ਪਰਮਜੀਤ ਖਨੇਜਾ ਦੀ ਫ਼ਿਲਮ ‘ਨੂਰੀ ਰਿਟਰਨਜ਼’ ਨੂੰ ਚੌਪਾਲ ’ਤੇ ਮਿਲ ਰਿਹਾ ਭਰਵਾਂ ਹੁੰਗਾਰਾ

07/09/2024 2:31:02 PM

ਜਲੰਧਰ (ਬਿਊਰੋ)– 26 ਜੂਨ ਨੂੰ ਚੌਪਾਲ ’ਤੇ ਰਿਲੀਜ਼ ਹੋਈ ਫ਼ਿਲਮ ‘ਨੂਰੀ ਰਿਟਰਨਜ਼’ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ‘ਨੂਰੀ ਰਿਟਰਨਜ਼’ ‘ਨੂਰੀ’ ਫ਼ਿਲਮ ਦਾ ਹੀ ਸੀਕੁਅਲ ਹੈ, ਜਿਸ ’ਚ ਪਰਮਜੀਤ ਖਨੇਜਾ ਨੇ ਮੁੱਖ ਭੂਮਿਕਾ ਨਿਭਾਈ ਹੈ।

ਪਰਮਜੀਤ ਖਨੇਜਾ ਇਸ ਫ਼ਿਲਮ ਦੇ ਪ੍ਰੋਡਿਊਸਰ ਤੇ ਡਾਇਰੈਕਟਰ ਵੀ ਹਨ। ਫ਼ਿਲਮ ਦੀ ਟੀਮ ਦੀ ਮਿਹਨਤ ਦਰਸ਼ਕਾਂ ਸਾਹਮਣੇ ਆ ਚੁੱਕੀ ਹੈ, ਜਿਸ ਨੂੰ ਤਾਰੀਫ਼ ਮਿਲ ਰਹੀ ਹੈ।

ਚੌਪਾਲ ’ਤੇ ਇਸ ਫ਼ਿਲਮ ਨੂੰ ‘ਨੂਰੀ 1’ ਨਾਲੋਂ ਵੀ ਵੱਧ ਹੁੰਗਾਰਾ ਮਿਲ ਰਿਹਾ ਹੈ, ਜਿਸ ਨੂੰ ਚੌਪਾਲ ’ਤੇ ਜਾ ਕੇ ਦੇਖਿਆ ਜਾ ਸਕਦਾ ਹੈ।

ਫ਼ਿਲਮ ’ਚ ਪਰਮਜੀਤ ਖਨੇਜਾ, ਸੀਮਾ ਕੌਸ਼ਲ, ਰਾਜ ਧਾਲੀਵਾਲ, ਸਿਮਰਨ ਜੁਨੇਜਾ, ਸੰਜੂ ਸੋਲੰਕੀ, ਨਗਿੰਦਰ ਗਾਖਰ ਤੇ ਸਾਜਨ ਕਪੂਰ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹੈ।


Rahul Singh

Content Editor

Related News