ਨੀਤੂ ਸਿੰਘ ਨੇ ਸਾਂਝੀ ਕੀਤੀ ਅਦਾਕਾਰ ਰਾਜ ਕਪੂਰ ਦੀ ਆਪਣੀ ਪੋਤੀ ਰਿਧਿਮਾ ਦੇ ਨਾਲ ਇੱਕ ਖ਼ਾਸ ਯਾਦ

Tuesday, Jun 01, 2021 - 10:01 AM (IST)

ਨੀਤੂ ਸਿੰਘ ਨੇ ਸਾਂਝੀ ਕੀਤੀ ਅਦਾਕਾਰ ਰਾਜ ਕਪੂਰ ਦੀ ਆਪਣੀ ਪੋਤੀ ਰਿਧਿਮਾ ਦੇ ਨਾਲ ਇੱਕ ਖ਼ਾਸ ਯਾਦ

ਮੁੰਬਈ- ਬਾਲੀਵੁੱਡ ਦੀ ਕਮਾਲ ਦੀ ਅਦਾਕਾਰਾ ਨੀਤੂ ਸਿੰਘ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਨਵਾਂ ਪੋਸਟ ਕਰਦੀ ਰਹਿੰਦੀ ਹੈ। ਉਨ੍ਹਾਂ ਨੇ ਆਪਣੀ ਪੁਰਾਣੀ ਯਾਦਾਂ ਦੇ ਪਿਟਾਰੇ ‘ਚੋਂ ਇੱਕ ਬਹੁਤ ਹੀ ਖ਼ੂਬਸੂਰਤ ਤੇ ਅਣਦੇਖੀ ਤਸਵੀਰ ਸਾਂਝੀ ਕੀਤੀ ਹੈ।


ਇਸ ਤਸਵੀਰ ‘ਚ ਨੀਤੂ ਸਿੰਘ ਤੇ ਰਿਸ਼ੀ ਕਪੂਰ ਦੀ ਧੀ ਰਿਧਿਮਾ ਕੂਪਰ ਆਪਣੇ ਦਾਦੇ ਰਾਜ ਕੂਪਰ ਦੀ ਗੋਦੀ ‘ਚ ਬੈਠੀ ਹੋਈ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਨਾਲ ਹੀ ਇੱਕ ਹੋਰ ਤਸਵੀਰ ਸਾਂਝੀ ਕੀਤੀ ਹੈ, ਜਿਸ ‘ਚ ਉਨ੍ਹਾਂ ਦੇ ਪਤੀ ਰਿਸ਼ੀ ਕਪੂਰ ਆਪਣੀ ਦੋਹਤੀ ਸਮਾਰਾ ਸਾਹਨੀ ਨੂੰ ਆਪਣੀ ਗੋਦੀ ‘ਚ ਲੈ ਕੇ ਬੈਠੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਗ੍ਰੈ੍ਂਜਫਾਦਰ ਲਵਿੰਗ ਲੈਪ' ਨਾਲ ਹੀ ਉਨ੍ਹਾਂ ਨੇ ਆਪਣੀ ਬੇਟੀ ਰਿਧਿਮਾ ਨੂੰ ਟੈਗ ਕੀਤਾ ਹੈ। ਇਸ ਪੋਸਟ ਉੱਤੇ ਵੱਡੀ ਗਿਣਤੀ ‘ਚ ਲਾਈਕਸ ਅਤੇ ਕਮੈਂਟ ਆ ਚੁੱਕੇ ਹਨ।

PunjabKesari
ਦੱਸ ਦਈਏ ਪਿਛਲੇ ਸਾਲ ਦਿੱਗਜ ਐਕਟਰ ਰਿਸ਼ੀ ਕਪੂਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸੀ। ਇਸੇ ਸਾਲ ਦੀ 30 ਅਪ੍ਰੈਲ ਨੂੰ ਉਨ੍ਹਾਂ ਦੀ ਪਹਿਲੀ ਬਰਸੀ ਸੀ । ਇਸ ਮੌਕੇ ‘ਤੇ ਨੀਤੂ ਸਿੰਘ ਨੇ ਸ਼ਰਧਾਂਜਲੀ ਦਿੰਦੇ ਹੋਏ ਭਾਵੁਕ ਪੋਸਟ ਤੇ ਰਿਸ਼ੀ ਕਪੂਰ ਨਾਲ ਆਪਣੀ ਖ਼ਾਸ ਤਸਵੀਰ ਪੋਸਟ ਕੀਤੀ ਸੀ।


author

Aarti dhillon

Content Editor

Related News