸੋਚਦੇ ਹਨ ਕਿ ਨੋਰਾ ਦਾ ਸੁਫ਼ਨਾ ਡਾਂਸਰ ਬਣਨਾ ਸੀ ਤੇ ਅੱਜ ਉਹ ਇੰਡਸਟਰੀ ਦੀ ਸਰਬੋਤਮ ਡਾਂਸਰ ਬਣ ਗਈ ਹੈ ਪਰ ਇਹ ਬਿਲਕੁਲ ਨਹੀਂ ਹੈ ਕਿਉਂਕਿ ਨੋਰਾ ਦਾ ਪੈਸ਼ਨ ਨੱਚਣ ਤੋਂ ਇਲਾਵਾ ਕੁਝ ਹੋਰ ਵੀ ਹੈ। 

 
 
 
 
 
 
 
 
 
 
 
 
 
 
 
 

A post shared by Nora Fatehi (@norafatehi)

ਦਰਅਸਲ, ਨੋਰਾ ਦਾ ਸੁਫ਼ਨਾ ਹੈ ਕਿ ਉਹ ਇੱਕ ਐਕਟਰਸ ਬਣੇ ਕਿਉਂਕਿ ਉਸ ਨੂੰ ਬਚਪਨ ਤੋਂ ਹੀ ਅਭਿਨੈ ਕਰਨਾ ਪਸੰਦ ਹੈ। ਉਸ ਦੀ ਜ਼ਿੰਦਗੀ 'ਚ ਅਜਿਹੇ ਬਹੁਤ ਸਾਰੇ ਮੌਕੇ ਹੋਏ ਹਨ ਜਦੋਂ ਉਸ ਨੇ ਅਭਿਨੈ ਕੀਤਾ ਹੈ। ਭਾਵੇਂ ਸਲਮਾਨ ਖ਼ਾਨ ਦੀ ਫ਼ਿਲਮ 'ਭਾਰਤ' ਹੋਵੇ ਜਾਂ ਜਾਨ ਅਬ੍ਰਾਹਮ ਦੀ ਫ਼ਿਲਮ 'ਬਟਲਾ ਹਾਊਸ'। ਉਹ ਅਜੇ ਵੀ ਇੱਕ ਵੱਡੇ ਮੌਕੇ ਦੀ ਭਾਲ 'ਚ ਹਨ। ਉਹ ਉਸ ਨੂੰ ਆਪਣੀ ਜ਼ਿੰਦਗੀ ਬਦਲਣ ਦਾ ਮੌਕਾ ਦੇਣ ਲਈ ਪੂਰੀ ਤਰ੍ਹਾਂ ਸਮਰਪਿਤ ਹੈ। ਜਿਵੇਂ 'ਦਿਲਬਰ' ਸੌਂਗ ਨੇ ਉਸ ਦੇ ਕਰੀਅਰ ਨੂੰ ਅੱਗੇ ਲਿਜਾਣ 'ਚ ਕੀਤਾ। ਇਸ ਦੇ ਨਾਲ ਹੀ ਖ਼ਬਰਾਂ ਆ ਰਹੀਆਂ ਹਨ ਕਿ ਅਜੈ ਦੇਵਗਨ ਦੀ 'ਭੂਜ' ਨਾਲ ਉਸ ਦਾ ਸੁਫ਼ਨਾ ਪੂਰਾ ਹੋ ਸਕਦਾ ਹੈ। ਇਸ ਫ਼ਿਲਮ 'ਚ ਨੋਰਾ ਫਤੇਹੀ ਇਕ ਭਾਰਤੀ ਜਾਸੂਸ ਏਜੰਟ ਦੇ ਰੂਪ 'ਚ ਨਜ਼ਰ ਆਵੇਗੀ। ਨੋਰਾ ਖੁਦ ਇਸ ਭੂਮਿਕਾ ਤੋਂ ਬਹੁਤ ਖੁਸ਼ ਹੈ। ਇਸ ਵਿਚ ਉਹ ਅਦਾਕਾਰੀ ਦੇ ਨਾਲ-ਨਾਲ ਜ਼ਬਰਦਸਤ ਐਕਸ਼ਨ ਵੀ ਕਰਦੀ ਨਜ਼ਰ ਆਵੇਗੀ। ਇਹ ਪਹਿਲੀ ਵਾਰ ਹੋਵੇਗਾ ਜਦੋਂ ਫੈਨਸ ਨੋਰਾ ਨੂੰ ਕੁਝ ਵੱਖਰਾ ਕਰਦੇ ਹੋਏ ਦੇਖਣਗੇ।

 
 
 
 
 
 
 
 
 
 
 
 
 
 
 
 

A post shared by Nora Fatehi (@norafatehi)


 


author

sunita

Content Editor

Related News