ਨਿੱਕੀ ਤੰਬੋਲੀ ਦੇ ਘਰ ਛਾਇਆ ਮਾਤਮ, ਕੋਰੋਨਾ ਕਾਰਨ ਭਰਾ ਦੀ ਹੋਈ ਮੌਤ

Tuesday, May 04, 2021 - 03:01 PM (IST)

ਨਿੱਕੀ ਤੰਬੋਲੀ ਦੇ ਘਰ ਛਾਇਆ ਮਾਤਮ, ਕੋਰੋਨਾ ਕਾਰਨ ਭਰਾ ਦੀ ਹੋਈ ਮੌਤ

ਮੁੰਬਈ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 14' ਦੀ ਮੁਕਾਬਲੇਬਾਜ਼ ਨਿੱਕੀ ਤੰਬੋਲੀ ਦੇ ਭਰਾ ਜਤਿਨ ਤੰਬੋਲੀ ਦਾ 29 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਨਿੱਕੀ ਤੰਬੋਲੀ ਦਾ ਭਰਾ ਕੋਰੋਨਾ ਪਾਜ਼ੇਟਿਵ ਸੀ, ਪਿਛਲੇ 20 ਦਿਨਾਂ ਤੋਂ ਉਹ ਹਸਪਤਾਲ 'ਚ ਦਾਖ਼ਲ ਸੀ। ਅਦਾਕਾਰਾ ਨੇ ਆਪਣੇ ਭਰਾ ਦੇ ਦਿਹਾਂਤ ਦੀ ਪੁਸ਼ਟੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕਰਕੇ ਕੀਤੀ ਹੈ। ਨਿੱਕੀ ਤੰਬੋਲੀ ਨੇ ਕਿਹਾ ਕਿ ਉਸ ਦੀ 'ਫੈਮਿਲੀ ਚੇਨ ਟੁੱਟ ਗਈ ਹੈ।' ਨਿੱਕੀ ਤੰਬੋਲੀ ਨੇ ਇੰਸਟਾਗ੍ਰਾਮ 'ਤੇ ਆਪਣੇ ਭਰਾ ਜਤਿਨ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, 'ਸਾਨੂੰ ਨਹੀਂ ਪਤਾ ਸੀ ਕਿ ਅੱਜ ਸਵੇਰੇ ਰੱਬ ਤੁਹਾਨੂੰ ਬੁਲਾਉਣ ਜਾ ਰਿਹਾ ਹੈ। ਇਸ ਤੋਂ ਇਲਾਵਾ ਨਿੱਕੀ ਨੇ ਲੰਬੀ ਚੌੜੀ ਪੋਸਟ 'ਚ ਹੋਰ ਵੀ ਬਹੁਤ ਗੱਲਾਂ ਲਿਖੀਆਂ ਹਨ।

 
 
 
 
 
 
 
 
 
 
 
 
 
 
 
 

A post shared by Nikki Tamboli (@nikki_tamboli)

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਨਿੱਕੀ ਤੰਬੋਲੀ ਨੇ ਆਪਣੇ ਇੰਸਟਾ 'ਤੇ ਇਕ ਪੋਸਟ ਸਾਂਝੀ ਕਰਕੇ ਕਿਹਾ ਕਿ ਉਸ ਦਾ ਭਰਾ ਕੋਰੋਨਾ ਪਾਜ਼ੇਟਿਵ ਹੈ। ਨਿੱਕੀ ਤੰਬੋਲੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਪਰਿਵਾਰ ਲਈ ਪ੍ਰਾਰਥਨਾ/ਅਰਦਾਸਾਂ ਕਰਨ ਦੀ ਅਪੀਲ ਕੀਤੀ ਹੈ। ਨਿੱਕੀ ਤੰਬੋਲੀ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਸੀ, 'ਮੇਰੇ ਭਰਾ ਲਈ ਪ੍ਰਾਰਥਨਾ ਕਰੋ। ਉਹ ਲੰਬੇ ਸਮੇਂ ਤੋਂ ਕੋਰੋਨਾ ਨਾਲ ਜੂਝ ਰਿਹਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਬਿਮਾਰੀਆਂ ਤੋਂ ਵੀ ਪੀੜਤ ਹੈ। ਮੈਨੂੰ ਤੇ ਮੇਰੇ ਪਰਿਵਾਰ ਨੂੰ ਤੁਹਾਡੀਆਂ ਅਰਦਾਸਾਂ ਦੀ ਜ਼ਰੂਰਤ ਹੈ।' ਇਸ ਦੇ ਨਾਲ ਨਿੱਕੀ ਤੰਬੋਲੀ ਨੇ ਹੱਥ ਜੋੜਨ ਵਾਲੀ ਇਮੋਜੀ ਵੀ ਸ਼ੇਅਰ ਕੀਤੀ ਸੀ।

