ਪਰਲ ਵੀ ਪੁਰੀ ਦੇ ਹੱਕ ’ਚ ਨਿੱਤਰੀ ਨਿਆ ਸ਼ਰਮਾ, ਪੋਸਟ ਪਾ ਕੇ ਕੱਢੀ ਭੜਾਸ

Sunday, Jun 06, 2021 - 01:23 PM (IST)

ਪਰਲ ਵੀ ਪੁਰੀ ਦੇ ਹੱਕ ’ਚ ਨਿੱਤਰੀ ਨਿਆ ਸ਼ਰਮਾ, ਪੋਸਟ ਪਾ ਕੇ ਕੱਢੀ ਭੜਾਸ

ਮੁੰਬਈ (ਬਿਊਰੋ)— ਟੀ. ਵੀ. ਇੰਡਸਟਰੀ ’ਚ ਬੀਤੇ ਕੁਝ ਦਿਨਾਂ ਤੋਂ ਉਥਲ-ਪੁਥਲ ਮਚੀ ਹੋਈ ਹੈ। ਏਕਤਾ ਕਪੂਰ ਦੇ ‘ਨਾਗਿਨ 3’ ਸੀਰੀਅਲ ਦੇ ਅਦਾਕਾਰ ਪਰਲ ਵੀ ਪੁਰੀ ਮੁਸ਼ਕਿਲਾਂ ’ਚ ਘਿਰੇ ਨਜ਼ਰ ਆ ਰਹੇ ਹਨ। ਪਰਲ ਵੀ ਪੁਰੀ ਨੂੰ ਨਾਬਾਲਿਗ ਨਾਲ ਜਬਰ-ਜ਼ਿਨਾਹ ਦੇ ਦੋਸ਼ ’ਚ ਪੁਲਸ ਨੇ ਗਿ੍ਰਫ਼ਤਾਰ ਕੀਤਾ ਹੈ।

ਅਦਾਕਾਰ ਪਰਲ ਵੀ ਪੁਰੀ ਦੇ ਸਮਰਥਨ ’ਚ ਪੂਰੀ ਟੀ. ਵੀ. ਇੰਡਸਟਰੀ ਉਤਰ ਗਈ ਹੈ। ਏਕਤਾ ਕਪੂਰ ਤੋਂ ਲੈ ਕੇ ਨਿਆ ਸ਼ਰਮਾ, ਸੁਰਭੀ ਜਯੋਤੀ ਸਮੇਤ ਕਈ ਸਿਤਾਰੇ ਪਰਲ ਵੀ ਪੁਰੀ ਦਾ ਸਮਰਥਨ ਕਰ ਰਹੇ ਹਨ। ਹਾਲ ਹੀ ’ਚ ਨਿਆ ਸ਼ਰਮਾ ਨੇ ਅਦਾਕਾਰ ਦੇ ਸਮਰਥਨ ’ਚ ਪੋਸਟ ਸਾਂਝੀ ਕੀਤੀ ਹੈ।

ਨਿਆ ਸ਼ਰਮਾ ਨੇ ਪਰਲ ਵੀ ਪੁਰੀ ਦਾ ਸਮਰਥਨ ਕਰਦਿਆਂ ਲਿਖਿਆ, ‘ਲੜਕੀਆਂ ਤੇ ਮਹਿਲਾਵਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਕਿਸੇ ’ਤੇ ਬਿਨਾਂ ਸੋਚੇ-ਸਮਝੇ ਜਬਰ-ਜ਼ਿਨਾਹ ਤੇ ਛੇੜਛਾੜ ਦੇ ਦੋਸ਼ ਨਾ ਲਗਾਓ। ਇਸ ਨਾਲ ਕਿਸੇ ਦੀ ਜ਼ਿੰਦਗੀ ਬਰਬਾਦ ਹੋ ਸਕਦੀ ਹੈ। ਪਰਲ ਵੀ ਪੁਰੀ ਮੈਂ ਤੁਹਾਡਾ ਸਮਰਥਨ ਕਰਦੀ ਹਾਂ। ਜਬਰ-ਜ਼ਿਨਾਹ ਹੋਣਾ ਮਜ਼ਾਕ ਨਹੀਂ ਹੈ। ਇਸ ਦਾ ਮਜ਼ਾਕ ਉਡਾਉਣਾ ਬੰਦ ਕਰੋ। ਇਸ ਤਰ੍ਹਾਂ ਦੀਆਂ ਝੂਠੀਆਂ ਖ਼ਬਰਾਂ ਨੂੰ ਲੋਕ ਪੜ੍ਹ ਰਹੇ ਹਨ ਤੇ ਜੋ ਸੱਚ ’ਚ ਇਸ ਦਾ ਸ਼ਿਕਾਰ ਹਨ, ਉਹ ਮਰ ਰਹੇ ਹਨ।’

 
 
 
 
 
 
 
 
 
 
 
 
 
 
 
 

A post shared by Nia Sharma (@niasharma90)

ਇਸ ਤੋਂ ਇਲਾਵਾ ਟੀ. ਵੀ. ਦੀ ‘ਨਾਗਿਨ’ ਸੁਰਭੀ ਜਯੋਤੀ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ, ‘ਜਿੰਨਾ ਮੈਂ ਜਾਣਦੀ ਹਾਂ ਪਰਲ ਵੀ ਪੁਰੀ ਇਕ ਬਹੁਤ ਚੰਗਾ ਲੜਕਾ ਹੈ। ਹੁਣ ਬਸ ਮੈਨੂੰ ਸੱਚ ਦੇ ਬਾਹਰ ਆਉਣ ਦਾ ਇੰਤਜ਼ਾਰ ਹੈ। ਮੇਰੇ ਦੋਸਤ ਮੈਂ ਤੁਹਾਡੇ ਨਾਲ ਖੜ੍ਹੀ ਹਾਂ।’

ਦੱਸਣਯੋਗ ਹੈ ਕਿ ਪਰਲ ਵੀ ਪੁਰੀ ‘ਬੇਪਰਵਾਹ ਪਿਆਰ’, ‘ਬ੍ਰਹਮਰਾਕਸ਼ਸ 2’ ਤੇ ‘ਨਾਗਿਨ 3’ ਵਰਗੇ ਕਈ ਸੀਰੀਅਲਜ਼ ’ਚ ਨਜ਼ਰ ਆ ਚੁੱਕੇ ਹਨ। ਅਦਾਕਾਰ ਨੂੰ ਸਭ ਤੋਂ ਵੱਧ ਪਛਾਣ ਮਿਲੀ ਏਕਤਾ ਕਪੂਰ ਦੇ ‘ਨਾਗਿਨ 3’ ਤੋਂ। ਇਸ ਸ਼ੋਅ ’ਚ ਉਹ ਸੁਰਭੀ ਜਯੋਤੀ ਨਾਲ ਰੋਮਾਂਸ ਕਰਦਾ ਨਜ਼ਰ ਆਇਆ ਸੀ। ਇਸ ਤੋਂ ਇਲਾਵਾ ਪਰਲ ਕੁਝ ਮਿਊਜ਼ਿਕ ਵੀਡੀਓਜ਼ ’ਚ ਵੀ ਨਜ਼ਰ ਆ ਚੁੱਕੇ ਹਨ।

ਨੋਟ— ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News