ਬੱਚੇ ਨੂੰ ਆਪਣੇ ਕੋਲ ਰੱਖੇਗੀ ਨਿਸ਼ਾ ਰਾਵਲ, ਪਤੀ ਕਰਨ ਮਹਿਰਾ ਦੇ ਦੋਸ਼ਾਂ ਨੂੰ ਦੱਸਿਆ ਝੂਠ
Wednesday, Jun 02, 2021 - 10:59 AM (IST)
ਮੁੰਬਈ (ਬਿਊਰੋ)– ਕਰਨ ਮਹਿਰਾ ਤੇ ਨਿਸ਼ਾ ਰਾਵਲ ਵਿਚਾਲੇ ਹੁਣ ਸਭ ਕੁਝ ਪਹਿਲਾਂ ਵਰਗਾ ਨਹੀਂ ਰਿਹਾ ਹੈ। ਇਹ ਰਿਸ਼ਤਾ ਹੁਣ ਕਾਨੂੰਨੀ ਪਚੜੇ ’ਚ ਫੱਸਦਾ ਨਜ਼ਰ ਆ ਰਿਹਾ ਹੈ। ਦੋਵਾਂ ਨੇ ਆਪਣੇ ਹਿੱਸੇ ਦਾ ਸੱਚ ਲੋਕਾਂ ਸਾਹਮਣੇ ਰੱਖ ਦਿੱਤਾ ਹੈ ਪਰ ਅਜੇ ਕਿਸੇ ਵੀ ਨਤੀਜੇ ’ਤੇ ਪਹੁੰਚਣਾ ਜਲਦਬਾਜ਼ੀ ਹੋਵੇਗੀ। ਜਿਸ ਤਰ੍ਹਾਂ ਨਾਲ ਦੋਵਾਂ ਦੇ ਰਿਸ਼ਤੇ ਵਿਗੜਨ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਅਫਵਾਹਾਂ ਸਾਹਮਣੇ ਆ ਰਹੀਆਂ ਸਨ, ਹੁਣ ਉਹ ਅਫਵਾਹਾਂ ਸੱਚ ਸਾਬਿਤ ਹੋ ਗਈਆਂ ਹਨ। ਕਰਨ ਮਹਿਰਾ ਨੇ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਨਿਸ਼ਾ ਖ਼ਿਲਾਫ਼ ਕਈ ਗੱਲਾਂ ਆਖੀਆਂ। ਹੁਣ ਇਨ੍ਹਾਂ ’ਤੇ ਖ਼ੁਦ ਨਿਸ਼ਾ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ : ਕੇ. ਆਰ. ਕੇ. ਨੇ ਮੁੜ ਲਿਆ ਮੀਕਾ ਸਿੰਘ ਨਾਲ ਪੰਗਾ, ਗਾਇਕ ਨੇ ਗੀਤ ਬਣਾ ਕੇ ਦਿੱਤਾ ਮੂੰਹ ਤੋੜ ਜਵਾਬ
ਕਰਨ ਦੇ ਬਾਇਪੋਲਰ ਵਾਲੇ ਦੋਸ਼ ’ਤੇ ਨਿਸ਼ਾ ਕਹਿੰਦੀ ਹੈ, ‘ਕਰਨ ਨੇ ਜੋ ਕਿਹਾ ਹੈ, ਉਹ ਆਪਣੇ ਬਚਾਅ ਲਈ ਕਹਿ ਰਿਹਾ ਹੈ। ਇਹ ਮੇਰੇ ਲਈ ਹੈਰਾਨ ਕਰਨ ਵਾਲਾ ਨਹੀਂ ਹੈ। ਮੈਂ ਆਪਣਾ ਸਿਰ ਕਿਉਂ ਭੰਨਾਂਗੀ। ਮੈਂ ਇਕ ਅਦਾਕਾਰਾ ਹਾਂ, ਆਪਣੇ ਚਿਹਰੇ ਨਾਲ ਮੈਨੂੰ ਪਿਆਰ ਹੈ। ਮੇਰਾ ਇਕ ਬੱਚਾ ਹੈ, ਮੈਂ ਕਿਉਂ ਰਿਸਕ ਲਵਾਂਗੀ। ਮੈਂ ਬਾਇਪੋਲਰਿਟੀ ਨਾਲ ਡਾਇਗਨਾਸ ਹਾਂ ਪਰ ਮੈਂ ਪਾਗਲ ਨਹੀਂ ਹਾਂ।’
