ਨਿਮਰਤ ਖਹਿਰਾ ਨੇ ਫ਼ਿਲਮ ''ਜੇ ਜੱਟ ਵਿਗੜ ਗਿਆ'' ਦੇ ਸੈੱਟ ਤੋਂ ਸਾਂਝੀਆਂ ਕੀਤੀਆਂ ਇਹ ਖ਼ੂਬਸੂਰਤ ਤਸਵੀਰਾਂ

08/14/2021 5:28:51 PM

ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕਾ ਨਿਮਰਤ ਖਹਿਰਾ  ਨੇ ਅੰਬਰਦੀਪ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਦੀ ਇਹ ਤਸਵੀਰ ਫ਼ਿਲਮ 'ਜੇ ਜੱਟ ਵਿਗੜ ਗਿਆ' ਦੇ ਸੈੱਟ ਤੋਂ ਲਈ ਗਈ ਹੈ, ਜਿਸ 'ਚ ਅੰਬਦਰੀਪ ਅਤੇ ਨਿਮਰਤ ਖਹਿਰਾ ਟਰੈਕਟਰ 'ਤੇ ਸਵਾਰ ਨਜ਼ਰ ਆ ਰਹੇ ਹਨ।

PunjabKesari

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਨਿਮਰਤ ਖਹਿਰਾ ਨੇ ਕੈਪਸ਼ਨ 'ਚ ਲਿਖਿਆ, ''ਜੇ ਜੱਟ ਵਿਗੜ ਗਿਆ ਫ਼ਿਲਮ ਸਮਰਪਿਤ ਹੈ ਮਿੱਟੀ ਦੇ ਪੁੱਤਾਂ ਨੂੰ ਜੋ ਪਿਛਲੇ ਕਈ ਮਹੀਨਿਆਂ ਤੋਂ ਪੱਥਰਾਂ ਨਾਲ ਮੱਥਾ ਲਾਈ ਬੈਠੇ ਹਨ।''

PunjabKesari

ਦੱਸ ਦਈਏ ਕਿ ਦੱਸਿਆ ਜਾ ਰਿਹਾ ਹੈ ਕਿ ਫ਼ਿਲਮ ਦੀ ਰਿਲੀਜ਼ਿੰਗ ਡੇਟ ਜਲਦ ਹੀ ਅਨਾਊਂਸ ਕੀਤੀ ਜਾਵੇਗੀ। ਨਿਮਰਤ ਖਹਿਰਾ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ 'ਤੇ ਕੁਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ। ਇਸ ਫ਼ਿਲਮ 'ਚ ਅੰਬਰਦੀਪ, ਨਿਮਰਤ ਖਹਿਰਾ, ਕਰਮਜੀਤ ਅਨਮੋਲ, ਅਦਿਤੀ ਦੇਵ ਸ਼ਰਮਾ ਸਣੇ ਕਈ ਕਲਾਕਾਰ ਨਜ਼ਰ ਆਉਣ ਵਾਲੇ ਹਨ ।

PunjabKesari

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਨਿਮਰਤ ਖਹਿਰਾ ਕਈ ਫ਼ਿਲਮਾਂ 'ਚ ਆਪਣੀ ਅਦਾਕਾਰੀ ਵਿਖਾ ਚੁੱਕੀ ਹੈ, ਜਿਸ 'ਚ 'ਅਫਸਰ' ਸਣੇ ਕਈ ਫ਼ਿਲਮਾਂ ਸ਼ਾਮਿਲ ਹਨ। ਇਸ ਦੇ ਨਾਲ ਹੀ ਦਿਲਜੀਤ ਦੋਸਾਂਝ ਨਾਲ ਉਹ ਜਲਦ ਹੀ ਫ਼ਿਲਮ 'ਜੋੜੀ' 'ਚ ਵੀ ਨਜ਼ਰ ਆਉਣ ਵਾਲੇ ਹਨ।

PunjabKesari

ਅੰਬਰਦੀਪ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਫ਼ਿਲਮ 'ਭੱਜੋ ਵੀਰੋ ਵੇ' 'ਚ ਦਿਖਾਈ ਦੇ ਚੁੱਕੇ ਹਨ। ਇਸ ਫ਼ਿਲਮ 'ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ।

PunjabKesari


sunita

Content Editor

Related News