ਏਸ਼ੀਆ ਦੀ ਟੌਪ 2 ਗਲੈਮਰਸ ਵੂਮੈਨ ਰਹਿ ਚੁੱਕੀ ਹੈ ਨਿਆ ਸ਼ਰਮਾ, ਜਨਮਦਿਨ ’ਤੇ ਜਾਣੋ ਹੋਰ ਵੀ ਖ਼ਾਸ ਗੱਲਾਂ

Saturday, Sep 17, 2022 - 05:05 PM (IST)

ਏਸ਼ੀਆ ਦੀ ਟੌਪ 2 ਗਲੈਮਰਸ ਵੂਮੈਨ ਰਹਿ ਚੁੱਕੀ ਹੈ ਨਿਆ ਸ਼ਰਮਾ, ਜਨਮਦਿਨ ’ਤੇ ਜਾਣੋ ਹੋਰ ਵੀ ਖ਼ਾਸ ਗੱਲਾਂ

ਬਾਲੀਵੁੱਡ ਡੈਸਕ- ਟੀ.ਵੀ. ਦੀ ਮਸ਼ਹੂਰ ਅਦਾਕਾਰਾ ਨਿਆ ਸ਼ਰਮਾ ਮਸ਼ਹੂਰ ਅਦਾਕਾਰਾਂ ’ਚੋਂ ਇਕ ਹੈ। ਅਦਾਕਾਰਾ ਆਪਣੇ ਗਲੈਮਰਸ ਅੰਦਾਜ਼ ਨਾਲ ਹਮੇਸ਼ਾ ਸੁਰਖੀਆਂ ’ਚ ਰਹਿੰਦੀ ਹੈ। ਨਿਆ ਅੱਜ ਆਪਣਾ 32ਵਾਂ ਜਨਮਦਿਨ ਮਨਾ ਰਹੀ ਹੈ। ਅਦਾਕਾਰਾ ਜਨਮਦਿਨ ਦੇ ਮੌਕੇ ’ਤੇ ਤੁਹਾਨੂੰ ਉਸ ਦੀਆਂ ਖ਼ਾਸ ਗੱਲਾਂ  ਬਾਰੇ ਦੱਸ ਰਹੇ ਹਾਂ।ਨਿਆ ਅੱਜ-ਕੱਲ੍ਹ ਸੀਰੀਅਲਾਂ ਤੋਂ ਲੈ ਕੇ ਰਿਐਲਿਟੀ ਸ਼ੋਅਜ਼ ਤੱਕ ਕਾਫ਼ੀ ਧਮਾਲ ਮਚਾ ਰਹੀ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ’ਤੇ ਵੀ ਉਸ ਦੀ ਕਾਫ਼ੀ ਫੈਨ ਫਾਲੋਇੰਗ ਹੈ। ਹਾਲਾਂਕਿ ਨੀਆ ਲਈ ਇਹ ਸਫ਼ਰ ਇੰਨਾ ਆਸਾਨ ਨਹੀਂ ਰਿਹਾ। 

PunjabKesari

ਨਿਆ ਦੀ ਖ਼ਾਸ ਗੱਲ ਇਹ ਹੈ ਕਿ ਨਿਆ ਦੀ ਗਲੈਮਰਸ ਲੁੱਕ ਹਮੇਸ਼ਾ ਚਰਚਾ ’ਚ ਰਹਿੰਦੀ ਹੈ। 2016 ’ਚ ‘ਟੌਪ 50 ਸਭ ਤੋਂ ਗਲੈਮਰਸ ਏਸ਼ੀਅਨ ਔਰਤਾਂ ਦੀ ਸੂਚੀ ’ਚ ਨੰਬਰ 3 ’ਤੇ ਸੀ ਅਤੇ 2017 ’ਚ ਉਸਦੀ ਰੈਂਕਿੰਗ ਇਸ ਸੂਚੀ ’ਚ ਦੂਜੇ ਸਥਾਨ ’ਤੇ ਪਹੁੰਚ ਗਈ।

PunjabKesari

ਇਹ ਵੀ ਪੜ੍ਹੋ : ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਅਲੀ ਅਸਗਰ ਦਾ ਖੁਲਾਸਾ, ਕਿਹਾ- ‘ਪਿਛਲੇ 5 ਸਾਲਾਂ ਤੋਂ ਕਪਿਲ ਨੂੰ ਨਹੀਂ ਮਿਲਿਆ’

ਨਿਆ ਸ਼ਰਮਾ ਦਾ ਜਨਮ 17 ਸਤੰਬਰ 1990 ਨੂੰ ਦਿੱਲੀ ’ਚ ਹੋਇਆ ਸੀ। ਨਿਆ ਸ਼ਰਮਾ ਦਾ ਅਸਲੀ ਨਾਂ ਨੇਹਾ ਸ਼ਰਮਾ ਸੀ ਪਰ ਇੰਡਸਟਰੀ ’ਚ ਆਉਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਨਾਂ ਬਦਲ ਕੇ ਨਿਆ ਸ਼ਰਮਾ ਰੱਖ ਲਿਆ ਅਤੇ ਅਦਾਕਾਰਾ ਹੁਣ ਇਸੇ ਨਾਂ ਨਾਲ ਮਸ਼ਹੂਰ ਹੈ।

