ਪ੍ਰਿਅੰਕਾ ਦੇ ਜਨਮਦਿਨ ਦੀ ਪਾਰਟੀ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ, ਧੀ ਮਾਲਤੀ ਮੈਰੀ ਨਾਲ ਦਿੱਤੇ ਪੋਜ਼

Thursday, Jul 21, 2022 - 11:57 AM (IST)

ਪ੍ਰਿਅੰਕਾ ਦੇ ਜਨਮਦਿਨ ਦੀ ਪਾਰਟੀ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ, ਧੀ ਮਾਲਤੀ ਮੈਰੀ ਨਾਲ ਦਿੱਤੇ ਪੋਜ਼

ਬਾਲੀਵੁੱਡ ਡੈਸਕ: ਗਲੋਬਲ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ 18 ਜੁਲਾਈ ਨੂੰ ਆਪਣਾ 40ਵਾਂ ਜਨਮਦਿਨ ਮਨਾਇਆ । ਇਸ ਮੌਕੇ ’ਤੇ ਉਨ੍ਹਾਂ ਨੇ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਖ਼ੂਬ ਜਸ਼ਨ ਮਨਾਇਆ, ਜਿਸ ਦੀਆਂ ਤਸਵੀਰਾਂ ਹੁਣ ਹੌਲੀ-ਹੌਲੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਪ੍ਰਿਅੰਕਾ ਦੀ ਦੋਸਤ ਤਮੰਨਾ ਦੱਤ ਨੇ ਦੇਸੀ ਗਰਲ ਅਤੇ ਉਨ੍ਹਾਂ ਦੀ ਧੀ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

PunjabKesari

ਦਰਅਸਲ ਤਮੰਨਾ ਭੱਟ ਨੇ ਪ੍ਰਿਅੰਕਾ ਚੋਪੜਾ ਦੇ ਜਨਮਦਿਨ ’ਤੇ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਦੇ ਨਾਲ ਉਨ੍ਹਾਂ ਨੇ ਕੈਪਸ਼ਨ ’ਚ ਲਿਖਿਆ ਕਿ ‘ਸੋਨੇ ਦੇ ਦਿਲ ਵਾਲੀ ਸਾਡੀ ਸੁਨਹਿਰੀ ਕੁੜੀ ਨੂੰ ਜਨਮਦਿਨ ਮੁਬਾਰਕ, ਪਹਿਲਾਂ ਸਿੰਗਲ ਕੁੜੀਆਂ ਦੇ ਰੂਪ ’ਚ ਆਪਣਾ ਜਨਮਦਿਨ ਮਨਾਉਣਾ ਕਿੰਨਾ ਸ਼ਾਨਦਾਰ ਹੈ, ਤੁਹਾਨੂੰ ਬਹੁਤ ਪਿਆਰ ਕਰਦੀ ਹਾਂ, 22 ਸਾਲ ਅਤੇ ਕਾਊਂਟਿਗ ਸਭ ਤੋਂ ਵਧੀਆ ਦੋਸਤ, ਭੈਣਾਂ, ਰੱਬ ਦੀ ਧੀ, ਪਰਿਵਾਰ ਵਰਗੇ ਦੋਸਤ nickjonas ਹਮੇਸ਼ਾ ਵਾਂਗ ਸਾਨੂੰ ਵਿਗਾੜਨ ਲਈ ਧੰਨਵਾਦ।’

PunjabKesari

ਇਨ੍ਹਾਂ ਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ ਕਿ ਪ੍ਰਿਅੰਕਾ ਆਪਣੀ ਦੋਸਤ ਤਮੰਨਾ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਕ ਤਸਵੀਰ ’ਚ ਦੇਸੀ ਗਰਲ ਆਪਣੀ ਧੀ ਮਾਲਤੀ ਨੂੰ ਚੁੱਕ ਕੇ ਪੋਜ਼ ਦੇ ਰਹੀ ਹੈ।

ਇਹ ਵੀ ਪੜ੍ਹੋ : ਰੈੱਡ ਸਾੜ੍ਹੀ ’ਚ ਬੋਲਡ ਦਿਖ ਰਹੀ ਸ਼ਵੇਤਾ ਤਿਵਾੜੀ, ਹੌਟਨੈੱਸ ਨੇ ਲਗਾਇਆ ਤੜਕਾ ( ਦੇਖੋ ਤਸਵੀਰਾਂ)

PunjabKesari

ਹਾਲਾਂਕਿ ਇਸ ਦੌਰਾਨ  ਮਾਲਤੀ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ, ਕਿਉਂਕਿ ਉਸ ਦੇ ਚਿਹਰੇ ’ਤੇ ਦਿਲ ਦਾ ਇਮੋਜੀ ਲਗਾਇਆ ਗਿਆ ਹੈ। ਜੋ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਅਦਨਾਨ ਸਾਮੀ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਝਟਕਾ, ਇੰਸਟਾਗ੍ਰਾਮ ’ਤੇ ਪੋਸਟਾਂ ਡਿਲੀਟ ਕਰ ਕਿਹਾ ਅਲਵਿਦਾ

PunjabKesari

ਇਸ  ਦੇ ਨਾਲ ਇਕ ਹੋਰ ਤਸਵੀਰ ’ਚ ਪ੍ਰਿਅੰਕਾ ਚੋਪੜਾ ਆਪਣੀ ਦੋਸਤ ਨਾਲ  ਪੋਜ਼ ਦੇ ਰਹੀ  ਹੈ।  ਬੱਚਿਆਂ ਨਾਲ ਦੋਵਾਂ ਦਾ ਅੰਦਾਜ਼ ਬੇਹੱਦ ਖ਼ਾਸ ਲੱਗ ਰਿਹਾ ਹੈ।


ਦੱਸ ਦੇਈਏ ਕਿ ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਨੇ ਇਸ ਸਾਲ ਦੇ ਸ਼ੁਰੂ ’ਚ ਸਰੋਗੇਸੀ ਰਾਹੀਂ ਆਪਣੇ ਪਹਿਲੇ ਬੱਚੇ ਮਾਲਤੀ ਮੈਰੀ ਚੋਪੜਾ ਜੋਨਸ ਦਾ ਸਵਾਗਤ ਕੀਤਾ ਸੀ। ਜੋੜੇ ਦੀ ਪਿਆਰੀ 7 ਮਹੀਨਿਆਂ ਦੀ ਹੋ ਗਈ ਹੈ।


author

Anuradha

Content Editor

Related News