ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕਾਂ ਨੂੰ ਭਾਵੁਕ ਕਰ ਦੇਵੇਗਾ ਗੀਤ ‘ਦਿ ਲਾਸਟ ਵਿਸ਼’, ਦੇਖੋ ਵੀਡੀਓ

Saturday, Jan 06, 2024 - 12:34 PM (IST)

ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕਾਂ ਨੂੰ ਭਾਵੁਕ ਕਰ ਦੇਵੇਗਾ ਗੀਤ ‘ਦਿ ਲਾਸਟ ਵਿਸ਼’, ਦੇਖੋ ਵੀਡੀਓ

ਐਂਟਰਟੇਨਮੈਂਟ ਡੈਸਕ– ਸਿੱਧੂ ਮੂਸੇ ਵਾਲਾ ਦੇ ਯੂਟਿਊਬ ਚੈਨਲ 5911 ਰਿਕਾਰਡਸ ’ਤੇ ਨਵਾਂ ਗੀਤ ‘ਦਿ ਲਾਸਟ ਵਿਸ਼’ ਰਿਲੀਜ਼ ਹੋਇਆ ਹੈ। ਇਹ ਗੀਤ ਸਿੱਧੂ ਮੂਸੇ ਵਾਲਾ ਦੀ ਆਖਰੀ ਇੱਛਾ ’ਤੇ ਆਧਾਰਿਤ ਪ੍ਰਤੀਤ ਹੋ ਰਿਹਾ ਹੈ।

ਗੀਤ ਰਾਹੀਂ ਟਾਈਗਰ ਹਲਵਾਰਾ ਦਾ ਡੈਬਿਊ ਹੋ ਰਿਹਾ ਹੈ, ਜਿਸ ਨੇ ਇਹ ਗੀਤ ਗਾਉਣ ਦੇ ਨਾਲ-ਨਾਲ ਲਿਖਿਆ ਤੇ ਕੰਪੋਜ਼ ਵੀ ਖ਼ੁਦ ਕੀਤਾ ਹੈ। ਖ਼ਾਸ ਗੱਲ ਇਹ ਹੈ ਕਿ ਗੀਤ ’ਚ ਸਿੱਧੂ ਮੂਸੇ ਵਾਲਾ ਦੇ ਪਰਿਵਾਰਕ ਮੈਂਬਰ ਮਾਤਾ, ਪਿਤਾ, ਭਤੀਜਾ ਤੇ ਦੋਸਤ ਭਾਨਾ ਸਿੱਧੂ ਨੂੰ ਵੀ ਦੇਖਿਆ ਜਾ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ : 'ਐਨੀਮਲ' ਦਾ ਇਹ ਐਕਟਰ ਹੈ ਰੀਅਲ ਲਾਈਫ ਹੀਰੋ, ਸੁਸਾਈਡ ਕਰ ਰਹੀ ਕੁੜੀ ਦੀ ਬਚਾਈ ਸੀ ਜਾਨ,ਵੀਡੀਓ ਵਾਇਰਲ

ਗੀਤ ਨੂੰ ਸੰਗੀਤ ਦਿ ਕਿੱਡ ਨੇ ਦਿੱਤਾ ਹੈ ਤੇ ਇਸ ਨੂੰ ਡਾਇਰੈਕਟ ਹੰਨੀ ਸਿੰਘ ਵਲੋਂ ਕੀਤਾ ਗਿਆ ਹੈ। ਗੀਤ ਨੂੰ ਸੁਣ ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕ ਭਾਵੁਕ ਹੋਣ ਵਾਲੇ ਹਨ।

ਖ਼ਾਸ ਕਰਕੇ ਸਿੱਧੂ ਮੂਸੇ ਵਾਲਾ ਦੀ ਮਾਤਾ ਚਰਨ ਕੌਰ ਤੇ ਪਿਤਾ ਬਲਕੌਰ ਸਿੰਘ ਵਲੋਂ ਬੋਲੇ ਗਏ ਬੋਲ ਦਿਲ ਨੂੰ ਝੰਜੋੜ ਦਿੰਦੇ ਹਨ।

ਗੀਤ ਨੂੰ ਯੂਟਿਊਬ ’ਤੇ ਖ਼ਬਰ ਲਿਖੇ ਜਾਣ ਤਕ 6 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਹਾਨੂੰ ਇਹ ਗੀਤ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News