ਸ਼ਹਿਨਾਜ਼ ਗਿੱਲ ਦੀਆਂ ਨਵੀਂਆਂ ਤਸਵੀਰਾਂ ਨੇ ਧੜਕਾਇਆ ਪ੍ਰਸ਼ੰਸਕਾਂ ਦਾ ਦਿਲ, ਸ਼ਰਾਰਾ ਸੂਟ ''ਚ ਦਿਖੀ ਬੇਹੱਦ ਖ਼ੂਬਸੂਰਤ

10/23/2021 4:08:56 PM

ਮੁੰਬਈ- 'ਬਿਗ ਬੌਸ 13' ਫੇਮ ਸ਼ਹਿਨਾਜ਼ ਗਿੱਲ ਨੇ ਅਦਾਕਾਰ ਅਤੇ ਆਪਣੇ ਪਿਆਰ ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਤੋਂ ਪਬਲਿਕ ਪਲੇਸ ਤੋਂ ਦੂਰੀ ਬਣਾ ਲਈ ਸੀ। ਲਗਭਗ ਡੇਢ ਮਹੀਨੇ ਹੋ ਗਏ ਹਨ ਕਿ ਸ਼ਹਿਨਾਜ਼ ਨੇ ਇੰਸਟਾ 'ਤੇ ਪੋਸਟ ਨਹੀਂ ਕੀਤੀ ਹੈ। ਹਾਲਾਂਕਿ ਹੁਣ ਗਮ ਤੋਂ ਉਭਰਨ ਲਈ ਸ਼ਹਿਨਾਜ਼ ਨੇ ਕੰਮ 'ਤੇ ਵਾਪਸੀ ਕਰ ਲਈ ਹੈ। ਸ਼ਹਿਨਾਜ਼ ਹਾਲ ਹੀ 'ਚ ਆਪਣੀ ਫਿਲਮ ਦੀ ਪ੍ਰਮੋਸ਼ਨ ਲਈ ਲੰਡਨ ਗਈ ਸੀ। ਇਸ ਦੌਰਾਨ ਤੋਂ ਉਨ੍ਹਾਂ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ। ਹਾਲ ਹੀ 'ਚ ਇਕ ਵਾਰ ਫਿਰ ਸ਼ਹਿਨਾਜ਼ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਛਾਈਆਂ ਹੋਈਆਂ ਹਨ। 

PunjabKesari
ਇਨ੍ਹਾਂ ਤਸਵੀਰਾਂ ਨੂੰ ਸ਼ਹਿਨਾਜ਼ ਦੇ ਡਿਜ਼ਾਈਨਰ ਨੇ ਸ਼ੇਅਰ ਕੀਤਾ ਹੈ। ਇਨ੍ਹਾਂ ਤਸਵੀਰਾਂ 'ਚ ਸ਼ਹਿਨਾਜ਼ ਪੇਸਟਰ ਗ੍ਰੀਨ ਸ਼ਰਾਰੇ 'ਚ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ। ਉਨ੍ਹਾਂ ਨੇ ਆਪਣੀ ਲੁੱਕ ਨੂੰ ਮਿਨੀਮਲ ਮੇਕਅਪ, ਸਾਈਡ ਮਾਂਗ ਟਿੱਕੇ ਅਤੇ ਝੁਮਕਿਆਂ ਨਾਲ ਪੂਰਾ ਕੀਤਾ ਹੋਇਆ ਹੈ। ਸ਼ਹਿਨਾਜ਼ ਧੁੱਪ 'ਚ ਖੜ੍ਹੀ ਹੋ ਕੇ ਸਟਾਈਲਿਸ਼ ਅੰਦਾਜ਼ 'ਚ ਪੋਜ਼ ਦੇ ਰਹੀ ਹੈ। ਪ੍ਰਸ਼ੰਸਕ ਸ਼ਹਿਨਾਜ਼ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ। ਇਸ ਦੇ ਨਾਲ ਉਹ ਸ਼ਹਿਨਾਜ਼ ਦੀਆਂ ਇਨ੍ਹਾਂ ਤਸਵੀਰਾਂ 'ਤੇ ਕੁਮੈਂਟ ਕਰ ਰਹੇ ਹਨ।

 