PunjabKesari

ਖ਼ਬਰਾਂ ਮੁਤਾਬਕ ਨਿਆ ਸ਼ਰਮਾ ਦਾ ਅਦਾਕਾਰਾ ਬਣਨ ਦਾ ਕੋਈ ਇਰਾਦਾ ਨਹੀਂ ਸੀ । ਅਦਾਕਾਰਾ ਨੇ ਮੀਡੀਆ ਦੀ ਪੜ੍ਹਾਈ ਕੀਤੀ ਸੀ। ਜਿਸ ਤੋਂ ਅਦਾਕਾਰਾ ਪੱਤਰਕਾਰ ਬਣਨਾ ਚਾਹੁੰਦੀ ਸੀ। ਪਰ ਬਾਅਦ ’ਚ ਅਦਾਕਾਰਾ ਨੇ ਟੀ.ਵੀ ਇੰਡਸਟਰੀ ’ਚ ਕਦਮ ਰੱਖਿਆ।

PunjabKesari

ਨਿਆ ਸ਼ਰਮਾ ਨੇ 2010 ’ਚ ਸਟਾਰ ਪਲੱਸ ਦੇ ਸ਼ੋਅ ‘ਕਾਲੀ- ਏਕ ਅਗਨੀਪਰੀਕਸ਼ਾ’ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਹ ਸਟਾਰ ਪਲੱਸ ਦੇ ਸ਼ੋਅ ‘ਬਹਨੇਂ’ ’ਚ ਨਜ਼ਰ ਆਈ।

ਇਹ ਵੀ ਪੜ੍ਹੋ : ਕੰਗਨਾ ਨੇ ਖੁਦ ਨੂੰ ਦੱਸਿਆ ਸ੍ਰੀਦੇਵੀ ਦੀ ਪ੍ਰਸ਼ੰਸਕ, ਕਿਹਾ- ‘ਕੋਈ ਬੱਚੇ ਦੀ ਤਰ੍ਹਾਂ ਮਾਸੂਮ ਅਤੇ ਮਜ਼ਾਕੀਆ ਕਿਵੇਂ ਹੋ ਸਕਦਾ ਹੈ’

2011 ’ਚ ਸਟਾਰ ਪਲੱਸ ਦੇ ਸ਼ੋਅ ‘ਏਕ ਹਜ਼ਾਰੋਂ ਮੇਂ ਮੇਰੀ ਬੇਹਨਾ ਹੈ’ ’ਚ ਲੀਡ ਰੋਲ ਦੀ ਭੂਮਿਕਾ ਨਿਭਾਈ । ਇਸ ’ਚ ਨਿਆ ਆਪਣੇ ਅੰਦਾਜ਼ ਨਾਲ ਪ੍ਰਸ਼ੰਸਕਾਂ ਦੇ ਦਿਲ ’ਤੇ ਜਗ੍ਹਾ ਬਣਾਈ ਸੀ।

PunjabKesari

2014 ’ਚ ਅਦਾਕਾਰਾ ਨੇ ਟੀ.ਵੀ ਸ਼ੋਅ ‘ਜਮਾਈ ਰਾਜਾ’ ’ਚ ਰੋਸ਼ਨੀ ਪਟੇਲ ਦਾ ਮੁੱਖ ਕਿਰਦਾਰ ਨਿਭਾਇਆ। ਇਸ ਸ਼ੋਅ ’ਚ ਨਿਆ ਨਾਲ ਰਵੀ ਦੂਬੇ ਮੁੱਖ ਭੂਮਿਕਾ ’ਚ ਸਨ। ਦਰਸ਼ਕਾਂ ਨੇ ਦੋਵਾਂ ਦੀ ਕੈਮਿਸਟਰੀ ਨੂੰ ਕਾਫ਼ੀ ਪਸੰਦ ਕੀਤਾ।

PunjabKesari

ਇਸ ਤੋਂ ਇਲਾਵਾ ਨਿਆ ਨੇ 2017 ’ਚ ਕਲਰਸ ਦੇ ਰਿਐਲਿਟੀ ਸ਼ੋਅ ‘ਖਤਰੋਂ ਕੇ ਖਿਲਾੜੀ’ ’ਚ ਹਿੱਸਾ ਲਿਆ ਸੀ ਅਤੇ ਸ਼ੋਅ ਦੀ ਪਹਿਲੀ ਫ਼ਾਈਨਲਿਸਟ ਵੀ ਰਹੀ ਸੀ। ਇਸ ਤੋਂ ਇਲਾਵਾ ਅਦਾਕਾਰਾ ਨੇ ਹੋਰ ਵੀ ਕਈ ਸ਼ੋਅਜ਼ ਕੀਤੇ ਹਨ ਜੋ ਪ੍ਰਸ਼ੰਸਕਾਂ ਨੇ ਕਾਫ਼ੀ ਪਸੰਦ ਵੀ ਕੀਤੇ।


author

Shivani Bassan

Content Editor

Related News