PunjabKesari
ਦੱਸਣਯੋਗ ਹੈ ਕਿ ਇਸ ਸਾਲ ਮਾਰਚ 'ਚ ਨਿੱਕੀ ਤੰਬੋਲੀ ਦਾ ਵੀ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਸੀ। ਇਸ ਤੋਂ ਬਾਅਦ ਉਸ ਨੇ ਖ਼ੁਦ ਨੂੰ ਘਰ 'ਚ ਹੀ ਇਕਾਂਤਵਾਸ ਕਰ ਲਿਆ ਸੀ। ਕੁਝ ਦਿਨ ਪਹਿਲਾਂ ਹੀ ਨਿੱਕੀ ਤੰਬੋਲੀ ਇੰਸਟਾ 'ਤੇ ਲਾਈਵ ਹੋਈ ਸੀ। ਇਸ 'ਚ ਉਸ ਨੇ ਪਲਾਜ਼ਮਾ ਡੋਨੇਟ ਕਰਨ ਦੀ ਗੱਲ ਵੀ ਆਖੀ ਸੀ। ਨਿੱਕੀ ਨੇ ਇਹ ਵੀ ਕਿਹਾ ਸੀ ਕਿ ਮੇਰੇ ਭਰਾ ਦੀ ਸਥਿਤੀ ਕਾਫ਼ੀ ਗੰਭੀਰ ਹੈ।'

PunjabKesari

ਇਸ ਤੋਂ ਇਲਾਵਾ ਨਿੱਕੀ ਨੇ ਕਿਹਾ, 'ਪਿਛਲੇ 10 ਦਿਨਾਂ ਤੋਂ ਮੈਨੂੰ ਕੋਈ ਹੋਸ਼ ਨਹੀਂ ਸੀ ਅਤੇ ਮੈਂ ਬਿਸਤਰ 'ਤੇ ਹੀ ਪਈ ਹੋਈ ਸੀ। ਠੀਕ ਤਰ੍ਹਾਂ ਨਾਲ ਸਾਹ ਵੀ ਲੈ ਪਾ ਰਹੀ ਸੀ। ਮੈਂ ਆਪਣੇ ਘਰ ਪਰਿਵਾਰ ਨੂੰ ਦੂਰ ਭੇਜ ਦਿੱਤਾ ਸੀ ਕਿਉਂਕਿ ਉਨ੍ਹਾਂ ਸਾਰਿਆਂ ਦਾ ਟੈਸਟ ਨੇਗੈਟਿਵ ਆਇਆ ਸੀ। ਮੈਂ ਘਰ ਦੇ ਨੌਕਰਾਂ ਨੂੰ ਵੀ ਦੂਰ ਕਰ ਦਿੱਤਾ ਸੀ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਮੇਰਾ ਕਰਕੇ ਕੋਈ ਵੀ ਮੁਸ਼ਕਿਲ 'ਚ ਫਸੇ।' 

 
 
 
 
 
 
 
 
 
 
 
 
 
 
 
 

A post shared by Nikki Tamboli (@nikki_tamboli)


author

sunita

Content Editor

Related News