‘ਸਨ ਰਾਈਜ਼’,‘ਮੂਥੋਨ’ ਨੇ ਨਿਊਯਾਰਕ ਭਾਰਤੀ ਫ਼ਿਲਮ ਮਹਾਉਤਸਵ ’ਚ ਜਿੱਤੇ ਪੁਰਸਕਾਰ

08/05/2020 4:55:15 PM

ਨਿਊਯਾਰਕ (ਭਾਸ਼ਾ) – ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਡਾਕੂਮੈਂਟਰੀ ‘ਸਨ ਰਾਈਜ਼’ ਅਤੇ ਗੀਤੂ ਮੋਹਨਦਾਸ ਨਿਰਦੇਸ਼ਿਤ ‘ਮੂਥੋਨ’ ਨੇ 20ਵੇਂ ਨਿਊਯਾਰਕ ਭਾਰਤੀ ਫਿਲਮ ਮਹਾਉਤਸਵ ਚ ਵੱਡੇ ਪੁਰਸਕਾਰ ਜਿੱਤੇ ਹਨ। ਇਸ ਸਾਲ ਡਿਜ਼ੀਟਲ ਮਾਧਿਅਮ ਰਾਹੀਂ ਇਸ ਫਿਲਮ ਮਹਾਉਤਸਵ ਦਾ ਆਯੋਜਨ ਕੀਤਾ ਗਿਆ। ਇਸ ਫਿਲਮ ਉਤਸਵ ’ਚ ਭਾਰਤੀ ਉਪ ਮਹਾਦੀਪ ਦੀਆਂ 45 ਤੋਂ ਵੱਧ ਫੀਚਰ, ਲਘੁ ਡਾਕੁਮੈਂਟਰੀ ਦਿਖਾਈ ਗਈ। ਡਿਜ਼ੀਟਲ ਮਹਾਉਤਸਵ ਦੀ ਸ਼ੁਰੂਆਤ 24 ਜੁਲਾਈ ਨੂੰ ਹੋਈ ਸੀ ਅਤੇ ਇਹ 10 ਦਿਨ ਤੱਕ ਚੱਲਿਆ।

ਇਹ ਖ਼ਬਰ ਪੜ੍ਹੋ : ਸੁਸ਼ਾਂਤ ਖ਼ੁਦਕੁਸ਼ੀ ਮਾਮਲੇ ਦੀ ਹੋਵੇਗੀ CBI ਜਾਂਚ, ਸੁਪਰੀਮ ਕੋਰਟ ਨੇ ਦਿੱਤੀ ਮਨਜ਼ੂਰੀ

ਇਸ ’ਚ ਅਸਮ, ਬੰਗਾਲੀ, ਹਰਿਆਣਵੀਂ, ਹਿੰਦੀ, ਅੰਗਰੇਜ਼ੀ, ਲੱਦਾਖੀ, ਮੈਥਿਲੀ, ਮਲਿਆਲਮ, ਮਰਾਠੀ, ਨੇਪਾਲੀ ਅਤੇ ਤਮਿਲ ਭਾਸ਼ਾ ਦੀਆਂ ਫਿਲਮਾਂ ਦਿਖਾਈਆਂ ਗਈਆਂ। ਐਤਵਾਰ ਨੂੰ ਪੁਰਸਕਾਰ ਸਮਾਰੋਹ ਦਾ ਆਯੋਜਨ ਕੀਤਾ ਗਿਆ ਅਤੇ ਇਸ ’ਚ ਫਿਲਮ ਨਿਰਮਾਤਾ, ਕਲਾਕਾਰ ਅਤੇ ਭਾਰਤ ਅਤੇ ਅਮਰੀਕਾ ਦੇ ਕਈ ਅਧਿਕਾਰੀ ਮੌਜੂਦ ਸਨ। ਸਰਬੋਤਮ ਡਾਕੂਮੈਂਟਰੀ (ਲਘੁ) ਦਾ ਪੁਰਸਕਾਰ ਸੌਰਵ ਵਿਸ਼ਣੁ ਨਿਰਦੇਸ਼ਤ ‘ਟੈਲਿੰਗ ਪਾਂਡ’ ਨੂੰ ਦਿੱਤਾ ਗਿਆ, ਜਿਸ ’ਚ ਝਾਰਖੰਡ ਦੇ ਜਾਦੂਗੋੜਾ ਦੇ ਲੋਕਾਂ ਦੀ ਸਿਹਤ ’ਤੇ ਯੂਰੇਨੀਅਮ ਮਾਈਨਿੰਗ ਦੇ ਪ੍ਰਭਾਵ ਨੂੰ ਦਿਖਾਇਆ ਗਿਆ ਹੈ।

ਇਹ ਖ਼ਬਰ ਪੜ੍ਹੋ : ਹੁਣ ਬਾਦਸ਼ਾਹ ਤੋਂ ਹੋਵੇਗੀ ਪੁੱਛਗਿੱਛ, ਮੁੰਬਈ ਪੁਲਸ ਨੇ ਭੇਜਿਆ ਸੰਮਨ, ਜਾਣੋ ਪੂਰਾ ਮਾਮਲਾ

ਵਿਭਾ ਬਖਸ਼ੀ ਦੀ ‘ਸਨ ਰਾਈਜ਼’ ਨੂੰ ਸਰਬੋਤਮ ਡਾਕੂਮੈਂਟਰੀ (ਫੀਚਰ) ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਫਿਲਮ ਨੂੰ 2019 ’ਚ ਰਾਸ਼ਟਰੀ ਪੁਰਸਕਾਰ ਵੀ ਮਿਲ ਚੁੱਕਾ ਹੈ। ਮੂਥੋਨ ਨੂੰ ਸਰਬੋਤਮ ਫਿਲਮ ਦਾ ਪੁਰਸਕਾਰ ਮਿਲਿਆ ਹੈ। ਇਸ ਦੇ ਨਿਰਦੇਸ਼ਕ ਮੋਹਨਦਾਸ ਨੇ ਇਹ ਪੁਰਸਕਾਰ ਸਵੀਕਾਰ ਕੀਤਾ।

ਇਹ ਖ਼ਬਰ ਪੜ੍ਹੋ : ਮੁੜ ਜੁੜਨਗੇ ਜੰਮੂ-ਕਸ਼ਮੀਰ ਅਤੇ ਬਾਲੀਵੁੱਡ ਦੇ ਟੁੱਟੇ ਰਿਸ਼ਤੇ


sunita

Content Editor

Related News