ਨਿੱਕੀ ਤੰਬੋਲੀ ਨੇ ਕੇਪਟਾਊਨ ’ਚ ਬਿਖੇਰੇ ਹੁਸਨ ਦੇ ਜਲਵੇ, ਤਸਵੀਰਾਂ ਹੋਈਆਂ ਵਾਇਰਲ
Wednesday, May 12, 2021 - 12:22 PM (IST)
ਮੁੰਬਈ (ਬਿਊਰੋ)– ‘ਬਿੱਗ ਬੌਸ 14’ ਨਾਲ ਸੁਰਖ਼ੀਆਂ ’ਚ ਆਉਣ ਵਾਲੀ ਨਿੱਕੀ ਤੰਬੋਲੀ ਇਸ ਸਮੇਂ ਕੇਪ ਟਾਊਨ ’ਚ ਟੀ. ਵੀ. ਰਿਐਲਿਟੀ ਸ਼ੋਅ ‘ਖਤਰੋਂ ਕੇ ਖਿਲਾੜੀ 11’ ਦੀ ਸ਼ੂਟਿੰਗ ਕਰ ਰਹੀ ਹੈ। ਹਾਲ ਹੀ ’ਚ ਨਿੱਕੀ ਨੇ ਆਪਣੀ ਨੀਲੀ ਮੋਨੋਕਿਨੀ ’ਚ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਕੇਪ ਟਾਊਨ ਦੇ ਬੀਚ ’ਤੇ ਇੰਜੁਆਏ ਕਰਦਿਆਂ ਸਾਂਝੀਆਂ ਕੀਤੀਆਂ ਹਨ, ਜੋ ਕਿ ਕਾਫ਼ੀ ਵਾਇਰਲ ਹੋ ਰਹੀਆਂ ਹਨ।
ਇਹ ਖ਼ਬਰ ਵੀ ਪੜ੍ਹੋ : ਰਾਹੁਲ ਵੋਹਰਾ ਦੀ ਪਤਨੀ ਦਾ ਛਲਕਿਆ ਦਰਦ, ਕਿਹਾ- ‘ਮਾੜੇ ਹੈਲਥ ਸਿਸਟਮ ਨੇ ਲਈ ਉਸ ਦੀ ਜਾਨ’
‘ਬਿੱਗ ਬੌਸ’ ’ਚ ਆਪਣੀ ਸਟਾਈਲ ਤੇ ਫੈਸ਼ਨ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੀ ਨਿੱਕੀ ਤੰਬੋਲੀ ਇਨ੍ਹੀਂ ਦਿਨੀਂ ਕੇਪ ਟਾਊਨ ’ਚ ਆਪਣੀ ਖੂਬਸੂਰਤੀ ਬਿਖੇਰ ਰਹੀ ਹੈ। ਨਿੱਕੀ ਸਮੁੰਦਰੀ ਕੰਢੇ ਪੋਜ਼ ਦਿੰਦੀ ਬਹੁਤ ਬੋਲਡ ਦਿਖਾਈ ਦਿੱਤੀ।
ਨਿੱਕੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਨੀਲੇ ਰੰਗ ਦੀ ਮੋਨੋਕਿਨੀ ’ਚ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ ’ਚ ਉਹ ਆਪਣੀ ਫਿੱਟ ਬਾਡੀ ਫਲਾਂਟ ਕਰਦੀ ਦਿਖਾਈ ਦੇ ਰਹੀ ਹੈ।
ਨਿੱਕੀ ਕੇਪ ਟਾਊਨ ’ਚ ਸ਼ੋਅ ‘ਖਤਰੋਂ ਕੇ ਖਿਲਾੜੀ 11’ ਲਈ ਗਈ ਹੈ, ਜਿਥੇ ਉਹ ਆਪਣੇ ਕੁਝ ਬਿੱਗ ਬੌਸ ਵਾਲੇ ਦੋਸਤਾਂ ਨਾਲ ਮਸਤੀ ਕਰਦੀ ਦਿਖਾਈ ਦੇ ਰਹੀ ਹੈ।
ਨਿੱਕੀ ਨੀਲੀ ਮੋਨੋਕਿਨੀ ’ਚ ਬਹੁਤ ਹੌਟ ਲੱਗ ਰਹੀ ਹੈ ਤੇ ਪ੍ਰਸ਼ੰਸਕਾਂ ਵਲੋਂ ਉਸ ਦੀਆਂ ਤਸਵੀਰਾਂ ’ਤੇ ਵੀ ਕਾਫੀ ਪਿਆਰ ਮਿਲ ਰਿਹਾ ਹੈ। ਨਿੱਕੀ ਦੀਆਂ ਇਹ ਤਸਵੀਰਾਂ ਤੇਜ਼ੀ ਨਾਲ ਵਾਇਰਲ ਵੀ ਰੋ ਰਹੀਆਂ ਹਨ।
ਨੋਟ– ਨਿੱਕੀ ਦੀਆਂ ਇਹ ਤਸਵੀਰਾਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ? ਕੁਮੈਂਟ ਕਰਕੇ ਜ਼ਰੂਰ ਦੱਸੋ।