ਪ੍ਰਿਅੰਕਾ ਚੋਪੜਾ ਦਾ ਪਤੀ ਨਿੱਕ ਜੌਨਸ ਹੈ ਭਾਰਤੀ ਸੱਭਿਆਚਾਰ ਦਾ ਮੁਰੀਦ

Friday, Oct 08, 2021 - 02:48 PM (IST)

ਪ੍ਰਿਅੰਕਾ ਚੋਪੜਾ ਦਾ ਪਤੀ ਨਿੱਕ ਜੌਨਸ ਹੈ ਭਾਰਤੀ ਸੱਭਿਆਚਾਰ ਦਾ ਮੁਰੀਦ

ਮੁੰਬਈ (ਬਿਊਰੋ)– ਭਾਰਤ ਪੂਰੀ ਦੁਨੀਆ ’ਚ ਇਕਲੌਤਾ ਦੇਸ਼ ਹੈ, ਜਿਥੇ ਵੱਖ-ਵੱਖ ਧਰਮਾਂ ਦੇ ਲੋਕ ਆਪਸੀ ਭਾਈਚਾਰੇ ਤੇ ਪਿਆਰ ਨਾਲ ਰਹਿੰਦੇ ਹਨ। ਭਾਵੇਂ ਕੋਈ ਵੀ ਧਰਮ ਦਾ ਤਿਉਹਾਰ ਹੋਵੇ, ਸਭ ਧਰਮਾਂ ਦੇ ਲੋਕ ਇਕੱਠੇ ਮਿਲ ਕੇ ਮਨਾਉਂਦੇ ਹਨ। ਭਾਰਤ ਦਾ ਇਹੀ ਵਿਲੱਖਣ ਸੱਭਿਆਚਾਰ ਇਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਬਣਾਉਂਦਾ ਹੈ। ਭਾਰਤ ਦੇ ਇਸੇ ਸੱਭਿਆਚਾਰ ਦੇ ਪੂਰੀ ਦੁਨੀਆ ’ਚ ਮੁਰੀਦ ਹਨ। ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਖ਼ੁਲਾਸਾ ਕੀਤਾ ਹੈ ਕਿ ਉਨ੍ਹਾਂ ਦੇ ਪਤੀ ਨਿੱਕ ਜੌਨਸ ਭਾਰਤੀ ਸੱਭਿਆਚਾਰ ਦੇ ਮੁਰੀਦ ਹਨ। ਇਹੀ ਨਹੀਂ, ਪ੍ਰਿਯੰਕਾ ਨੇ ਇਹ ਵੀ ਕਿਹਾ ਕਿ ਨਿੱਕ ਭਾਰਤੀ ਸੱਭਿਆਚਾਰ ਦੇ ਇਸ ਕਦਰ ਮੁਰੀਦ ਹਨ ਕਿ ਕੋਈ ਵੀ ਵੱਡਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਪੂਜਾ ਜ਼ਰੂਰ ਕਰਦੇ ਹਨ।

ਦੱਸ ਦੇਈਏ ਕਿ ਪ੍ਰਿਅੰਕਾ ਚੋਪੜਾ ਤੇ ਨਿੱਕ ਜੌਨਸ ਬਾਲੀਵੁੱਡ ਤੇ ਹਾਲੀਵੁੱਡ ਦੀ ਪ੍ਰਸਿੱਧ ਜੋੜੀ ਹੈ। ਦੋਵੇਂ ਜਦੋਂ ਇਕੱਠੇ ਹੁੰਦੇ ਹਨ ਤਾਂ ਬਿਲਕੁਲ ਪਰਫ਼ੈਕਟ ਲੱਗਦੇ ਹਨ। ਦੁਨੀਆ ਭਰ ਦੇ ਲੋਕ ਇਨ੍ਹਾਂ ਦੀ ਜੋੜੀ ਨੂੰ ਬੇਹੱਦ ਪਸੰਦ ਕਰਦੇ ਹਨ। ਦੋਵਾਂ ਦੇ ਅਲੱਗ-ਅਲੱਗ ਧਰਮ ਹਨ ਪਰ ਦੋਵਾਂ ’ਚ ਇਕ ਚੀਜ਼ ਹੈ, ਜੋ ਦੋਵਾਂ ਨੂੰ ਇਕੱਠਾ ਕਰਦੀ ਹੈ। ਉਹ ਹੈ ਅਧਿਆਤਮਕਤਾ ਯਾਨੀ ਕਿ ਧਾਰਮਿਕ ਭਾਵਨਾ। ਇਸ ਗੱਲ ਦਾ ਖ਼ੁਲਾਸਾ ਖ਼ੁਦ ਪ੍ਰਿਅੰਕਾ ਚੋਪੜਾ ਨੇ ਇਕ ਇੰਟਰਵਿਊ ’ਚ ਕੀਤਾ ਹੈ। ਪ੍ਰਿਅੰਕਾ ਨੇ ਵਿਕਟੋਰੀਆ ਦੇ ਸੀਕ੍ਰੇਟਸ ਵਰਸਿਜ਼ ਵਾਇਸ ਪੌਡਕਾਸਟ ’ਚ ਕਿਹਾ ਕਿ ਨਿੱਕ ਭਾਰਤ ਦੇ ਰੀਤੀ-ਰਿਵਾਜ਼ਾਂ ਨੂੰ ਬਹੁਤ ਪਸੰਦ ਕਰਨ ਲੱਗੇ ਹਨ। ਉਹ ਕੋਈ ਵੀ ਵੱਡਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਪੂਜਾ ਜ਼ਰੂਰ ਕਰਦੇ ਹਨ।