PunjabKesari
ਫਿਲਮ 'ਹੌਂਸਲਾ ਰੱਖ' ਦੀ ਗੱਲ ਕਰੀਏ ਤਾਂ ਇਸ 'ਚ ਸ਼ਹਿਨਾਜ਼ ਦੇ ਨਾਲ ਦਿਲਜੀਤ ਦੋਸਾਂਝ, ਸੋਨਮ ਬਾਜਵਾ, ਗਿੱਪੀ ਗਰੇਵਾਲ ਦਾ ਪੁੱਤਰ ਸ਼ਿੰਦਾ ਗਰੇਵਾਲ ਹੈ। ਇਹ ਫਿਲਮ ਦੁਸਹਿਰੇ ਦੇ ਮੌਕੇ 'ਤੇ ਰਿਲੀਜ਼ ਹੋਈ ਸੀ। ਫਿਲਮ ਨੂੰ ਲੋਕਾਂ ਦੇ ਵਲੋਂ ਜ਼ਬਰਦਸਤ ਰਿਸਪਾਂਸ ਮਿਲ ਰਿਹਾ ਹੈ। ਫਿਲਮ ਨੇ ਬੰਪਰ ਓਪਨਿੰਗ ਲੈਂਦੇ ਹੋਏ ਸਾਰੀਆਂ ਪੰਜਾਬੀ ਫਿਲਮਾਂ ਦੇ ਰਿਕਾਰਡ ਬਣਾਏ ਹਨ।

PunjabKesari
ਰਿਲੀਜ਼ ਹੋਇਆ ਸ਼ਹਿਨਾਜ਼ ਦਾ ਆਖਿਰੀ ਗਾਣਾ 'ਹੈਬਿਟ'
ਸਿਧਾਰਥ ਦੇ ਜਾਣ ਤੋਂ ਬਾਅਦ ਸ਼ਹਿਨਾਜ਼ ਅਤੇ ਉਨ੍ਹਾਂ ਦਾ ਆਖਿਰੀ ਗਾਣਾ 'ਹੈਬਿਟ' ਹਾਲ ਹੀ 'ਚ ਰਿਲੀਜ਼ ਹੋਇਆ ਹੈ। ਇਹ ਗਾਣਾ ਅਜੇ ਅਧੂਰਾ ਸੀ ਜਿਸ ਦੀ ਸ਼ੂਟਿੰਗ ਹੋਣੀ ਅਜੇ ਬਾਕੀ ਸੀ। ਇਸ ਅਧੂਰੇ ਗਾਣੇ ਨੂੰ ਇਨ੍ਹਾਂ ਦੀ ਬਿਹਾਇੰਡ ਦਿ ਸ਼ੂਟ ਕਲਿੱਪਸ ਨਾਲ ਪੂਰਾ ਕੀਤਾ ਗਿਆ ਹੈ ਜਿਸ 'ਚ ਹੱਸਦਾ ਹੋਇਆ ਸਿਧਾਰਥ ਸ਼ੁਕਲਾ ਹਰ ਕਿਸੇ ਦੀਆਂ ਅੱਖਾਂ ਨੂੰ ਨਮ ਕਰ ਰਿਹਾ ਹੈ। 

ਵੀਡੀਓ ਦੀ ਸ਼ੁਰੂਆਤ 'ਚ ਸ਼ਹਿਨਾਜ਼ ਗਿੱਲ ਮਾਈਕ ਦੇ ਸਾਹਮਣੇ ਬੈਠ 'ਬਿਛੜਾ ਇਸ ਕਦਰ ਕਿ ਰੁੱਤ ਹੀ ਬਦਲ ਗਈ...ਏਕ ਸ਼ਖ਼ਸ ਸਾਰੇ ਸ਼ਹਿਰ ਕੋ ਵੀਰਾਨ ਕਰ ਗਿਆ' ਲਾਈਨ ਬੋਲਦੀ ਦਿਖ ਰਹੀ ਹੈ। ਇਸ ਲਾਈਨ ਨੂੰ ਬੋਲਦੇ ਹੋਏ ਸ਼ਹਿਨਾਜ਼ ਗਿੱਲ ਵੀ ਕਾਫੀ ਭਾਵੁਕ ਨਜ਼ਰ ਆ ਰਹੀ ਹੈ। ਵੀਡੀਓ 'ਚ ਸ਼ਹਿਨਾਜ਼ ਸਿਧਾਰਥ ਦੀਆਂ ਯਾਦਾਂ 'ਚ ਖੋਈ ਦਿਖ ਰਹੀ ਹੈ। ਇਸ ਗਾਣੇ ਦੇ ਦੌਰਾਨ ਉਨ੍ਹਾਂ ਦੀਆਂ ਅੱਖਾਂ 'ਚ ਹੰਝੂ ਆਉਣ ਤੋਂ ਨਹੀਂ ਰੁੱਕ ਪਾਏ।


Aarti dhillon

Content Editor

Related News