ਭਤੀਜੇ ਦੇ ਫੰਕਸ਼ਨ ’ਚ ਕੁੱਕ ਬਣੇ ਨਿੰਜਾ, ਕੱਢੀਆਂ ਜਲੇਬੀਆਂ ਤੇ ਬਣਾਏ ਨਾਨ

Tuesday, Dec 15, 2020 - 02:40 PM (IST)

ਭਤੀਜੇ ਦੇ ਫੰਕਸ਼ਨ ’ਚ ਕੁੱਕ ਬਣੇ ਨਿੰਜਾ, ਕੱਢੀਆਂ ਜਲੇਬੀਆਂ ਤੇ ਬਣਾਏ ਨਾਨ

ਜਲੰਧਰ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਨਿੰਜਾ ਸੋਸ਼ਲ ਮੀਡੀਆ ’ਤੇ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ। ਨਿੰਜਾ ਵਲੋਂ ਪ੍ਰਸ਼ੰਸਕਾਂ ਲਈ ਕੁਝ ਨਾ ਕੁਝ ਨਵਾਂ ਜ਼ਰੂਰ ਲਿਆਂਦਾ ਜਾਂਦਾ ਹੈ। ਕਦੇ ਨਿੰਜਾ ਆਪਣੇ ਕ੍ਰਿਕਟ ਦੇ ਸ਼ੌਕ ਨੂੰ ਪ੍ਰਸ਼ੰਸਕਾਂ ਨਾਲ ਸਾਂਝਾ ਕਰਦੇ ਹਨ, ਕਦੇ ਕਿਸਾਨਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਦੇ ਹਨ ਤੇ ਹੁਣ ਇਕ ਨਵੀਂ ਚੀਜ਼ ਨਿੰਜਾ ਨੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ।

ਅਸਲ ’ਚ ਨਿੰਜਾ ਦੇ ਭਤੀਜੇ ਨਾਦਰ ਢਿੱਲੋਂ ਦਾ ਫੰਕਸ਼ਨ ਰੱਖਿਆ ਗਿਆ ਹੈ, ਜਿਸ ’ਚ ਨਿੰਜਾ ਨੇ ਆਪਣੇ ਕੁੱਕਿੰਗ ਸਕਿੱਲਜ਼ ਦਿਖਾਏ ਹਨ। ਨਿੰਜਾ ਨੇ ਪਹਿਲਾਂ ਜਲੇਬੀਆਂ ਕੱਢਦਿਆਂ ਦੀ ਵੀਡੀਓ ਸਾਂਝੀ ਕੀਤੀ। ਵੀਡੀਓ ਨਾਲ ਨਿੰਜਾ ਲਿਖਦੇ ਹਨ, ‘ਸਾਡੇ ਭਤੀਜੇ ਦਾ ਫੰਕਸ਼ਨ ਆ ਵੀਰੇ।’

 
 
 
 
 
 
 
 
 
 
 
 
 
 
 
 

A post shared by NINJA (@its_ninja)

ਇਸ ਤੋਂ ਬਾਅਦ ਨਿੰਜਾ ਨੇ ਅੱਜ ਕੁਝ ਘੰਟੇ ਪਹਿਲਾਂ ਹੀ ਨਾਨ ਬਣਾਉਂਦਿਆਂ ਦੀ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਨਾਲ ਕੈਪਸ਼ਨ ’ਚ ਨਿੰਜਾ ਲਿਖਦੇ ਹਨ, ‘ਨਿੰਜਾ ਤੰਦੂਰੀ।’

 
 
 
 
 
 
 
 
 
 
 
 
 
 
 
 

A post shared by NINJA (@its_ninja)

ਨਿੰਜਾ ਦੀਆਂ ਇਹ ਦੋਵੇਂ ਵੀਡੀਓਜ਼ ਉਸ ਦੇ ਪ੍ਰਸ਼ੰਸਕਾਂ ਵਲੋਂ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ ਤੇ ਇਨ੍ਹਾਂ ’ਤੇ ਕੁਮੈਂਟਸ ਵੀ ਰੱਜ ਕੇ ਕੀਤੇ ਜਾ ਰਹੇ ਹਨ।

ਦੱਸਣਯੋਗ ਹੈ ਕਿ ਨਿੰਜਾ ਵਲੋਂ ਕਿਸਾਨ ਅੰਦੋਲਨ ’ਤੇ ਹਾਲ ਹੀ ’ਚ ਇਕ ਗੀਤ ਵੀ ਰਿਲੀਜ਼ ਕੀਤਾ ਗਿਆ ਸੀ। ‘ਕਿਸਾਨ ਵਰਸਿਜ਼ ਦਿੱਲੀ’ ਨਾਂ ਦੇ ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਯੂਟਿਊਬ ’ਤੇ 2.3 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਨੋਟ- ਨਿੰਜਾ ਦੀ ਕੁਕਿੰਗ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News