ਪੰਜਾਬੀ ਗਾਇਕ ਨਿੰਜਾ ਨੇ ਉਜੈਨ ਦੇ ਮਹਾਕਾਲੇਸ਼ਵਰ ਮੰਦਰ ’ਚ ਕੀਤੀ ਪੂਜਾ (ਵੀਡੀਓ)

Tuesday, Oct 18, 2022 - 10:57 AM (IST)

ਪੰਜਾਬੀ ਗਾਇਕ ਨਿੰਜਾ ਨੇ ਉਜੈਨ ਦੇ ਮਹਾਕਾਲੇਸ਼ਵਰ ਮੰਦਰ ’ਚ ਕੀਤੀ ਪੂਜਾ (ਵੀਡੀਓ)

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਨਿੰਜਾ ਨੇ ਅੱਜ ਉਜੈਨ ਦੇ ਮਹਾਕਾਲੇਸ਼ਵਰ ਮੰਦਰ ਵਿਖੇ ਪੂਜਾ ਕੀਤੀ। ਇਸ ਦੀ ਇਕ ਵੀਡੀਓ ਨਿੰਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ।

PunjabKesari

ਵੀਡੀਓ ਦੀ ਕੈਪਸ਼ਨ ’ਚ ਨਿੰਜਾ ਨੇ ‘ਜੈ ਜੈ ਸ਼ਿਵ ਸ਼ੰਭੂ’ ਲਿਖਿਆ। ਦੱਸ ਦੇਈਏ ਕਿ ਨਿੰਜਾ ਦੇ ਘਰ ਇਸ ਮਹੀਨੇ ਪੁੱਤਰ ਦਾ ਜਨਮ ਹੋਇਆ ਹੈ। ਨਿੰਜਾ ਨੇ ਆਪਣੇ ਪੁੱਤਰ ਦਾ ਨਾਂ ਨਿਸ਼ਾਨ ਰੱਖਿਆ ਹੈ।

PunjabKesari

ਇਸ ਗੱਲ ਦੀ ਜਾਣਕਾਰੀ ਨਿੰਜਾ ਨੇ ਇਕ ਤਸਵੀਰ ਸਾਂਝੀ ਕਰਦਿਆਂ ਦਿੱਤੀ ਸੀ। ਤਸਵੀਰ ਨਾਲ ਨਿੰਜਾ ਨੇ ਲਿਖਿਆ ਸੀ, ‘‘ਮੇਰੀ ਜ਼ਿੰਦਗੀ ’ਚ ਤੇਰੇ ਆਉਣ ਤੋਂ ਬਾਅਦ, ਇਹ ਮੁੜ ਅਰਥ ਭਰਪੂਰ ਹੋਣ ਲੱਗੀ ਹੈ।’’

PunjabKesari

ਨਿੰਜਾ ਨੂੰ ਆਖਰੀ ਵਾਰ ‘ਸ਼ਾਹੀ ਮਾਜਰਾ’ ਸੀਰੀਜ਼ ’ਚ ਦੇਖਿਆ ਗਿਆ, ਜੋ 12 ਅਗਸਤ ਨੂੰ ਚੌਪਾਲ ’ਤੇ ਰਿਲੀਜ਼ ਹੋਈ ਸੀ।

PunjabKesari

 

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News