ਇਹ ਖ਼ਬਰ ਵੀ ਪੜ੍ਹੋ : ਸੋਸ਼ਲ ਮੀਡੀਆ ’ਤੇ ‘ਅਪਸਰਾ’ ਨਾਲ ਕੀਤੀ ਜਾਨੀ ਨੇ ਵਾਪਸੀ, ਲਿਖਿਆ- ‘ਇਕ ਮਿਲੀ ਮੈਨੂੰ...’

ਇਸ ਦੇ ਨਾਲ ਹੀ ਪ੍ਰਿਅੰਕਾ ਨੇ ਕਿਹਾ ਕਿ ਜਦੋਂ ਸਾਡੀਆਂ ਭਾਵਨਾਵਾਂ, ਸਾਡੇ ਵਿਸ਼ਵਾਸ ਤੇ ਸਾਡੇ ਸਬੰਧਾਂ ਦੀ ਗੱਲ ਆਉਂਦੀ ਹੈ ਤਾਂ ਮੈਂ ਤੇ ਨਿੱਕ ਦੀ ਸੋਚ ਇਕ ਹੋ ਜਾਂਦੀ ਹੈ। ਅਸੀਂ ਦੋਵੇਂ ਬੇਸ਼ੱਕ ਵੱਖ-ਵੱਖ ਧਰਮ ਤੇ ਸੱਭਿਆਚਾਰਾਂ ਨਾਲ ਜੁੜੇ ਹਾਂ ਪਰ ਮੇਰਾ ਮੰਨਣਾ ਹੈ ਕਿ ਅਖ਼ੀਰ ’ਚ ਸਾਰੇ ਧਰਮ ਉਸੇ ਰਸਤੇ ਜਾਂਦੇ ਹਨ, ਜਿਸ ਰਸਤੇ ’ਤੇ ਭਗਵਾਨ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਨਿੱਕ ਆਮ ਤੌਰ ’ਤੇ ਕੁਝ ਵੀ ਵੱਡਾ ਸ਼ੁਰੂ ਕਰਨ ਤੋਂ ਪਹਿਲਾਂ ਮੈਨੂੰ ਪੂਜਾ ਕਰਨ ਲਈ ਕਹਿੰਦੇ ਹਨ ਕਿਉਂਕਿ ਮੇਰੀ ਜ਼ਿੰਦਗੀ ’ਚ ਹਰ ਸ਼ੁਭ ਕੰਮ ਦੀ ਸ਼ੁਰੂਆਤ ਇਸੇ ਤਰ੍ਹਾਂ ਹੁੰਦੀ ਹੈ। ਮੈਨੂੰ ਇਹੀ ਤਰਬੀਅਤ ਮਿਲੀ ਹੈ, ਜਿਸ ਨੂੰ ਮੈਂ ਆਪਣੇ ਪਰਿਵਾਰ ’ਚ ਵੀ ਅਪਨਾਉਣ ਦੀ ਕੋਸ਼ਿਸ਼ ਕਰਦੀ ਹਾਂ। ਤੁਹਾਨੂੰ ਦੱਸ ਦੇਈਏ ਕਿ ਪ੍ਰਿਅੰਕਾ ਨੇ ਸਾਲ 2019 ’ਚ ਆਪਣੇ ਰੈਸਟੋਰੈਂਟ ‘ਸੋਨਾ’ ਦੀ ਓਪਨਿੰਗ ਸੈਰੇਮਨੀ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਸਨ। ਇਸ ’ਚ ਪ੍ਰਿਅੰਕਾ ਤੇ ਨਿੱਕ ਇਕੱਠੇ ਪੂਜਾ ਕਰਦੇ ਨਜ਼ਰ ਆਏ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News