ਮਸ਼ਹੂਰ ਟੀ. ਵੀ. ਅਦਾਕਾਰਾ ਨੇ ਖਰੀਦੀ 1 ਕਰੋੜ ਦੀ ਗੱਡੀ, ਸਾਂਝੀ ਕੀਤੀ ਖਾਸ ਪੋਸਟ

01/15/2021 6:50:44 PM

ਮੁੰਬਈ (ਬਿਊਰੋ)– ਆਪਣੇ ਗਲੈਮਰੈੱਸ ਅੰਦਾਜ਼ ਲਈ ਹਮੇਸ਼ਾ ਚਰਚਾ ’ਚ ਰਹਿਣ ਵਾਲੀ ਅਦਾਕਾਰਾ ਨਿਆ ਸ਼ਰਮਾ ਨੇ ਨਵੇਂ ਸਾਲ ’ਚ ਆਪਣੀ ਨਵੀਂ ਕਾਰ ਖਰੀਦੀ ਹੈ। ਆਪਣੇ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਅਦਾਕਾਰਾ ਨੇ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਹੈ। ਨਿਆ ਨੇ ਆਪਣੀ ਕਾਰ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ ਹੈ ਕਿ ਤੁਸੀਂ ਖੁਸ਼ੀਆਂ ਨਹੀਂ ਖਰੀਦ ਸਕਦੇ ਪਰ ਕਾਰ ਖਰੀਦ ਸਕਦੇ ਹੋ ਤੇ ਦੋਵੇਂ ਇਕੋ-ਜਿਹੀਆਂ ਹੀ ਹਨ।

ਨਿਆ ਨੇ ਵੋਲਵੋ ਐਕਸ. ਸੀ. 90 ਖਰੀਦੀ ਹੈ, ਜਿਸ ਦੀ ਕੀਮਤ ਲਗਭਗ 1 ਕਰੋੜ ਰੁਪਏ ਹੈ। ਨਿਆ ਨੇ ਜੋ ਵੀਡੀਓ ਸਾਂਝੀ ਕੀਤੀ ਹੈ, ਉਸ ’ਚ ਉਹ ਕਾਰ ਤੋਂ ਪਰਦਾ ਚੁੱਕਦੀ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 
 
 

A post shared by Nia Sharma (@niasharma90)

ਉਸ ਦੇ ਦੋਸਤ ਤੇ ਕਰੀਬੀ ਉਸ ਨੂੰ ਲਗਾਤਾਰ ਵਧਾਈਆਂ ਦੇ ਰਹੇ ਹਨ। ਕਾਰ ਖਰੀਦਣ ਤੋਂ ਬਾਅਦ ਨਿਆ ਆਪਣੇ ਦੋਸਤਾਂ ਨੂੰ ਰਾਈਡ ’ਤੇ ਵੀ ਲੈ ਕੇ ਗਈ। ਰਾਈਡ ਦੀ ਇਕ ਵੀਡੀਓ ’ਚ ਅਦਾਕਾਰ ਰਵੀ ਦੁਬੇ ਤੇ ਅਰਜੁਨ ਬਿਜਲਾਨੀ ਵੀ ਨਜ਼ਰ ਆ ਰਹੇ ਹਨ।

ਅਦਾਕਾਰਾ ਲਈ ਨਵਾਂ ਸਾਲ ਬਹੁਤ ਹੀ ਵਧੀਆ ਰਿਹਾ ਹੈ। ਨਵੇਂ ਸਾਲ ’ਚ ਨਿਆ ਨੇ ਆਪਣਾ ਘਰ ਵੀ ਖਰੀਦਿਆ ਹੈ। ਇਸ ਦੇ ਲਈ ਵੀ ਲਗਾਤਾਰ ਲੋਕ ਵਧਾਈ ਦੇ ਰਹੇ ਹਨ ਕਿ ਪਹਿਲਾਂ ਉਸ ਨੇ ਆਪਣੇ ਲਈ ਘਰ ਖਰੀਦਿਆ ਤੇ ਹੁਣ ਆਪਣੀ ਗੱਡੀ। ਕੁਝ ਦਿਨ ਪਹਿਲਾਂ ਨਵੇਂ ਘਰ ਦੀ ਝਲਕ ਦਿਖਾਉਂਦਿਆਂ ਨਿਆ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ।

 
 
 
 
 
 
 
 
 
 
 
 
 
 
 
 

A post shared by Nia Sharma (@niasharma90)

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News