ਨਿਸ਼ਾ ਨੇ ਅੱਗੇ ਕਿਹਾ, ‘2014 ਸਤੰਬਰ ’ਚ ਮੈਂ 5 ਮਹੀਨੇ ਦੀ ਗਰਭਵਤੀ ਸੀ ਤੇ ਬੱਚਾ ਗੁਆ ਦਿੱਤਾ ਸੀ। ਇਸ ਵਿਚਾਲੇ ਪਤੀ ਤੁਹਾਨੂੰ ਮਾਰ ਰਿਹਾ ਹੈ ਤਾਂ ਮੈਂ ਡਾਕਟਰ ਨੂੰ ਜਾ ਕੇ ਮਿਲੀ। ਮੈਂਟਲ ਹੈਲਥ ਨਾਲ ਅਵੇਅਰਨੈੱਸ ਬਹੁਤ ਜ਼ਰੂਰੀ ਹੈ। ਮੈਂ ਕਰਨ ਦੀ ਵਜ੍ਹਾ ਕਾਰਨ ਡਿਪ੍ਰੈਸ਼ਨ ’ਚ ਚਲੀ ਗਈ ਸੀ। ਉਸ ਦੀ ਹਰ ਸਟੇਟਮੈਂਟ ਮੈਨੂੰ ਦੁੱਖ ਦੇ ਰਹੀ ਹੈ। ਮੈਂ ਕਿਸੇ ਮੈਡੀਕੇਸ਼ਨ ’ਚ ਨਹੀਂ ਸੀ। ਆਖਰੀ ਜੋ ਦਵਾਈ ਲਈ ਹੈ, ਉਹ ਐਂਗਜ਼ਾਇਟੀ ਵਾਲੀ ਹੈ। ਕਰਨ ਬਹੁਤ ਕੰਟਰੋਲਿੰਗ ਰਹੇ ਹਨ। ਮੈਨੂੰ ਡਾਕਟਰ, ਜਿਮ ਜਾਂ ਕਿਸੇ ਨਾਲ ਵੀ ਮਿਲਣਾ ਹੁੰਦਾ ਸੀ ਤਾਂ ਕਰਨ ਰੋਕ ਦਿੰਦਾ ਸੀ।’
ਇਹ ਖ਼ਬਰ ਵੀ ਪੜ੍ਹੋ : ਰਣਜੀਤ ਬਾਵਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਵੀਡੀਓ ਕੀਤਾ ਸਾਂਝਾ, 'ਸਰਬੱਤ ਦੇ ਭਲੇ' ਲਈ ਕੀਤੀ ਅਰਦਾਸ
ਨਿਸ਼ਾ ਨੇ ਬੱਚੇ ਦੀ ਕਸਟਡੀ ਬਾਰੇ ਗੱਲ ਕਰਦਿਆਂ ਕਿਹਾ, ‘ਬੱਚੇ ਦੀ ਜ਼ਿੰਮੇਵਾਰੀ ਮੈਂ ਲਵਾਂਗੀ। ਮੈਨੂੰ ਨਹੀਂ ਲੱਗਦਾ ਕਿ ਕਰਨ ਬੱਚੇ ਦੀ ਕਸਟਡੀ ਦਾ ਚਾਹਵਾਨ ਹੈ। ਮੈਂ ਜਦੋਂ ਪੁੱਛਿਆ ਕਿ ਜੇਕਰ ਕਾਵਿਸ਼ ਤੁਹਾਡੇ ਕੋਲ ਰਹਿੰਦਾ ਹੈ ਤਾਂ ਕੀ ਕਰੋਗੇ। ਉਸ ਨੇ ਦੋ ਟੁੱਕ ਜਵਾਬ ਦਿੰਦਿਆਂ ਕਿਹਾ ਕਿ ਮੈਂ ਸ਼ੂਟਿੰਗ ਸਮੇਂ ਇਸ ਨੂੰ ਮਾਪਿਆਂ ਕੋਲ ਦਿੱਲੀ ਛੱਡ ਕੇ ਆਵਾਂਗਾ। ਤੁਸੀਂ ਹੀ ਦੱਸੋ, ਸਾਡੀ ਤਾਂ ਬੱਚੇ ਦੀ ਕਸਟਡੀ ਨੂੰ ਲੈ ਕੇ ਕੋਈ ਬਹਿਸ ਹੀ ਨਹੀਂ ਹੋਈ। ਉਹ ਚਾਹੁੰਦੇ ਹੀ ਨਹੀਂ ਹਨ ਕਾਵਿਸ਼ ਨਾਲ ਰਹਿਣਾ।’
ਨਿਸ਼ਾ ਬੱਚੇ ਦੀ ਕਸਟਡੀ ਨੂੰ ਲੈ ਕੇ ਲੰਮੇ ਸਮੇਂ ਤੋਂ ਪ੍ਰੇਸ਼ਾਨ ਚੱਲ ਰਹੀ ਸੀ। ਕਰਨ ਤੋਂ ਵੱਖ ਹੋਣ ਤੋਂ ਬਾਅਦ ਹੀ ਨਿਸ਼ਾ ਆਪਣੇ ਭਵਿੱਖ ਨੂੰ ਲੈ ਕੇ ਚਿੰਤਿਤ ਹੋ ਗਈ ਹੈ। ਕੰਮ ਦੀ ਭਾਲ ’ਚ ਉਸ ਨੇ ਮੈਕਡਾਨਲਡ ਤਕ ਦੇ ਕਾਂਟੈਕਟਸ ਕੱਢੇ ਹਨ। ਇਸ ਪ੍ਰੈੱਸ ਕਾਨਫਰੰਸ ਦੌਰਾਨ ਨਿਸ਼ਾ ਦੇ ਦੋ ਖ਼ਾਸ ਦੋਸਤ ਮੋਨਿਸ਼ਾ ਤੇ ਰੋਹਿਤ ਵਰਮਾ ਉਸ ਦੇ ਸਮਰਥਨ ’ਚ ਖੜ੍ਹੇ ਰਹੇ। ਦੱਸਣਯੋਗ ਹੈ ਕਿ ਇਸ ਤੋਂ ਇਲਾਵਾ ਕਸ਼ਮੀਰਾ ਸ਼ਾਹ ਨੇ ਵੀ ਨਿਸ਼ਾ ਦਾ ਸਮਰਥਨ ਕੀਤਾ ਹੈ ਤੇ ਕਿਹਾ ਹੈ ਕਿ ਉਹ ਹਮੇਸ਼ਾ ਆਪਣੀ ਦੋਸਤ ਨਾਲ ਖੜ੍ਹੀ ਰਹੇਗੀ।
ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਦੱਸੋ।