ਮੀਕਾ ਦੀ ਗੋਦ 'ਚ ਬੈਠੀ ਨਜ਼ਰ ਆਈ ਨਿੱਕੀ ਤੰਬੋਲੀ, ਆਖ਼ਰ ਕੀ ਹੈ ਤਸਵੀਰ ਦਾ ਸੱਚ

Saturday, Jul 27, 2024 - 03:57 PM (IST)

ਮੀਕਾ ਦੀ ਗੋਦ 'ਚ ਬੈਠੀ ਨਜ਼ਰ ਆਈ ਨਿੱਕੀ ਤੰਬੋਲੀ, ਆਖ਼ਰ ਕੀ ਹੈ ਤਸਵੀਰ ਦਾ ਸੱਚ

ਮੁੰਬਈ- ਨਿੱਕੀ ਤੰਬੋਲੀ ਲੰਬੇ ਸਮੇਂ ਤੋਂ ਟੀ.ਵੀ ਇੰਡਸਟਰੀ ਤੋਂ ਗਾਇਬ ਹੈ ਅਤੇ ਹੁਣ ਉਹ ਅਚਾਨਕ ਖ਼ਬਰਾਂ ਦਾ ਹਿੱਸਾ ਬਣ ਗਈ ਹੈ। ਇਸ ਸਮੇਂ ਗਾਇਕ ਮੀਕਾ ਸਿੰਘ ਨਾਲ ਉਨ੍ਹਾਂ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਦੇ ਸਾਹਮਣੇ ਆਉਂਦੇ ਹੀ ਕਈ ਸਵਾਲ ਖੜ੍ਹੇ ਹੋ ਗਏ ਹਨ।ਤਸਵੀਰ 'ਚ ਨਿੱਕੀ ਤੰਬੋਲੀ ਮੀਕਾ ਸਿੰਘ ਦੀ ਗੋਦ 'ਚ ਬੈਠਿਆ ਦੇਖਿਆ ਜਾ ਸਕਦਾ ਹੈ।

PunjabKesari

ਉਸ ਨੇ ਬੋਲਡ ਰੈੱਡ ਡਰੈੱਸ ਪਾਈ ਹੋਈ ਹੈ। ਉਦੋਂ ਤੋਂ ਹੀ ਇਹ ਚਰਚਾ ਹੋ ਰਹੀ ਹੈ ਕਿ ਮੀਕਾ ਸਿੰਘ ਨਾਲ ਨਿੱਕੀ ਦਾ ਕੀ ਚੱਲ ਰਿਹਾ ਹੈ?ਹਾਲਾਂਕਿ ਇਹ ਤਸਵੀਰਾਂ ਕਿਉਂ ਸਾਹਮਣੇ ਆਈਆਂ ਹਨ ਅਤੇ ਇਨ੍ਹਾਂ ਦਾ ਕਾਰਨ ਕੀ ਹੈ, ਇਸ ਦਾ ਖੁਲਾਸਾ ਨਹੀਂ ਹੋਇਆ ਹੈ। ਪਰ ਲੋਕਾਂ ਦਾ ਮੰਨਣਾ ਹੈ ਕਿ ਮੀਕਾ ਸਿੰਘ ਅਤੇ ਨਿੱਕੀ ਤੰਬੋਲੀ ਇੱਕ ਗੀਤ 'ਚ ਇਕੱਠੇ ਨਜ਼ਰ ਆਉਣ ਵਾਲੇ ਹਨ। ਹਾਲਾਂਕਿ, ਸਾਨੂੰ ਇਹ ਦੇਖਣ ਲਈ ਉਡੀਕ ਕਰਨੀ ਪਵੇਗੀ। 

ਲੋਕ ਕਰ ਰਹੇ ਹਨ ਕੁਮੈਂਟ

ਇਸ ਤਸਵੀਰ ਦੇ ਸਾਹਮਣੇ ਆਉਣ ਤੋਂ ਬਾਅਦ ਲੋਕ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ। ਇੱਕ ਨੇ ਲਿਖਿਆ, "ਇਹ ਪੈਸਿਆਂ ਦੀ ਗੱਲ ਹੈ, ਇੱਕ ਨੇ ਲਿਖਿਆ, "ਇਹ ਕੀ ਫੋਟੋਸ਼ੂਟ ਹੈ, ਇੱਕ ਨੇ ਲਿਖਿਆ, "ਇਹ ਦੋਵੇਂ ਇੱਕਠੇ ਸ਼ਾਨਦਾਰ ਲੱਗ ਰਹੇ ਹਨ।" ਇੱਕ ਨੇ ਲਿਖਿਆ, "ਉਹ ਇੱਕ ਫਾਇਰ ਜੋੜੀ ਹੈ।"ਨਿੱਕੀ ਤੰਬੋਲੀ ਭਾਰਤ ਦੇ ਸਭ ਤੋਂ ਮਸ਼ਹੂਰ ਰਿਐਲਿਟੀ ਸ਼ੋਅ, ਬਿੱਗ ਬੌਸ 14 'ਚ ਹਿੱਸਾ ਲੈਣ ਤੋਂ ਬਾਅਦ ਪ੍ਰਸਿੱਧੀ ਹਾਸਲ ਕੀਤੀ ਹੈ। ਇਸ ਰਿਐਲਿਟੀ ਸ਼ੋਅ 'ਚ ਆਪਣੇ ਸਫ਼ਰ ਤੋਂ ਬਾਅਦ, ਉਸ ਨੇ ਕੁਝ ਮਸ਼ਹੂਰ ਟੈਲੀਵਿਜ਼ਨ ਮਸ਼ਹੂਰ ਹਸਤੀਆਂ ਨਾਲ ਕਈ ਸੰਗੀਤ ਵੀਡੀਓਜ਼ 'ਚ ਕੰਮ ਕੀਤਾ। ਨਿੱਕੀ 'ਕੰਚਨਾ 3' ਨਾਮ ਦੀ ਇੱਕ ਤਾਮਿਲ ਫ਼ਿਲਮ 'ਚ ਨਜ਼ਰ ਆਈ, ਜੋ ਉਸ ਸਾਲ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਤਾਮਿਲ ਫਿਲਮਾਂ ਵਿੱਚੋਂ ਇੱਕ ਬਣ ਗਈ। ਇਸ ਤੋਂ ਇਲਾਵਾ ਅਦਾਕਾਰਾ ਦੋ ਤੇਲਗੂ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ। ਨਿੱਕੀ ਨੂੰ ਸਟੰਟ ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ 11' 'ਚ ਵੀ ਦੇਖਿਆ ਗਿਆ ਸੀ।
 


author

Priyanka

Content Editor

Related News