ਪਿਆਰ ਤੇ ਇਮੋਸ਼ਨਸ ਨਾਲ ਭਰੇ ਸ਼ੋਅ ‘ਤੋੜ ਕਰ ਮੇਰਾ ਦਿਲ’ ਦਾ ਨਵਾਂ ਪ੍ਰੋਮੋ ਜਾਰੀ

Saturday, Jan 10, 2026 - 10:58 AM (IST)

ਪਿਆਰ ਤੇ ਇਮੋਸ਼ਨਸ ਨਾਲ ਭਰੇ ਸ਼ੋਅ ‘ਤੋੜ ਕਰ ਮੇਰਾ ਦਿਲ’ ਦਾ ਨਵਾਂ ਪ੍ਰੋਮੋ ਜਾਰੀ

ਮੁੰਬਈ- ਸਟਾਰ ਪਲੱਸ ਲੰਬੇ ਸਮੇਂ ਤੋਂ ਆਪਣੀ ਕ੍ਰਿਏਟਿਵ ਸੋਚ ਦੀ ਵਜ੍ਹਾ ਨਾਲ ਹਰ ਨਵੇਂ ਸ਼ੋਅ ਦੇ ਨਾਲ ਦਰਸ਼ਕਾਂ ਨੂੰ ਕੁਝ ਨਵਾਂ ਦੇਣ ਦੀ ਕੋਸ਼ਿਸ਼ ਕਰਦਾ ਹੈ। ਇਸੇ ਰਵਾਇਤ ਨੂੰ ਅੱਗੇ ਵਧਾਉਂਦੇ ਹੋਏ ਹੁਣ ਸਟਾਰ ਪਲੱਸ ਸੀਰੀਅਲ ‘ਤੋੜ ਕਰ ਦਿਲ ਮੇਰਾ’ ਜ਼ਰੀਏ ਦਰਸ਼ਕਾਂ ਨੂੰ ਜੋੜਨ ਲਈ ਤਿਆਰ ਹੈ, ਜਿਸ ਦਾ ਹੁਣੇ ਜਿਹੇ ਨਵਾਂ ਪ੍ਰੋਮੋ ਜਾਰੀ ਕੀਤਾ ਗਿਆ ਹੈ, ਜੋ ਪਿਆਰ, ਭਰੋਸੇ ਅਤੇ ਇਮੋਸ਼ਨਸ ਨਾਲ ਭਰਿਆ ਹੈ।

ਇਸ ਸ਼ੋਅ ਨੂੰ ਸਚਿਨ ਪਾਂਡੇ ਲੈ ਕੇ ਆ ਰਹੇ ਹਨ, ਜੋ ਪਾਪੂਲਰ ਵੈੱਬ ਸੀਰੀਜ਼ ‘ਠੁਕਰਾ ਕੇ ਮੇਰਾ ਪਿਆਰ’ ਦੇ ਨਿਰਮਾਤਾ ਰਹਿ ਚੁੱਕੇ ਹਨ। ਇਸ ਨਵੇਂ ਸ਼ੋਅ ਦੇ ਨਾਲ ਚੈਨਲ ਅਜਿਹੀ ਲਵ ਸਟੋਰੀ ਪੇਸ਼ ਕਰ ਰਿਹਾ ਹੈ, ਜੋ ਪਹਿਲਾਂ ਕਦੇ ਨਹੀਂ ਦੇਖੀ ਗਈ ਹੈ। ਸ਼ੋਅ ਦਾ ਨਵਾਂ ਪ੍ਰੋਮੋ ਰਾਜ ਅਤੇ ਰੋਸ਼ਨੀ ਦੀ ਵਿਆਹੁਤਾ ਜ਼ਿੰਦਗੀ ਦੀ ਇਕ ਪਿਆਰੀ ਝਲਕ ਦਿਖਾਉਂਦਾ ਹੈ ਅਤੇ ਇਕ ਦਿਲ ਨੂੰ ਛੂਹ ਲੈਣ ਵਾਲੀ ਲਵ ਸਟੋਰੀ ਦਾ ਮਾਹੌਲ ਬਣਾਉਂਦਾ ਹੈ। ਸਟਾਰ ਪਲੱਸ ’ਤੇ ਇਹ ਸ਼ੋਅ 19 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ।


author

cherry

Content Editor

Related News