ਨਿਮਰਤ ਦਾ ਏਅਰਪੋਰਟ ਤੋਂ ਸਾਮਾਨ ਚੋਰੀ, ਟਵਿਟਰ ''ਤੇ ਏਅਰਲਾਈਨਜ਼ ਦੀ ਲਾਈ ਕਲਾਸ

Saturday, Aug 27, 2022 - 03:16 PM (IST)

ਨਿਮਰਤ ਦਾ ਏਅਰਪੋਰਟ ਤੋਂ ਸਾਮਾਨ ਚੋਰੀ, ਟਵਿਟਰ ''ਤੇ ਏਅਰਲਾਈਨਜ਼ ਦੀ ਲਾਈ ਕਲਾਸ

ਮੁੰਬਈ (ਬਿਊਰੋ) : ਅਦਾਕਾਰਾ ਨਿਮਰਤ ਕੌਰ ਇਨ੍ਹੀਂ ਦਿਨੀਂ ਕਾਫ਼ੀ ਸੁਰਖੀਆਂ 'ਚ ਬਣੀ ਹੋਈ ਹੈ। ਹਾਲ ਹੀ 'ਚ ਨਿਮਰਤ ਕੌਰ ਦੀ ਫਿਲਮ 'ਦਸਵੀ' ਰਿਲੀਜ਼ ਹੋਈ ਸੀ, ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਹਾਲ ਹੀ 'ਚ ਨਿਮਰਤ ਕੌਰ ਨੇ ਇਕ ਟਵੀਟ ਕੀਤਾ, ਜਿਸ 'ਚ ਉਨ੍ਹਾਂ ਨੇ ਡੈਲਟਾ ਏਅਰਲਾਈਨਜ਼ 'ਤੇ ਨਿਸ਼ਾਨਾ ਸਾਧਿਆ। ਨਿਮਰਤ ਨੇ ਦੱਸਿਆ ਕਿ ਏਅਰਲਾਈਨਜ਼ 'ਤੇ ਉਨ੍ਹਾਂ ਦਾ ਸਾਮਾਨ ਗੁਆਚ ਗਿਆ ਸੀ। ਟਵੀਟ 'ਚ ਨਿਮਰਤ ਨੇ ਇਕ ਲੰਮਾ ਨੋਟ ਲਿਖਿਆ ਹੈ। ਨਿਮਰਤ ਕੌਰ ਨੇ ਟਵਿੱਟਰ 'ਤੇ ਆਪਣੇ ਸਮਾਨ ਦੀ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ, ''ਡੈਲਟਾ, ਮੈਨੂੰ ਸੂਚਨਾ ਮਿਲੀ ਹੈ ਕਿ ਭਾਰਤ 'ਚ ਤੁਹਾਡਾ ਸੰਚਾਲਨ ਹੁਣ ਕੰਮ ਨਹੀਂ ਕਰ ਰਿਹਾ ਹੈ। ਇਸ ਮਾਮਲੇ ਨੂੰ ਇੱਥੇ ਉਠਾ ਕੇ ਤੁਹਾਡਾ ਧਿਆਨ ਇਸ ਮਾਮਲੇ ਵੱਲ ਖਿੱਚਣ ਲਈ ਅਤੇ ਇਸ ਅਤਿ ਤਣਾਅ ਵਾਲੀ ਸਥਿਤੀ ਨੂੰ ਹੱਲ ਕਰਨ ਵਿੱਚ ਮੇਰੀ ਮਦਦ ਕਰੋ।''

ਦੱਸ ਦਈਏ ਕਿ ਨਿਮਰਤ ਕੌਰ ਨੇ ਏਅਰਲਾਈਨਾਂ 'ਤੇ ਦੋਸ਼ ਲਗਾਇਆ ਕਿ ਉਹ ਰੱਦ ਅਤੇ ਦੇਰੀ ਵਾਲੀਆਂ ਉਡਾਣਾਂ ਕਾਰਨ ਲਗਭਗ 40 ਘੰਟਿਆਂ ਤੱਕ ਚੱਲੀ ਥਕਾਵਟ ਭਰੀ ਯਾਤਰਾ ਤੋਂ ਬਾਅਦ ਮੁੰਬਈ ਪਹੁੰਚੀ। ਫਿਰ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਚੈੱਕ-ਇਨ ਬੈਗ ਗਾਇਬ ਸਨ।

PunjabKesari
ਨਿਮਰਤ ਨੇ ਦੱਸਿਆ ਕਿ ਉਨ੍ਹਾਂ ਨੂੰ ਹੁਣ ਤੱਕ ਜੋ ਬੈਗ ਮਿਲਿਆ ਹੈ, ਉਹ ਟੁੱਟ ਕੇ ਖਰਾਬ ਹੋ ਚੁੱਕਾ ਹੈ। ਜਿਵੇਂ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਇਸ ਤਜਰਬੇ ਦੇ ਸਦਮੇ ਨੂੰ ਇਕ ਪਾਸੇ ਰੱਖ ਕੇ, ਮੈਂ ਇਹ ਸੋਚ ਕੇ ਕੰਬ ਜਾਂਦੀ ਹਾਂ ਕਿ ਕੀ ਅਜਿਹੀ ਉਲੰਘਣਾ ਕਿਸੇ ਯਾਤਰੀ ਜਾਂ ਵਿਸ਼ੇਸ਼ ਅਧਿਕਾਰ ਵਾਲੇ ਯਾਤਰੀ ਨਾਲ ਸੰਭਵ ਹੈ। ਮੈਂ ਇਸ 90 ਘੰਟਿਆਂ ਦੇ ਸਫਰ ਨਾਲ ਮਾਨਸਿਕ ਅਤੇ ਸਰੀਰਕ ਤੌਰ 'ਤੇ ਥੱਕ ਗਈ ਹਾਂ।'' ਨਿਮਰਤ ਦੇ ਇਸ ਟਵੀਟ 'ਤੇ ਡੈਲਟਾ ਏਅਰਲਾਈਨਜ਼ ਦਾ ਵੀ ਜਵਾਬ ਆਇਆ ਹੈ। ਅਦਾਕਾਰਾ ਨੂੰ ਉਸ ਪਾਸੋਂ ਕਿਹਾ ਗਿਆ ਕਿ ਤੁਹਾਡੇ ਸਬਰ ਲਈ ਧੰਨਵਾਦ। ਤੁਹਾਡਾ ਸਮਾਨ ਦਫ਼ਤਰ 'ਚ ਫਿਲਹਾਲ ਬੰਦ ਹੈ। ਉਹ ਹਫ਼ਤੇ 'ਚ 7 ​​ਦਿਨ ਸਵੇਰੇ 6 ਵਜੇ ਤੋਂ ਰਾਤ 11:30 ਵਜੇ ਤੱਕ ਖੁੱਲ੍ਹੇ ਰਹਿੰਦੇ ਹਨ।

PunjabKesari
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News